ਦੁਬਈ ’ਚ ਪਲਾਸਟਿਕ ਬੈਗ ਦੀ ਵਰਤੋਂ ਪਵੇਗੀ ਭਾਰੀ, ਹੁਣ ਜੇਬ ਹੋਵੇਗੀ ਢਿੱਲੀ
Tuesday, Feb 08, 2022 - 10:18 AM (IST)
ਦੁਬਈ (ਭਾਸ਼ਾ)- ਦੁਬਈ ਸਰਕਾਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਸ਼ਹਿਰ ਵਿਚ ਪਲਾਸਟਿਕ ਬੈਗ ਦੀ ਵਰਤੋਂ ’ਤੇ ਫ਼ੀਸ ਵਸੂਲੇਗੀ। ਸਰਕਾਰ ਨੇ ਕਿਹਾ ਕਿ ਉਹ ਵਾਤਾਵਰਣ ਸਬੰਧੀ ਚਿੰਤਾਵਾਂ ਦੇ ਕਾਰਨ 2 ਸਾਲਾਂ ਦੇ ਅੰਦਰ ਪਲਾਸਟਿਕ ਬੈਗ ਦੀ ਵਰਤੋਂ ਨੂੰ ਗੈਰ-ਕਾਨੂੰਨੀ ਬਣਾਉਣ ਦਾ ਇਰਾਦਾ ਰੱਖਦੀ ਹੈ। ਸਰਕਾਰ ਵੱਲੋਂ ਸੰਚਾਲਿਤ ਦੁਬਈ ਮੀਡੀਆ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ 25 ਫਿਲ ਫ਼ੀਸ (6 ਸੈਂਟ) 1 ਜੁਲਾਈ ਤੋਂ ਵਸੂਲੀ ਜਾਵੇਗੀ।
ਇਹ ਵੀ ਪੜ੍ਹੋ: ਕੈਨੇਡਾ ਚ ਟਰੱਕ ਡਰਾਈਵਰਾਂ ਵੱਲੋਂ ਪ੍ਰਦਰਸ਼ਨ ਜਾਰੀ, ਜਸਟਿਨ ਟਰੂਡੋ ਨੇ ਦਿੱਤਾ ਵੱਡਾ ਬਿਆਨ
ਸਰਕਾਰ ਨੇ ਕਿਹਾ, ‘ਸਥਿਰਤਾ ਹੁਣ ਵਿਸ਼ਵਵਿਆਪੀ ਪੱਧਰ ’ਤੇ ਜ਼ਰੂਰੀ ਹੋ ਗਈ ਹੈ, ਜਿਸ ਤਹਿਤ ਸਮਾਜ ਦੇ ਵਿਹਾਰ ਨੂੰ ਇਸ ਤਰੀਕੇ ਨਾਲ ਬਦਲਣਾ ਸ਼ਾਮਲ ਹੈ ਕਿ ਵਾਤਾਵਰਣ ਪ੍ਰਦੂਸ਼ਣ ਵਿਚ ਵਿਅਕਤੀਗਤ ਯੋਗਦਾਨ ਨੂੰ ਘੱਟ ਕੀਤਾ ਜਾ ਸਕੇ।’ ਸਰਕਾਰ ਨੇ ਕਿਹਾ ਕਿ ਊਠ ਅਤੇ ਕੱਛੂ ਪਲਾਸਟਿਕ ਨਾਲ ਮਰ ਰਹੇ ਸਨ, ਇਸ ਲਈ ਵੀ ਇਹ ਪਾਬੰਦੀ ਜ਼ਰੂਰੀ ਸੀ। ਗਗਨਚੁੰਬੀ ਇਮਾਰਤਾਂ ਵਾਲੇ ਸ਼ਹਿਰ ਵਿਚ ਕੁਝ ਕਰਿਆਨੇ ਦੀਆਂ ਦੁਕਾਨਾਂ ਪਹਿਲਾਂ ਹੀ ਲੋਕਾਂ ਨੂੰ ਖ਼ਰੀਦਦਾਰੀ ਕਰਨ ਵੇਲੇ ਮੁੜ ਵਰਤੋਂ ਯੋਗ ਬੈਗ ਲਿਆਉਣ ਲਈ ਉਤਸ਼ਾਹਿਤ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਓਟਾਵਾ ’ਚ ਟਰੱਕ ਡਰਾਈਵਰਾਂ ਦੀ ਹੜਤਾਲ ਦੇ ਵਿਰੋਧ 'ਚ ਆਏ ਜਗਮੀਤ ਸਿੰਘ, ਕੀਤੀ ਨਿੰਦਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।