ਭਾਰਤੀ ਮੂਲ ਦੇ ਕਾਮੇਡੀਅਨ ਦੀ ਦੁਬਈ 'ਚ ਸਟੇਜ ਸ਼ੋਅ ਦੌਰਾਨ ਮੌਤ

07/22/2019 5:02:20 AM

ਦੁਬਈ (ਭਾਸ਼ਾ)— ਭਾਰਤੀ ਮੂਲ ਦੇ ਸਟੈਂਡ-ਅਪ ਕਾਮੇਡੀਅਨ ਮੰਜੂਨਾਥ ਨਾਇਡੂ (36) ਦੀ ਦੁਬਈ ਵਿਚ ਸਟੇਜ ਸ਼ੋਅ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸ਼ੋਅ ਦੌਰਾਨ ਪੂਰਾ ਸਟੇਡੀਅਮ ਦਰਸ਼ਕਾਂ ਨਾਲ ਭਰਿਆ ਹੋਇਆ ਸੀ। ਅਦਾਕਾਰੀ ਦੌਰਾਨ ਮੰਜੂਨਾਥ ਨੂੰ ਤਣਾਅ ਅਤੇ ਬੇਚੈਨੀ ਮਹਿਸੂਸ ਹੋਈ ਅਤੇ ਮੰਚ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਮੀਡੀਆ ਖਬਰ ਮੁਤਾਬਕ ਸ਼ੁੱਕਰਵਾਰ ਨੂੰ ਇਹ ਘਟਨਾ ਵਾਪਰੀ। ਦਰਸ਼ਕਾਂ ਨੂੰ ਲਗਾ ਕਿ ਅਜਿਹਾ ਕਰਨਾ ਵੀ ਉਨ੍ਹਾਂ ਦੀ ਕਲਾਕਾਰੀ ਦਾ ਹਿੱਸਾ ਸੀ। 

ਮੰਜੂਨਾਥ ਦਾ ਜਨਮ ਆਬੂ ਧਾਬੀ ਵਿਚ ਹੋਇਆ ਸੀ ਪਰ ਬਾਅਦ ਵਿਚ ਉਹ ਦੁਬਈ ਰਹਿਣ ਲੱਗ ਪਏ। ਖਬਰ ਵਿਚ ਉਨ੍ਹਾਂ ਦੇ ਦੋਸਤ ਅਤੇ ਸਾਥੀ ਕਾਮੇਡੀਅਨ ਮਿਕਦਾਦ ਦੋਹਦਵਾਲਾ ਦੇ ਹਵਾਲੇ ਨਾਲ ਕਿਹਾ ਗਿਆ,''ਇਹ ਉਨ੍ਹਾਂ ਦੀ ਆਖਿਰੀ ਕਲਾਕਾਰੀ ਸੀ। ਉਹ ਮੰਚ 'ਤੇ ਗਏ ਅਤੇ ਆਪਣੀਆਂ ਕਹਾਣੀਆਂ ਨਾਲ ਲੋਕਾਂ ਨੂੰ ਹਸਾ ਰਹੇ ਸਨ। ਉਹ ਆਪਣੇ ਪਿਤਾ ਅਤੇ ਪਰਿਵਾਰ ਬਾਰੇ ਦੱਸ ਰਹੇ ਸਨ। ਫਿਰ ਉਨ੍ਹਾਂ ਨੇ ਇਕ ਕਹਾਣੀ ਸੁਣਾਈ ਕਿ ਕਿਵੇਂ ਉਹ ਤਣਾਅ ਅਤੇ ਬੇਚੈਨੀ ਵਿਚੋਂ ਲੰਘੇ। ਕਹਾਣੀ ਸੁਣਾਉਣ ਦੇ ਇਕ ਮਿੰਟ ਦੇ ਅੰਦਰ ਹੀ ਉਹ ਡਿੱਗ ਪਏ।'' 

ਦੋਹਦਵਾਲਾ ਨੇ ਦੱਸਿਆ ਕਿ ਦਰਸ਼ਕਾਂ ਨੂੰ ਲਗਾ ਕਿ ਇਹ ਉਨ੍ਹਾਂ ਦੀ ਕਲਾਕਾਰੀ ਦਾ ਹਿੱਸਾ ਹੈ। ਉਨ੍ਹਾਂ ਨੇ ਇਸ ਚੀਜ਼ ਨੂੰ ਮਜ਼ਾਕ ਦੇ ਤੌਰ 'ਤੇ ਲਿਆ। ਦੋਹਦਵਾਲਾ ਨੇ ਦੱਸਿਆ ਕਿ ਡਾਕਟਰਾਂ ਵੀ ਉਨ੍ਹਾਂ ਨੂੰ ਬਚਾ ਨਹੀਂ ਪਾਏ। ਉਨ੍ਹਾਂ ਨੇ ਦੱਸਿਆ,''ਮੰਜੂਨਾਥ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਵਿਚ ਸਿਰਫ ਇਕ ਭਰਾ ਹੈ। ਇੱਥੇ ਕੋਈ ਰਿਸ਼ਤੇਦਾਰ ਨਹੀਂ ਹੈ। ਕਲਾ ਅਤੇ ਕਾਮੇਡੀ ਦੀ ਦੁਨੀਆ ਨਾਲ ਜੁੜੇ ਸਾਰੇ ਲੋਕ ਉਨ੍ਹਾਂ ਦਾ ਪਰਿਵਾਰ ਹਨ।''


Vandana

Content Editor

Related News