ਦੋਸਤ ਨੂੰ ਬਚਾਉਣ ਲਈ ਪਾਣੀ ''ਚ ਕੁੱਦ ਪਏ ਦੁਬਈ ਦੇ ਕ੍ਰਾਊਨ ਪ੍ਰਿੰਸ, ਵੀਡੀਓ ਵਾਇਰਲ
Monday, Aug 02, 2021 - 11:29 AM (IST)
ਦੁਬਈ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸੱਚੇ ਦੋਸਤ ਦੀ ਪਛਾਣ ਮੁਸੀਬਤ ਵੇਲੇ ਹੁੰਦੀ ਹੈ।ਦੁਬਈ ਦੇ ਕ੍ਰਾਊਨ ਪ੍ਰਿੰਸ ਦਾ ਇਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਦੋਂ ਮੁਸੀਬਤ ਵਿਚ ਫਸੇ ਆਪਣੇ ਦੋਸਤ ਨੂੰ ਬਚਾਉਣ ਲਈ ਉਹਨਾਂ ਨੇ ਖੁਦ ਪਾਣੀ ਵਿਚ ਛਾਲ ਮਾਰ ਦਿੱਤੀ। ਦੁਬਈ ਦੇ ਕ੍ਰਾਊਨ ਪ੍ਰਿੰਸ ਨੇ ਜਿਵੇਂ ਹੀ ਦੇਖਿਆ ਕਿ ਪਾਣੀ ਵਿਚ ਉਹਨਾਂ ਦਾ ਦੋਸਤ ਮੁਸੀਬਤ ਵਿਚ ਹੈ ਤਾਂ ਉਹਨਾਂ ਨੇ ਤੁਰੰਤ ਉਸ ਦੀ ਮਦਦ ਕਰਨ ਲਈ ਪਾਣੀ ਵਿਚ ਛਾਲ ਮਾਰ ਦਿੱਤੀ।
ਪੇਸ਼ ਕੀਤੀ ਦੋਸਤੀ ਦੀ ਮਿਸਾਲ
ਦੁਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਇਕ ਦੋਸਤ ਦੀ ਮਦਦ ਲਈ ਆਪਣੀ ਜਾਨ ਜ਼ੋਖਮ ਵਿਚ ਪਾ ਦਿੱਤੀ। ਵੀਡੀਓ ਵਿਚ ਨਾਸਿਰ ਅਲ ਨੇਦੀ ਨੂੰ ਵਾਟਰ ਜੈੱਟਪੈਕਿੰਗ ਲਈ ਤਿਆਰ ਹੁੰਦੇ ਦੇਖਿਆ ਜਾ ਸਕਦਾ ਹੈ ਜਿਸ ਵਿਚ ਜੈੱਟ ਦੀ ਮਦਦ ਨਾਲ ਲੋਕਾਂ ਨੂੰ ਪਾਣੀ ਵਿਚੋਂ 30 ਫੁੱਟ ਤੱਕ ਉੱਪਰ ਲਿਜਾਇਆ ਜਾਂਦਾ ਹੈ। ਸੁਰੱਖਿਆ ਮਾਪਦੰਡਾਂ ਦੀ ਜਾਂਚ ਦੇ ਬਾਅਦ ਹੀ ਜਿਵੇਂ ਹੀ ਉਹ ਜੈੱਟਪੈਕਿੰਗ ਕਰਦੇ ਹਨ ਅਚਾਨਕ ਮਾਹੌਲ ਹਾਸੇ ਮਜ਼ਾਕ ਦੀ ਜਗ੍ਹਾ ਗੰਭੀਰ ਅਤੇ ਖਤਰਨਾਕ ਹੋ ਜਾਂਦਾ ਹੈ। ਨਾਸਿਰ ਆਪਣਾ ਕੰਟਰੋਲ ਗਵਾ ਬੈਠਦੇ ਹਨ ਅਤੇ ਹਾਦਸਾਗ੍ਰਸਤ ਹੋ ਕੇ ਪਾਣੀ ਵਿਚ ਵਾਪਸ ਆ ਜਾਂਦੇ ਹਨ ਅਤੇ ਪਾਣੀ ਦੇ ਅੰਦਰ ਚਲੇ ਜਾਂਦੇ ਹਨ।
ਕੁਝ ਸਮੇਂ ਲਈ ਨਾਸਿਰ ਵੀਡੀਓ ਵਿਚ ਨਜ਼ਰ ਨਹੀਂ ਆਉਂਦੇ। ਇਹ ਦੇਖਦੇ ਹੀ ਸ਼ੇਖ ਹਮਦਾਨ ਬਿਨ ਮੁਹੰਮਦ ਜੋ ਖੁਦ ਐਡਵੈਂਚਰ ਪ੍ਰੇਮੀ ਹਨ ਤੁਰੰਤ ਆਪਣੇ ਦੋਸਤ ਦੀ ਮਦਦ ਲਈ ਪਾਣੀ ਵੱਲ ਦੌੜਦੇ ਹਨ। ਉਹ ਨਾਸਿਰ ਕੋਲ ਪਹੁੰਚਦੇ ਹਨ ਜੋ ਉਦੋਂ ਤੱਕ ਪਾਣੀ ਵਿਚੋਂ ਬਾਹਰ ਆ ਜਾਂਦਾ ਹੈ। ਪ੍ਰਿੰਸ ਨਾਸਿਰ ਨੂੰ ਗਲੇ ਲਗਾ ਲੈਂਦੇ ਹਨ। ਕ੍ਰਾਊਨ ਪ੍ਰਿੰਸ ਸਾਰਿਆਂ ਨੂੰ ਦੱਸਦੇ ਹਨ ਕਿ ਉਹਨਾਂ ਦਾ ਦੋਸਤ ਬਿਲਕੁੱਲ ਠੀਕ ਹੈ। ਵੀਡੀਓ ਦੇ ਅਖੀਰ ਵਿਚ ਦੋਵੇਂ ਹੱਸਦੇ ਨਜ਼ਰ ਆਉਂਦੇ ਹਨ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਸਾਬਕਾ ਮੰਤਰੀ ਨੇ ਇਮਰਾਨ ਖਾਨ 'ਤੇ ਵਿੰਨ੍ਹਿਆ ਨਿਸ਼ਾਨਾ, ਬੌਖਲਾਇਆ ਪਾਕਿ
ਲੱਖਾਂ ਲੋਕਾਂ ਨੇ ਦੇਖਿਆ ਵੀਡੀਓ
ਇੰਸਟਾਗ੍ਰਾਮ ਪੇਜ 'ਤੇ ਪੋਸਟ ਕੀਤੇ ਗਏ ਵੀਡੀਓ ਦੇ ਕੈਪਸ਼ਨ ਵਿਚ #CloseCall ਲਿਖਿਆ ਗਿਆ ਅਤੇ ਨੇਵਾਦੀ ਨੂੰ ਟੈਗ ਕੀਤਾ ਗਿਆ ਜਿਸ 'ਤੇ ਕਈ ਲੋਕਾਂ ਨੇ ਲਾਫਿੰਗ ਇਮੋਜੀ ਨਾਲ ਕੁਮੈਂਟ ਕੀਤਾ। ਵੀਡੀਓ ਨੂੰ ਆਨਲਾਈਨ ਪੋਸਟ ਕੀਤੇ ਜਾਣ ਦੇ 3 ਘੰਟੇ ਬਾਅਦ ਵਿਚ 125,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਨੂੰ 19,000 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।