ਦੁਬਈ ''ਚ ਭਾਰਤੀ ਮੂਲ ਦੀ ਕੁੜੀ ਦੇ ਗੀਤ ਨੂੰ ਮਿਲੇ 1 ਮਿਲੀਅਨ ਵਿਊਜ਼

Saturday, Feb 29, 2020 - 02:36 PM (IST)

ਦੁਬਈ ''ਚ ਭਾਰਤੀ ਮੂਲ ਦੀ ਕੁੜੀ ਦੇ ਗੀਤ ਨੂੰ ਮਿਲੇ 1 ਮਿਲੀਅਨ ਵਿਊਜ਼

ਦੁਬਈ (ਭਾਸ਼ਾ): ਦੁਬਈ ਵਿਚ ਰਹਿਣ ਵਾਲੀ ਭਾਰਤੀ ਮੂਲ ਦੀ ਇਕ ਕੁੜੀ, ਜਿਸ ਨੇ ਆਪਣੇ ਯੂ-ਟਿਊਬ ਚੈਨਲ 'ਤੇ 51 ਕਵਰ ਅਤੇ ਦੋ ਮੂਲ ਗੀਤ ਜਾਰੀ ਕੀਤੇ ਹਨ, ਨੂੰ ਇਕ ਵੀਡੀਓ ਸ਼ੇਅਰਿੰਗ ਸਾਈਟ 'ਤੇ ਉਸ ਦੀ ਇਕ ਰਚਨਾ 'ਤੇ ਇਕ ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ।

ਗਲਫ ਨਿਊਜ਼ ਨੇ ਸ਼ੁੱਕਰਵਾਰ ਨੂੰ ਇਕ ਰਿਪੋਰਟ ਵਿਚ ਕਿਹਾ ਕਿ 15 ਸਾਲਾ ਸ਼ਿਰੀਨ ਸੰਜੇ ਦਾ ਪਹਿਲਾ ਮੂਲ ਗੀਤ 'ਚੱਲਦੇ ਚੱਲਦੇ' ਜੋ 6 ਮਹੀਨੇ ਪਹਿਲਾਂ ਰਿਲੀਜ਼ ਕੀਤਾ ਗਿਆ ਸੀ, ਨੂੰ 10 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ। ਕੁੱਲ ਮਿਲਾ ਕੇ 5 ਨਵੰਬਰ 2017, ਨੂੰ ਲਾਂਚ ਹੋਣ ਦੇ ਬਾਅਦ ਉਸ ਦੇ ਐਪੀਨੇਮ ਚੈਨਲ ਨੂੰ 3 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਉਸ ਨੇ ਹੁਣ ਤੱਕ ਆਪਣੇ ਯੂ-ਟਿਊਬ ਚੈਨਲ 'ਤੇ 51 ਕਵਰ ਅਤੇ ਦੋ ਮੂਲ ਗੀਤ ਜਾਰੀ ਕੀਤੇ ਹਨ। 

ਦਿੱਲੀ ਪਾਈਵੇਟ ਸਕੂਲ ਦੁਬਈ ਦੀ ਕਲਾਸ 11ਵੀਂ ਦੀ ਵਿਦਿਆਰਥਣ ਸ਼ਿਰੀਨ ਆਪਣੀ ਮਾਤ ਭਾਸ਼ਾ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਚ ਗਾਉਂਦੀ ਹੈ। ਗਲਫ ਨਿਊਜ਼ ਨੂੰ ਦਿੱਤੇ ਇਕ ਇੰਟਰਵਿਊ ਵਿਚ ਸ਼ਿਰੀਨ ਨੇ ਕਿਹਾ,'' ਮੇਰੀ ਮਾਂ ਨੇ ਦੱਸਿਆ ਕਿ ਬਚਪਨ ਵਿਚ ਮੈਂ ਦੋ ਚੀਜ਼ਾਂ-ਭੋਜਨ ਅਤੇ ਸੰਗੀਤ ਦੀ ਸ਼ੁਕੀਨ ਸੀ। ਇਸ ਲਈ ਸੰਗੀਤ ਮੇਰੀ ਜ਼ਿੰਦਗੀ ਦਾ ਇਕ ਮਹੱਤਵਪੂਰਨ ਤੱਤ ਹੈ।'' ਉਸ ਨੇ ਅੱਗੇ ਦੱਸਿਆ,''ਮੇਰੇ ਪਰਿਵਾਰ ਨੇ ਖਾਸ ਕਰ ਕੇ ਮੇਰੀ ਨਾਨੀ ਨੇ ਮੈਨੂੰ ਸੰਗੀਤ ਸਿੱਖਣ ਲਈ ਕਾਫੀ ਪ੍ਰੇਰਿਤ ਕੀਤਾ।'' ਬਿਓਨਸੇ ਅਤੇ ਏ.ਆਰ. ਰਹਿਮਾਨ ਦੀ ਸੰਗੀਤ ਸ਼ੈਲੀ ਦੀ ਤਾਰੀਫ ਕਰਦਿਆਂ ਸ਼ਿਰੀਨ ਨੇ ਕਿਹਾ,'' ਮੈਂ ਇਕ ਪਲੇਅ ਬੈਕ ਗਾਇਕਾ ਬਣਨਾ ਚਾਹਾਂਗੀ ਅਤੇ ਦਰਸ਼ਕਾਂ ਤੋਂ ਵਧੇਰੇ ਤਾਰੀਫ ਹਾਸਲ ਕਰਨ ਲਈ ਕੁਝ ਸ਼ੋਅ ਵੀ ਕਰਾਂਗੀ।''

 


author

Vandana

Content Editor

Related News