ਦੁਬਈ ਦੁਨੀਆ ਦੀ ਪਹਿਲੀ paperless ਸਰਕਾਰ, 35 ਕਰੋੜ ਅਮਰੀਕੀ ਡਾਲਰ ਦੀ ਹੋਵੇਗੀ ਬਚਤ

Monday, Dec 13, 2021 - 10:38 AM (IST)

ਦੁਬਈ ਦੁਨੀਆ ਦੀ ਪਹਿਲੀ paperless ਸਰਕਾਰ, 35 ਕਰੋੜ ਅਮਰੀਕੀ ਡਾਲਰ ਦੀ ਹੋਵੇਗੀ ਬਚਤ

ਦੁਬਈ (ਬਿਊਰੋ): ਦੁਨੀਆ 'ਚ ਪਹਿਲੀ ਵਾਰ ਦੁਬਈ ਸਰਕਾਰ ਦਾ ਸਾਰਾ ਕੰਮਕਾਜ ਪੇਪਰਲੈੱਸ ਮਤਲਬ ਬਿਨਾਂ ਕਾਗਜ਼ਾਂ ਦੇ ਹੋਵੇਗਾ। ਹੁਣ ਦੁਬਈ ਦੇ ਲਗਭਗ 45 ਸਰਕਾਰੀ ਦਫਤਰਾਂ 'ਚ ਹਰ ਤਰ੍ਹਾਂ ਦਾ ਕੰਮ ਕਾਗਜ਼ ਤੋਂ ਬਿਨਾਂ ਹੋਵੇਗਾ। ਇਹ ਸੰਸਥਾਵਾਂ 1,800 ਤੋਂ ਵੱਧ ਡਿਜੀਟਲ ਸੇਵਾਵਾਂ ਅਤੇ 10,500 ਤੋਂ ਵੱਧ ਪ੍ਰਮੁੱਖ ਲੈਣ-ਦੇਣ ਪ੍ਰਦਾਨ ਕਰਦੀਆਂ ਹਨ। ਅਮੀਰਾਤ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਇਸ ਸਬੰਧੀ ਐਲਾਨ ਕਰਦਿਆਂ ਦੱਸਿਆ ਕਿ ਇਸ ਨਾਲ 35 ਕਰੋੜ ਅਮਰੀਕੀ ਡਾਲਰ ਅਤੇ 1.4 ਕਰੋੜ ਮਨੁੱਖੀ ਕਿਰਤ-ਘੰਟਿਆਂ ਦੀ ਵੀ ਬਚਤ ਹੋਵੇਗੀ। ਕਾਗਜ਼ ਰਹਿਤ ਪ੍ਰਸ਼ਾਸਨ ਕਾਰਨ 33.6 ਕਰੋੜ ਪੇਪਰਸ਼ੀਟਾਂ ਦੀ ਸਾਲਾਨਾ ਬੱਚਤ ਵੀ ਹੋਵੇਗੀ। 

PunjabKesari

ਇਸ ਦੇ ਨਾਲ ਹੀ ਦੁਬਈ ਸਰਕਾਰ ਦੀ ਲਗਭਗ 2700 ਕਰੋੜ ਰੁਪਏ ਦੀ ਵਾਧੂ ਬੱਚਤ ਹੋਵੇਗੀ। ਦੁਬਈ ਨੇ ਦੁਨੀਆ ਦੀ ਪਹਿਲੀ ਕਾਗਜ਼ ਰਹਿਤ ਸਰਕਾਰ ਬਣਨ ਲਈ 2018 ਤੋਂ ਤਿਆਰੀ ਸ਼ੁਰੂ ਕਰ ਦਿੱਤੀ ਸੀ। ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਸ਼ਨੀਵਾਰ ਨੂੰ ਅਧਿਕਾਰਤ ਤੌਰ 'ਤੇ ਕਾਗਜ਼ ਰਹਿਤ ਸਰਕਾਰ ਦਾ ਐਲਾਨ ਕੀਤਾ। ਮਖਤੂਮ ਨੇ ਕਿਹਾ ਕਿ ਇਹ ਦੁਬਈ ਦੀ ਵਿਕਾਸ ਯਾਤਰਾ ਦੇ ਸਾਰੇ ਪਹਿਲੂਆਂ ਵਿੱਚ ਜੀਵਨ ਨੂੰ ਡਿਜੀਟਲ ਬਣਾਉਣ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਹੈ। ਇਹ ਯਾਤਰਾ ਜੋ ਨਵੀਨਤਾ ਵਿੱਚ ਹੈ।

ਪੜ੍ਹੋ ਇਹ ਅਹਿਮ ਖ਼ਬਰ- ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ ਸੱਤ ਲੋਕਾਂ ਦੀ ਮੌਤ, ਹਜ਼ਾਰਾਂ ਬੇਘਰ

ਕ੍ਰਾਊਨ ਪ੍ਰਿੰਸ ਰਾਸ਼ਿਦ ਅਲ ਮਖਤੂਮ ਨੇ ਕਿਹਾ ਕਿ ਅਸੀਂ ਅਮੀਰਾਤ ਦੇ ਨਿਵਾਸੀਆਂ ਨੂੰ ਪੂਰੀ ਤਰ੍ਹਾਂ ਡਿਜੀਟਲ ਜੀਵਨ ਪ੍ਰਦਾਨ ਕਰਨ ਦੀ ਤਿਆਰ ਹਾਂ। ਅਗਲੇ ਪੰਜ ਦਹਾਕਿਆਂ ਵਿੱਚ ਦੁਬਈ ਦਾ ਡਿਜੀਟਲ ਜੀਵਨ ਇੱਕ ਸੰਪੰਨ ਸਮਾਰਟ ਸਿਟੀ ਦੇ ਵਸਨੀਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਦੁਬਈ ਅਤੇ ਭਵਿੱਖ ਦੀਆਂ ਸਰਕਾਰਾਂ ਦੀ ਡਿਜੀਟਲ ਯਾਤਰਾ ਨੂੰ ਸਮਰੱਥ ਅਤੇ ਸ਼ਕਤੀ ਪ੍ਰਦਾਨ ਕਰੇਗਾ। ਦੁਬਈ ਪੇਪਰ ਰਹਿਤ ਰਣਨੀਤੀ ਨੂੰ ਲਗਾਤਾਰ ਪੰਜ ਪੜਾਵਾਂ ਵਿੱਚ ਲਾਗੂ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਹਰੇਕ ਨੇ ਦੁਬਈ ਦੀਆਂ ਸਰਕਾਰੀ ਸੰਸਥਾਵਾਂ ਦੇ ਇੱਕ ਵੱਖਰੇ ਸਮੂਹ ਨੂੰ ਸੂਚੀਬੱਧ ਕੀਤਾ ਸੀ।

ਸਾਰੇ ਸਰਕਾਰੀ ਕੰਮ 100% ਹੋਏ ਡਿਜੀਟਲ
ਡਿਜੀਟਲ ਦੁਬਈ ਪ੍ਰਾਜੈਕਟ ਦੇ ਡਾਇਰੈਕਟਰ ਡਾਇਰੈਕਟਰ ਜਨਰਲ ਹਮਦ ਅਲ ਮਨਸੂਰੀ ਦਾ ਕਹਿਣਾ ਹੈ ਕਿ ਸਾਰੇ ਸਰਕਾਰੀ ਕਾਰਜਾਂ ਨੂੰ 100 ਪ੍ਰਤੀਸ਼ਤ ਡਿਜੀਟਲ ਕਰ ਦਿੱਤਾ ਗਿਆ ਹੈ। ਸਮਾਰਟ ਸਿਟੀ ਨਾਲ ਸਬੰਧਤ ਲਗਭਗ 12 ਮਹੱਤਵਪੂਰਨ ਸ਼੍ਰੇਣੀਆਂ ਦੇ ਲਗਭਗ 130 ਕਾਰਜ ਹੁਣ ਪੂਰੀ ਤਰ੍ਹਾਂ ਡਿਜੀਟਲ ਹੋ ਗਏ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News