ਦੁਬਈ ''ਚ ਰਹਿਣ ਵਾਲੇ ਭਾਰਤੀ ਨੇ ਇਕੱਠੀਆਂ ਕਰ ਰੱਖੀਆਂ ਹਨ 19 ਲੱਖ ਦੀਆਂ ਡਾਕ ਟਿਕਟਾਂ

01/25/2020 2:15:09 PM

ਦੁਬਈ- ਸੰਯੁਕਤ ਅਰਬ ਅਮੀਰਾਤ ਦੇ ਦੁਬਈ ਸ਼ਹਿਰ ਵਿਚ ਰਹਿਣ ਵਾਲੇ 65 ਸਾਲਾ ਭਾਰਤੀ ਪੀਸੀ ਰਾਮਚੰਦਰਨ ਨੇ 27,225 ਡਾਲਰ (ਤਕਰੀਬਨ 19 ਲੱਖ ਰੁਪਏ) ਦੇ ਡਾਕ ਟਿਕਟ ਇਕੱਠੇ ਕਰ ਰੱਖੇ ਹਨ। ਡਾਕ ਟਿਕਟ ਤੋਂ ਇਲਾਵਾ ਕਈ ਦੇਸ਼ਾਂ ਦੀ ਕਰੰਸੀ ਤੇ ਹੋਰ ਪੁਰਾਣੀਆਂ ਚੀਜ਼ਾਂ ਨੂੰ ਸਾਂਭਣ ਦੇ ਸ਼ੌਕੀਨ ਰਾਮਚੰਦਰਨ ਨੂੰ ਅਮੀਰਾਤ ਫਿਲਾਟੇਲਿਕ ਐਸੋਸੀਏਸ਼ਨ ਦੇ ਚੋਟੀ ਦੇ ਕੁਲੈਕਟਰ ਵਜੋਂ ਜਾਣਿਆ ਜਾਂਦਾ ਹੈ।

ਭਾਰਤ ਵਿਚ ਜਨਮੇ ਰਾਮਚੰਦਰਨ ਨੂੰ ਸਕੂਲ ਦੇ ਦਿਨਾਂ ਤੋਂ ਹੀ ਰੰਗ-ਬਿਰੰਗੇ ਡਾਕ ਟਿਕਟ ਇਕੱਠੇ ਕਰਨ ਦਾ ਸ਼ੌਕ ਸੀ। ਬਚਪਨ ਵਿਚ ਉਹ ਵਿਦੇਸ਼ ਵਿਚ ਰਹਿਣ ਵਾਲੇ ਰਿਸ਼ਤੇਦਾਰਾਂ ਤੋਂ ਆਈਆਂ ਚਿੱਠੀਆਂ ਤੋਂ ਡਾਕ ਟਿਕਟਾਂ ਕੱਢ ਕੇ ਉਹਨਾਂ ਨੂੰ ਇਕੱਠਾ ਕਰਨ ਲੱਗੇ। ਉਹਨਾਂ ਦੇ ਕੋਲ 1947 ਤੋਂ ਲੈ ਕੇ ਹੁਣ ਤੱਕ ਜਾਰੀ ਤਕਰੀਬਨ ਹਰ ਤਰ੍ਹਾਂ ਡਾਕ ਟਿਕਟ ਮੌਜੂਦ ਹੈ। 1973 ਵਿਚ ਦੁਬਈ ਜਾਣ ਤੋਂ ਬਾਅਦ ਵੀ ਉਹਨਾਂ ਨੇ ਆਪਣਾ ਸ਼ੌਕ ਬਰਕਰਾਰ ਰੱਖਿਆ। ਰਾਮਚੰਦਰਨ ਦੇ ਕੋਲ ਦੁਬਈ ਦੀ ਸਥਾਪਨਾ ਸਾਲ ਤੋਂ ਹੀ ਚੱਲ ਰਹੀਆਂ ਡਾਕ ਟਿਕਟਾਂ ਦੀ ਇਕ ਵਿਸ਼ਾਲ ਕੁਲੈਕਸ਼ਨ ਹਨ। ਇਸ ਤੋਂ ਇਲਾਵਾ ਉਹਨਾਂ ਨੇ ਸੰਯੁਕਤ ਰਾਸ਼ਟਰ ਨਾਲ ਸਬੰਧਤ ਸਾਰੇ 193 ਦੇਸ਼ਾਂ ਦੀਆਂ ਕਰੰਸੀਆਂ ਵੀ ਇਕੱਠੀਆਂ ਕਰ ਰੱਖੀਆਂ ਹਨ ਹਾਲਾਂਕਿ ਉਹਨਾਂ ਵਿਚੋਂ ਜ਼ਿਆਦਾਤਰ ਹੁਣ ਬੰਦ ਹੋ ਚੁੱਕੀਆਂ ਹਨ। 


Baljit Singh

Content Editor

Related News