ਮਹਾਤਮਾ ਗਾਂਧੀ ਦੇ ਰੰਗ 'ਚ ਰੰਗਿਆ ਬੁਰਜ ਖਲੀਫਾ, ਵੇਖੋ ਤਸਵੀਰਾਂ ਅਤੇ ਵੀਡੀਓ

10/03/2020 10:46:47 AM

ਦੁਬਈ : ਦੁਬਈ ਦੀ ਵਿਸ਼ਵ ਪ੍ਰਸਿੱਧ ਇਮਾਰਤ ਬੁਰਜ ਖਲੀਫ਼ਾ 'ਤੇ ਸ਼ੁੱਕਰਵਾਰ ਰਾਤ ਨੂੰ ਮਹਾਤਮਾ ਗਾਂਧੀ ਦੀ 151ਵੀਂ ਜਯੰਤੀ ਮੌਕੇ ਉਨ੍ਹਾਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਦੀ ਇਕ ਵੀਡੀਓ ਦੁਬਈ ਵਿਚ ਸਥਿਤ ਭਾਰਤ ਦੇ ਮਹਾਵਣਜ ਦੂਤਾਵਾਸ ਨੇ ਜ਼ਾਰੀ ਕੀਤੀ ਹੈ।  ਦੁਬਈ ਵਿਚ ਭਾਰਤੀ ਵਣਜ ਦੂਤਾਵਾਸ ਦੇ ਅਧਿਕਾਰੀ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕਿਹਾ ਸੀ ਕਿ ਬੁਰਜ ਖਲੀਫ਼ਾ 'ਤੇ ਵਿਸ਼ੇਸ਼ ਗਾਂਧੀ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਪਲੇਟਫਾਰਮਜ਼ 'ਤੇ ਲਾਈਵ ਦਿਖਾਇਆ ਜਾਵੇਗਾ।

PunjabKesari

 


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ 'ਤੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ ਉਨ੍ਹਾਂ ਦੇ ਸੰਦੇਸ਼ਾਂ ਅਤੇ ਤਸਵੀਰਾਂ ਦੀ ਝਲਕ ਦਿਖਾਈ ਸੀ। ਇਸ ਤੋਂ ਇਲਾਵਾ ਬੁਰਜ ਖਲੀਫਾ 'ਤੇ ਕਈ ਵਾਰ ਤਿਰੰਗਾ ਦੇਖਣ ਨੂੰ ਮਿਲਿਆ ਹੈ। ਯੂ. ਏ. ਈ. ਨੇ ਪਿਛਲੇ ਸਾਲ ਸੁਤੰਤਰਤਾ ਦਿਵਸ 'ਤੇ ਵੀ ਬੁਰਜ਼ ਖਲੀਫਾ ਨੂੰ ਤਿਰੰਗੇ ਦੇ ਰੰਗ ਵਿਚ ਪ੍ਰਦਰਸ਼ਿਤ ਕੀਤਾ ਸੀ। ਇਸੇ ਤਰ੍ਹਾਂ ਪੀ. ਐੱਮ. ਮੋਦੀ ਦੇ ਯੂ. ਏ. ਈ. ਦੌਰੇ 'ਤੇ ਮਾਰਚ 2018 ਵਿਚ ਵੀ ਦੁਨੀਆ ਦੀ ਇਸ ਉੱਚੀ ਇਮਾਰਤ 'ਤੇ ਭਾਰਤੀ ਤਿਰੰਗਾ ਦੇਖਿਆ ਗਿਆ ਸੀ।

 

 

PunjabKesari


cherry

Content Editor

Related News