ਰੂਸੀ ਫ਼ੌਜ ਨੇ ‘ਪੋਟਾਪੋਵਕਾ ਬਸਤੀ’ ਨੂੰ ਆਜ਼ਾਦ ਕਰਵਾਇਆ
Monday, Mar 23, 2026 - 12:22 AM (IST)
ਮਾਸਕੋ : ਰੂਸੀ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਰੂਸ ਦੇ ‘ਸੇਵਰ ਬੈਟਲਗਰੁੱਪ’ ਨੇ ਸੁਮੀ ਖੇਤਰ ਵਿਚ ਪੋਟਾਪੋਵਕਾ ਬਸਤੀ ਨੂੰ ਆਜ਼ਾਦ ਕਰਵਾ ਲਿਆ ਹੈ।
ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਨਿਰਣਾਇਕ ਕਾਰਵਾਈ ਦੇ ਨਤੀਜੇ ਵਜੋਂ, ਸੇਵਰ ਬੈਟਲਗਰੁੱਪ ਦੀਆਂ ਟੁਕੜੀਆਂ ਨੇ ਸੁਮੀ ਖੇਤਰ ਵਿਚ ਪੋਟਾਪੋਵਕਾ ਬਸਤੀ ਨੂੰ ਆਜ਼ਾਦ ਕਰਵਾ ਲਿਆ ਹੈ। ਉਥੇ ਹੀ ਰੂਸੀ ਹਵਾਈ ਰੱਖਿਆ ਬਲਾਂ ਨੇ ਰਾਤ ਭਰ ਵਿਚ ਆਪਣੇ ਇਲਾਕੇ ਦੇ ਉੱਪਰ 25 ਯੂਕ੍ਰੇਨੀ ਡਰੋਨ ਨਸ਼ਟ ਕੀਤੇ ਹਨ।
ਮੰਤਰਾਲੇ ਨੇ ਕਿਹਾ ਕਿ ਪਿਛਲੀ ਰਾਤ ਹਵਾਈ ਰੱਖਿਆ ਅਲਰਟ ਪ੍ਰਣਾਲੀ ਨੇ ਮਾਸਕੋ ਖੇਤਰ, ਵਲਾਦੀਮੀਰ, ਬੇਲਗੋਰੋਡ, ਕੁਰਸਕ, ਤੁਲਾ, ਰਿਆਜ਼ਾਨ, ਰੋਸਤੋਵ, ਵੋਰੋਨੇਜ਼ ਅਤੇ ਬ੍ਰਾਇੰਸਕ ਇਲਾਕਿਆਂ ਅਤੇ ਕਾਲਾ ਸਾਗਰ ਦੇ ਉੱਪਰ 25 ਯੂਕ੍ਰੇਨੀ ਮਾਨਵ ਰਹਿਤ ਹਵਾਈ ਵਾਹਨਾਂ (ਯੂ. ਏ. ਵੀ.) ਨੂੰ ਰੋਕਿਆ ਅਤੇ ਨਸ਼ਟ ਕਰ ਦਿੱਤਾ ਹੈ।
