ਪੱਤਰਕਾਰ ਖਸ਼ੋਗੀ ਦੇ ਹੱਤਿਆ ਮਾਮਲੇ 'ਚ 5 ਅਧਿਕਾਰੀਆਂ ਨੂੰ ਮੌਤ ਦੀ ਸਜ਼ਾ

Monday, Dec 23, 2019 - 03:37 PM (IST)

ਪੱਤਰਕਾਰ ਖਸ਼ੋਗੀ ਦੇ ਹੱਤਿਆ ਮਾਮਲੇ 'ਚ 5 ਅਧਿਕਾਰੀਆਂ ਨੂੰ ਮੌਤ ਦੀ ਸਜ਼ਾ

ਦੁਬਈ (ਬਿਊਰੋ): ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਮਾਮਲੇ ਵਿਚ ਸਾਊਦੀ ਅਰਬ ਦੇ 5 ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਅਤੇ 3 ਹੋਰ ਦੋਸ਼ੀਆਂ ਨੂੰ 24 ਸਾਲ ਜੇਲ ਦੀ ਸਜ਼ਾ ਮਿਲੀ ਹੈ।। ਜਦਕਿ ਇਸਤਗਾਸਾ ਪੱਖ ਨੇ ਇਸ ਮਾਮਲੇ ਵਿਚ ਸਿੱਧੇ ਤੌਰ 'ਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੂੰ ਕਲੀਨਚਿੱਟ ਦੇ ਦਿੱਤੀ ਅਤੇ ਕਿਹਾ ਕਿ ਉਹ ਇਸ ਵਿਚ ਸ਼ਾਮਲ ਨਹੀਂ ਸਨ। ਖਸ਼ੋਗੀ ਮਾਮਲੇ ਵਿਚ ਸਾਊਦੀ ਦੇ ਸ਼ਹਿਜਾਦੇ ਦੇ ਸੀਨੀਅਰ ਸਹਿਯੋਗੀ 'ਤੇ ਦੋਸ਼ ਨਹੀਂ ਲਗਾਏ ਗਏ ਹਨ। ਇੱਥੇ ਦੱਸ ਦਈਏ ਕਿ ਇਸਤਾਂਬੁਲ ਸਥਿਤ ਸਾਊਦੀ ਦੇ ਵਣਜ ਦੂਤਾਵਾਸ ਦੇ ਅੰਦਰ ਖਸ਼ੋਗੀ ਦੀ ਹੱਤਿਆ ਕਰ ਦਿੱਤੀ ਗਈ ਸੀ।

 

ਸਰਕਾਰੀ ਵਕੀਲ ਦੇ ਦਫਤਰ ਦੇ ਬੁਲਾਰੇ ਨੇ ਕਿਹਾ,''ਖਸ਼ੋਗੀ ਨੂੰ ਪਹਿਲਾਂ ਨਸ਼ੀਲੀਆਂ ਦਵਾਈਆਂ ਦਿੱਤੀਆਂ ਗਈਆਂ ਅਤੇ ਫਿਰ ਮਾਰਨ ਮਗਰੋਂ ਉਸ ਦੀ ਲਾਸ਼ ਦੇ ਟੁੱਕੜੇ ਕਰ ਦਿੱਤੇ ਗਏ। ਲਾਸ਼ ਦੇ ਇਹਨਾਂ ਟੁੱਕੜਿਆਂ ਨੂੰ ਵਣਜ ਦੂਤਾਵਾਸ ਦੇ ਬਾਹਰ ਇਕ ਏਜੰਟ ਨੂੰ ਦਿੱਤਾ ਗਿਆ ਸੀ।'' ਬੁਲਾਰੇ ਨੇ ਸਾਫ ਕਿਹਾ ਕਿ ਹੱਤਿਆ ਦੇ ਬਾਰੇ ਵਿਚ ਪ੍ਰਿੰਸ ਮੁਹੰਮਦ ਨੂੰ ਕੋਈ ਜਾਣਕਾਰੀ ਨਹੀਂ ਸੀ। ਉਹਨਾਂ ਨੇ ਅੱਗੇ ਕਿਹਾ,''ਸਾਊਦੀ ਦੇ ਖੁਫੀਆ ਵਿਭਾਗ ਦੇ ਡਿਪਟੀ ਮੁਖੀ ਜਨਰਲ ਅਹਿਮਦ ਅਲ-ਅਸੀਰੀ ਨੇ ਖਸ਼ੋਗੀ ਨੂੰ ਦੇਸ਼ ਵਿਚ ਲਿਆਉਣ ਦਾ ਆਦੇਸ਼ ਦਿੱਤਾ ਸੀ ਅਤੇ ਜਿਹੜੀ ਟੀਮ ਇਸਤਾਂਬੁਲ ਵਣਜ ਦੂਤਾਵਾਸ ਗਈ ਸੀ ਉਸ ਦੇ ਚੀਫ ਨੇ ਹੱਤਿਆ ਦਾ ਆਦੇਸ਼ ਦਿੱਤਾ।'' 

ਸਰਕਾਰੀ ਸਮਾਚਾਰ ਏਜੰਸੀ ਐੱਸ.ਪੀ.ਏ. ਵੱਲੋਂ ਜਾਰੀ ਅਧਿਕਾਰਤ ਬਿਆਨ ਦੇ ਮੁਤਾਬਕ ਸਰਕਾਰੀ ਵਕੀਲ ਨੇ ਹੱਤਿਆ ਵਿਚ ਸ਼ਾਮਲ 5 ਲੋਕਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ। ਹੱਤਿਆ ਦੇ ਮਾਮਲੇ ਵਿਚ ਕੁੱਲ 21 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ।


author

Vandana

Content Editor

Related News