ਕਿਸੇ ਵੀ ਤਰਾਂ ਦੇ ਤਣਾਅ ਕਾਰਨ ਜਲਦੀ ''ਕਮਜ਼ੋਰ'' ਹੋ ਜਾਂਦਾ ਹੈ ਦਿਮਾਗ

07/19/2017 2:21:38 PM

ਵਾਸ਼ਿੰਗਟਨ— ਅੱਜ-ਕਲ੍ਹ ਦੀ ਜ਼ਿੰਦਗੀ ਵਿਚ ਤਣਾਅ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਦੇ ਰਿਹਾ ਹੈ। ਧਿਆਨ ਅਤੇ ਯੋਗ ਤੋਂ ਲੈ ਕੇ ਸਾਇਕਲਿੰਗ ਕਰਨ ਦੇ ਕਈ ਤਰੀਕਿਆਂ ਨਾਲ ਤਣਾਅ ਨੂੰ ਦੂਰ ਕੀਤਾ ਜਾ ਸਕਦਾ ਹੈ। ਪਰ ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਪਤਾ ਚੱਲਿਆ ਹੈ  ਕਿ ਤਣਾਅ ਨਾਲ ਇਕ ਹੋਰ ਸਮੱਸਿਆ ਹੁੰਦੀ ਹੈ। ਇਸ ਨਾਲ ਦਿਮਾਗ ਦੀ ਉਮਰ ਕਈ ਬਾਇਓਲਾਜੀਕਲ ਉਮਰ ਤੋਂ ਸਾਲ ਅੱਗੇ ਵੱਧ ਜਾਂਦੀ ਹੈ। ਮਤਲਬ ਕਈ ਸਾਲ ਬਾਅਦ ਦਿਮਾਗ ਸੰਬੰਧੀ ਜੋ ਪਰੇਸ਼ਾਨੀਆਂ ਹੁੰਦੀਆਂ ਹਨ, ਉਹ ਜ਼ਿਆਦਾ ਤਣਾਅ ਕਾਰਨ ਕਾਫੀ ਸਮਾਂ ਪਹਿਲਾਂ ਹੀ ਹੋਣ ਲੱਗਦੀਆਂ ਹਨ। ਤਲਾਕ, ਬੱਚੇ ਦੀ ਮੌਤ ਜਾਂ ਨੌਕਰੀ ਜਾਣ ਦਾ ਸਦਮਾ ਦਿਮਾਗ ਨੂੰ ਜਲਦੀ ਕਮਜ਼ੋਰ ਬਣਾ ਸਕਦਾ ਹੈ।
ਅਮਰੀਕਾ ਵਿਚ ਵਿਸਕਾਨਸਿਨ ਯੂਨੀਵਰਸਿਟੀ ਦੇ ਸੋਧ ਕਰਤਾਵਾਂ ਨੇ 1,320 ਲੋਕਾਂ ਦੇ ਡਾਟੇ ਦੀ ਜਾਂਚ ਕੀਤੀ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਕਈ ਤਣਾਅ ਪੂਰਨ ਅਨੁਭਵਾਂ ਦਾ ਸਾਹਮਣਾ ਕੀਤਾ ਸੀ। ਇਨ੍ਹਾਂ ਲੋਕਾਂ ਦੀ ਸੋਚ ਅਤੇ ਯਾਦ ਜਿਹੇ ਖੇਤਰਾਂ ਦਾ ਪਰੀਖਣ ਕੀਤੀ ਗਿਆ। ਇਨ੍ਹਾਂ ਲੋਕਾਂ ਦੀ ਔਸਤ ਉਮਰ 58 ਸਾਲ ਸੀ ਅਤੇ ਇਸ ਵਿਚ 1,232 ਅਮਰੀਕੀ ਅਤੇ 82 ਅਫਰੀਕੀ ਅਮਰੀਕੀਆਂ ਨੂੰ ਸ਼ਾਮਲ ਕੀਤਾ ਗਿਆ ਸੀ।
ਸੋਧ ਕਰਤਾਵਾਂ ਨੇ ਪਾਇਆ ਕਿ ਅਫਰੀਕੀ ਅਮਰੀਕੀ ਲੋਕਾਂ ਨੇ ਆਪਣੇ ਜ਼ਿੰਦਗੀ ਵਿਚ ਅਮਰੀਕੀ ਲੋਕਾਂ ਦੀ ਤੁਲਨਾ ਵਿਚ 60% ਜ਼ਿਆਦਾ ਤਣਾਅ ਪੂਰਨ ਘਟਨਾਵਾਂ ਦਾ ਅਨੁਭਵ ਕੀਤਾ। ਹਰ ਤਣਾਅ ਪੂਰਨ ਅਨੁਭਵ ਕਾਰਨ ਅਫਰੀਕੀ ਅਮਰੀਕੀਆਂ ਦੀ ਬੋਧ ਉਮਰ 4 ਸਾਲ ਦੇ ਬਰਾਬਰ ਸੀ। ਮਤਲਬ ਜੇ ਇਨ੍ਹਾਂ ਲੋਕਾਂ ਨੇ ਤਣਾਅ ਪੂਰਨ ਸਿਥਤੀਆਂ ਦਾ ਸਾਹਮਣਾ ਨਾ ਕੀਤਾ ਹੁੰਦਾ ਤਾਂ ਉਨਾਂ ਦਾ ਦਿਮਾਗ ਸਿਹਤਮੰਦ ਹੁੰਦਾ ਅਤੇ ਸਮੇਂ ਤੋਂ ਪਹਿਲਾਂ ਕਮਜ਼ੋਰ ਨਾ ਹੁੰਦਾ।


Related News