ਕੋਰੋਨਾ ਸੰਕਟ ਦੌਰਾਨ 'ਦਾਨ ਮੁਹਿੰਮ' ਦੇ ਤਹਿਤ ਰੋਸ਼ਨ ਹੋਵੇਗਾ ਬੁਰਜ ਖਲੀਫਾ

05/04/2020 11:22:30 AM

ਦੁਬਈ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਕਾਰਨ ਬਹੁਤ ਸਾਰੇ ਲੋਕ ਪੇਟ ਭਰਨ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਸਮੱਸਿਆ ਦੇ ਹੱਲ ਲਈ ਦੁਬਈ ਵੱਲੋਂ ਇਕ ਮੁਹਿੰਮ ਚਲਾਈ ਗਈ ਹੈ। ਉਂਝ ਵੀ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਕਿਸੇ ਭੁੱਖੇ ਨੂੰ ਭੋਜਨ ਖਵਾਉਣਾ ਨੇਕੀ ਦਾ ਕੰਮ ਹੈ। ਦੁਬਈ ਵਿਚ ਇਸ ਨੇਕੀ ਨੂੰ ਰੋਸ਼ਨੀ ਨਾਲ ਜੋੜ ਦਿੱਤਾ ਗਿਆ ਹੈ। ਮਤਲਬ ਜਿਵੇਂ ਹੀ ਕੋਈ ਵਿਅਕਤੀ ਇਸ ਕੰਮ ਲਈ 10 ਦਿਰਹਮ ਦਾ ਦਾਨ ਕਰੇਗਾ ਉਵੇਂ ਹੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਵਿਚ ਉਸ ਵੱਲੋਂ ਇਕ ਐੱਲ.ਈ.ਡੀ. ਬਲਬ ਰੋਸ਼ਨ ਹੋ ਜਾਵੇਗਾ। ਘੱਟ ਆਮਦਨ ਵਾਲੇ 1 ਕਰੋੜ ਲੋਕਾਂ ਨੂੰ ਭੋਜਨ ਕਰਾਉਣ ਦੀ ਮੁਹਿੰਮ ਦੇ ਤਹਿਤ ਇਹ ਪਹਿਲ ਕੀਤੀ ਗਈ ਹੈ।

 

ਕਰੀਬ 828 ਮੀਟਰ ਉੱਚੇ ਬੁਰਜ ਖਲੀਫਾ ਦੀ ਇਮਾਰਤ ਨੂੰ ਪਹਿਲਾਂ ਤੋਂ ਹੀ 12 ਲੱਖ ਐੱਲ.ਈ.ਡੀ. ਬਲਬਾਂ ਨਾਲ ਸਜਾਇਆ ਜਾ ਚੁੱਕਿਆ ਹੈ।10 ਦਿਰਹਮ ਮਤਲਬ 2.7 ਅਮਰੀਕੀ ਡਾਲਰ ਦਾ ਦਾਨ ਮਿਲਦੇ ਹੀ ਇਕ ਐੱਲ.ਈ.ਡੀ. ਬਲਬ ਰੋਸ਼ਨ ਹੋ ਜਾਵੇਗਾ, ਜੋ ਇਕ ਵਿਅਕਤੀ ਦੇ ਭੋਜਨ ਦਾ ਪ੍ਰਤੀਕ ਹੋਵੇਗਾ। ਵੈਬਸਾਈਟ 'ਤੇ ਦਰਜ ਜਾਣਕਾਰੀ ਮੁਤਾਬਕ ਇਸ ਅਪੀਲ ਦੇ ਜਾਰੀ ਹੋਣ ਦੇ 24 ਘੰਟੇ ਦੇ ਅੰਦਰ ਹੀ ਐਤਵਾਰ ਨੂੰ 176,000 ਲੋਕਾਂ ਦੇ ਭੋਜਨ ਲਈ ਉਚਿਤ ਦਾਨ ਮਿਲ ਚੁੱਕਾ ਹੈ। 

 

ਪੜ੍ਹੋ ਇਹ ਅਹਿਮ ਖਬਰ- ਈਰਾਨ ਦੇ 132 ਸ਼ਹਿਰਾਂ 'ਚ ਅੱਜ ਖੁੱਲ੍ਹਣਗੀਆਂ ਮਸਜਿਦਾਂ : ਹਸਨ ਰੂਹਾਨੀ

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਹੋਵੇ ਜਾਂ ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਚੀਨ ਜਾਂ ਇਟਲੀ ਦੀ ਗੱਲ ਹੋਵੇ ਇਹ ਇਮਾਰਤ ਹਮੇਸ਼ਾ ਤੋਂ ਹੀ ਵਿਸ਼ਵ ਵਿਚ ਵਾਪਰ ਰਹੇ ਕਿਸੇ ਵੀ ਸੰਕਟ ਦੇ ਸਮੇਂ ਪੀੜਤਾਂ ਦੇ ਨਾਲ ਖੜ੍ਹੀ ਨਜ਼ਰ ਆਉਂਦੀ ਹੈ।

ਪੜ੍ਹੋ ਇਹ ਅਹਿਮ ਖਬਰ-ਚੀਨ ਨੇ ਬਣਾਈ ਐਂਟੀ ਕੋਰੋਨਾ ਕਾਰ, ਕੀਤਾ ਇਹ ਦਾਅਵਾ


Vandana

Content Editor

Related News