ਤਲਾਕ, ਤਲਾਕ, ਤਲਾਕ, ਇੰਸਟਾਗ੍ਰਾਮ 'ਤੇ ਪੋਸਟ ਪਾ ਦੁਬਈ ਦੀ ਰਾਜਕੁਮਾਰੀ ਨੇ ਘਰਵਾਲੇ ਨੂੰ ਕਿਹਾ 'ਟੇਕ ਕੇਅਰ'

Wednesday, Jul 17, 2024 - 11:16 PM (IST)

ਤਲਾਕ, ਤਲਾਕ, ਤਲਾਕ, ਇੰਸਟਾਗ੍ਰਾਮ 'ਤੇ ਪੋਸਟ ਪਾ ਦੁਬਈ ਦੀ ਰਾਜਕੁਮਾਰੀ ਨੇ ਘਰਵਾਲੇ ਨੂੰ ਕਿਹਾ 'ਟੇਕ ਕੇਅਰ'

ਇੰਟਰਨੈਸ਼ਨਲ ਡੈਸਕ- ਦੁਬਈ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਧੀ ਨੇ ਸੋਸ਼ਲ ਮੀਡੀਆ 'ਤੇ ਤਲਾਕ ਦਾ ਐਲਾਨ ਕੀਤਾ ਹੈ। ਮਕਤੂਮ ਦੀ ਧੀ ਸ਼ੇਖਾ ਮਾਹਰਾ ਬਿੰਤ ਨੇ ਦੋ ਮਹੀਨੇ ਪਹਿਲਾਂ ਹੀ ਧੀ ਨੂੰ ਜਨਮ ਦਿੱਤਾ ਸੀ। 

ਮਕਤੂਮ ਦੀ ਧੀ ਸ਼ੇਖਾ ਮਾਹਰਾ ਬਿੰਤ ਨੇ ਇੰਸਟਾਗ੍ਰਾਮ 'ਤੇ ਆਪਣੇ ਪਤੀ ਸ਼ੇਖ ਮਨਾ ਬਿਨ ਮੁਹੰਮਦ ਬਿਨ ਰਾਸ਼ਿਦ ਬਿਨ ਮਾਨਾ ਅਲ ਮਕਤੂਮ ਤੋਂ ਤਲਾਕ ਦਾ ਐਲਾਨ ਕਰਦੇ ਹੋਏ ਲਿਖਿਆ ਕਿ ਪਿਆਰੇ ਪਤੀ, ਜਿਵੇਂ ਕਿ ਤੁਸੀਂ ਹੋਰ ਲੋਕਾਂ ਦੇ ਨਾਲ ਬੀਜ਼ੀ ਹੋਵੋਗੇ। ਇਸ ਦਰਮਿਆਨ ਮੈਂ ਆਪਣੇ ਤਲਾਕ ਦਾ ਐਲਾਨ ਕਰਦੀ ਹਾਂ। ਮੈਂ ਤੁਹਾਨੂੰ ਤਲਾਕ ਦਿੰਦੀ ਹਾਂ। ਮੈਂ ਤੁਹਾਨੂੰ ਤਲਾਕ ਦਿੰਦੀ ਹਾਂ ਅਤੇ ਮੈਂ ਤੁਹਾਨੂੰ ਤਲਾਕ ਦਿੰਦੀ ਹਾਂ। ਧਿਆਨ ਰੱਖਾ। ਤੁਹਾਡੀ ਸਾਬਕਾ ਪਤਨੀ।

ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ, ਲਾੜੀ ਨੇ ਪਾ ਲਿਆ ਪੈਟਰੋਲ, ਜਨਾਨੀਆਂ ਨੇ ਲਾਹ ਦਿੱਤੇ ਸਾਰੇ ਕੱਪੜੇ

 

 
 
 
 
 
 
 
 
 
 
 
 
 
 
 
 

A post shared by Shaikha Mahra Mohammed Rashed Al Maktoum (@hhshmahra)

ਇਹ ਵੀ ਪੜ੍ਹੋ- ਕਦੇ ਸੋਚਿਆ, ਮਰਨ ਤੋਂ ਬਾਅਦ ਤੁਹਾਡੇ ਗੂਗਲ ਤੇ ਫੇਸਬੁੱਕ ਅਕਾਊਂਟ ਦਾ ਕੀ ਹੁੰਦੈ, ਜਾਣੋ ਡਿਜੀਟਲ ਵਸੀਅਤ ਬਾਰੇ

ਦੱਸ ਦੇਈਏ ਕਿ 1994 'ਚ ਪੈਦਾ ਹੋਈ ਮਾਹਰਾ ਨੇ ਬੀਤੇ ਸਾਲ 27 ਮਈ ਨੂੰ ਸ਼ੇਖ ਬਿਨ ਨਾਲ ਨਿਕਾਹ ਕੀਤਾ ਸੀ। ਨਿਕਾਹ ਦੇ ਪੰਜ ਮਹੀਨਿਆਂ ਬਾਅਦ ਉਨ੍ਹਾਂ ਨੇ ਆਪਣੇ ਗਰਭਵਤੀ ਹੋਣ ਦੀ ਜਾਣਕਾਰੀ ਵੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਉਨ੍ਹਾਂ ਨੇ ਆਪਣੇ ਅਲਟਰਾਸਾਊਂਡ ਸਕੈਨ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਸਿਰਫ ਅਸੀਂ ਤਿੰਨ।

 

 
 
 
 
 
 
 
 
 
 
 
 
 
 
 
 

A post shared by Shaikha Mahra Mohammed Rashed Al Maktoum (@hhshmahra)

ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਫੈਲ ਗਿਆ ਮਲੇਰੀਆ, 187 ਤੋ ਵੱਧ ਵਿਦਿਆਰਥੀ ਪੀੜਤ

ਹੁਣ ਤਲਾਕ ਦਾ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਨੇ ਧੀ ਦੇ ਨਾਲ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਸਿਰਫ ਅਸੀਂ ਦੋ। ਉਨ੍ਹਾਂ ਨੇ ਆਪਣੀ ਧੀ ਦਾ ਨਾਂ ਹਿੰਦ ਰੱਖਿਆ ਹੈ। 

ਦੱਸ ਦੇਈਏ ਕਿ ਯੂ.ਏ.ਈ. ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ ਨੇ ਹਾਲ ਹੀ 'ਚ ਆਪਣੀ ਕੈਬਨਿਟ 'ਚ ਵੱਡਾ ਫੇਰਬਦਲ ਕੀਤਾ ਸੀ। ਉਨ੍ਹਾਂ ਨੇ ਆਪਣੇ ਪੁੱਤਰ ਅਮੀਰਾਤ ਦੇ ਯੁਵਰਾਜ ਨੂੰ ਯੂ.ਏ.ਈ. ਦਾ ਰੱਖਿਆ ਮੰਤਰੀ ਨਿਯੁਕਤ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਹੋਰ ਮੰਤਰਾਲਿਆਂ 'ਚ ਫੇਰਬਦਲ ਦਾ ਐਲਾਨ ਕੀਤਾ ਸੀ। 

ਇਹ ਵੀ ਪੜ੍ਹੋ- ਕੂਲਰ ਦੀ ਹਵਾ ਨੇ ਵਿਆਹ 'ਚ ਪਾ'ਤਾ ਪੁਆੜਾ, ਲਾੜੀ ਨੇ ਬਰੰਗ ਲਿਫਾਫੇ ਵਾਂਗ ਮੋੜ'ਤੀ ਬਾਰਾਤ


author

Rakesh

Content Editor

Related News