ਅਰਬਾਂ 'ਚ ਵਿਕੀ ਦੁਨੀਆ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ, ਖਰੀਦਣ ਵਾਲੇ ਨੇ ਰੱਖੀ ਇਹ ਸ਼ਰਤ

Thursday, Apr 13, 2023 - 02:02 AM (IST)

ਇੰਟਰਨੈਸ਼ਨਲ ਡੈਸਕ : ਹਰ ਵਾਹਨ 'ਤੇ ਨੰਬਰ ਪਲੇਟ ਹੁੰਦੀ ਹੈ, ਜਿਸ ਦੀ ਵਰਤੋਂ ਵਾਹਨ ਦੀ ਪਛਾਣ ਵਜੋਂ ਕੀਤੀ ਜਾਂਦੀ ਹੈ। ਭਾਰਤ ਵਿੱਚ ਆਰਟੀਓ ਦਫ਼ਤਰਾਂ ਵੱਲੋਂ ਵਾਹਨਾਂ ਨੂੰ ਨੰਬਰ ਪਲੇਟ ਜਾਰੀ ਕੀਤੀ ਜਾਂਦੀ ਹੈ, ਜਿਸ ਲਈ ਕੁਝ ਰੁਪਏ ਵਸੂਲੇ ਜਾਂਦੇ ਹਨ ਪਰ ਕੀ ਤੁਸੀਂ ਸੁਣਿਆ ਹੈ ਕਿ ਕੋਈ ਨੰਬਰ ਪਲੇਟ ਕਰੋੜਾਂ ਵਿੱਚ ਵਿਕੀ ਹੋਵੇ? ਅੱਜ ਅਸੀਂ ਇਕ ਅਜਿਹੀ ਨੰਬਰ ਪਲੇਟ ਬਾਰੇ ਦੱਸਣ ਜਾ ਰਹੇ ਹਾਂ, ਜੋ ਕਰੋੜਾਂ ਰੁਪਏ ਵਿੱਚ ਵਿਕੀ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਝੀਲ 'ਤੇ ਰਹਿਣ ਦੀ ਪੈ ਗਈ ਆਦਤ, ਹੁਣ ਘਰ ਜਾਣ ਨੂੰ ਨਹੀਂ ਤਿਆਰ! ਜਾਣੋ ਹੈਰਾਨ ਕਰਨ ਵਾਲੀ ਵਜ੍ਹਾ

ਦੁਨੀਆ 'ਚ ਸਭ ਤੋਂ ਮਹਿੰਗੀ ਵਿਕਣ ਵਾਲੀ ਨੰਬਰ ਪਲੇਟ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੁਬਈ 'ਚ ਸਭ ਤੋਂ ਮਹਿੰਗੇ ਨੰਬਰਾਂ ਦੀ ਨਿਲਾਮੀ ਕੀਤੀ ਗਈ, ਜਿਸ ਵਿੱਚ ਕਈ ਨੰਬਰ ਲੱਖਾਂ ਕਰੋੜਾਂ 'ਚ ਵਿਕ ਚੁੱਕੇ ਹਨ। ਇਸ ਨਿਲਾਮੀ ਵਿੱਚ P7 ਨੰਬਰ ਪਲੇਟ ਸਭ ਤੋਂ ਵੱਧ ਕੀਮਤ ਵਿੱਚ ਵਿਕੀ ਹੈ। ਇਸ ਦੀ ਕੀਮਤ ਇੰਨੀ ਹੈ ਕਿ ਮੁੰਬਈ ਦੇ ਪੌਸ਼ ਇਲਾਕਿਆਂ 'ਚ ਅਰਬਾਂ ਰੁਪਏ ਦਾ ਫਲੈਟ ਵੀ ਖਰੀਦਿਆ ਜਾ ਸਕਦਾ ਹੈ। ਕਾਰ ਦੀ ਨੰਬਰ ਪਲੇਟ P7 ਦੁਬਈ ਵਿੱਚ ਸਭ ਤੋਂ ਨੋਬਲ ਨੰਬਰਾਂ ਦੀ ਨਿਲਾਮੀ ਦੌਰਾਨ ਰਿਕਾਰਡ 55 ਮਿਲੀਅਨ ਦਰਾਮ ਜਾਂ ਲਗਭਗ 1,22,61,44,700 ਰੁਪਏ ਵਿੱਚ ਵਿਕੀ ਹੈ। ਸ਼ਨੀਵਾਰ ਰਾਤ ਨੂੰ ਹੋਈ ਨਿਲਾਮੀ 'ਚ ਇਸ ਦੀ ਬੋਲੀ 15 ਮਿਲੀਅਨ ਦਰਾਮ ਤੋਂ ਸ਼ੁਰੂ ਹੋਈ।

ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ ’ਚ ਮੌਤ

ਸਕਿੰਟਾਂ 'ਚ ਹੀ ਬੋਲੀ 30 ਮਿਲੀਅਨ ਦਰਾਮ ਨੂੰ ਪਾਰ ਕਰ ਗਈ। ਹਾਲਾਂਕਿ, ਇਹ ਬੋਲੀ 35 ਮਿਲੀਅਨ ਦਰਾਮ 'ਚ ਜਾਣ ਤੋਂ ਬਾਅਦ ਕੁਝ ਸਮੇਂ ਲਈ ਰੋਕ ਦਿੱਤੀ ਗਈ ਸੀ। ਇਸ ਤੋਂ ਬਾਅਦ ਬੋਲੀ 55 ਮਿਲੀਅਨ ਦਰਾਮ ਤੱਕ ਪਹੁੰਚ ਗਈ ਅਤੇ ਇਹ ਬੋਲੀ ਪੈਨਲ 7 ਵਾਲੇ ਵਿਅਕਤੀ ਦੁਆਰਾ ਲਗਾਈ ਗਈ, ਜਿਸ ਨੇ ਬੋਲੀ ਨੂੰ ਗੁਪਤ ਰੱਖਣ ਦੀ ਸ਼ਰਤ ਰੱਖੀ। ਹਰ ਬੋਲੀ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜੁਮੇਰਾਹ ਦੇ ਫੋਰ ਸੀਜ਼ਨ ਹੋਟਲ ਵਿੱਚ ਹੋਏ ਇਸ ਸਮਾਗਮ 'ਚ ਕਈ ਹੋਰ VIP ਨੰਬਰ ਪਲੇਟਾਂ ਅਤੇ ਫੋਨ ਨੰਬਰਾਂ ਦੀ ਵੀ ਨਿਲਾਮੀ ਕੀਤੀ ਗਈ, ਜਿਸ ਨਾਲ ਕਰੀਬ 100 ਮਿਲੀਅਨ ਦਰਾਮ (27 ਮਿਲੀਅਨ ਡਾਲਰ) ਇਕੱਠੇ ਹੋਏ, ਜੋ ਰਮਜ਼ਾਨ ਦੌਰਾਨ ਲੋਕਾਂ ਨੂੰ ਭੋਜਨ ਦੇਣ ਲਈ ਵਰਤੇ ਜਾਣਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News