ਦੁਬਈ ''ਚ ''ਪਲਾਨ ਬੀ'' ਗਰੁੱਪ ਨੇ ਮਨਾਇਆ ਨੈਸ਼ਨਲ ਡੇਅ, 60 ਮੁਲਕਾਂ ਦੇ ਲੋਕ ਇਕੱਤਰ
Sunday, Nov 29, 2020 - 04:14 PM (IST)
ਦੁਬਈ/ ਜਲੰਧਰ (ਰਮਨਦੀਪ ਸੋਢੀ) : 2 ਦਸੰਬਰ ਨੂੰ ਦੁਬਈ ਦਾ ਨੈਸ਼ਨਲ ਡੇਅ ਆ ਰਿਹਾ ਹੈ ਜਿਸ ਨੂੰ ਲੈ ਕੇ ਪੂਰੇ ਮੁਲਕ 'ਚ ਤਿਆਰੀਆਂ ਜ਼ੋਰਾਂ 'ਤੇ ਹਨ। ਦੁਬਈ 'ਚ ਲਗਭਘ 200 ਮੁਲਕਾਂ ਦੇ ਲੋਕ ਰਹਿ ਰਹੇ ਹਨ ਜੋ ਮਿਲ ਕੇ ਇਸ ਦਿਨ ਨੂੰ ਮਨਾਉਂਦੇ ਹਨ। ਇਸੇ ਦੇ ਚੱਲਦਿਆਂ ਅੱਜ ਦੁਬਈ ਦੇ ਪਲਾਨ ਬੀ-ਗੁਰੱਪ ਵੱਲੋਂ ਕਰੀਬ 60 ਵੱਖ-ਵੱਖ ਮੁਲਕਾਂ ਦੇ ਮੁਲਾਜ਼ਮਾਂ ਨਾਲ ਮਿਲ ਕੇ ਨੈਸ਼ਨਲ ਡੇਅ ਮਨਾਇਆ ਗਿਆ। ਇਸ ਦੌਰਾਨ ਮੁਲਾਜ਼ਮਾਂ ਨੇ ਜਿੱਥੇ ਦੁਬਈ ਦੇ ਝੰਡੇ ਨੂੰ ਸਲਾਮ ਕੀਤਾ, ਉੱਥੇ ਹੀ ਆਪਣੀ ਕਰਮ ਭੂਮੀ ਦਾ ਵੀ ਧੰਨਵਾਦ ਕੀਤਾ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਪਲਾਨ ਬੀ-ਗਰੁੱਪ ਦੇ ਚੇਅਰਮੈਨ ਹਰਮੀਕ ਸਿੰਘ ਨੇ ਦੱਸਿਆ ਕਿ ਉਹ ਹਰ ਸਾਲ ਆਪਸੀ ਭਾਈਚਾਰੇ ਨਾਲ ਇਹ ਦਿਨ ਮਨਾਉਂਦੇ ਹਨ। ਗੌਰਤਲਬ ਹੈ ਕਿ ਦੁਬਈ ਨੇ ਕੋਰੋਨਾ ਮਹਾਮਾਰੀ 'ਤੇ ਸ਼ਾਨਦਾਰ ਤਰੀਕੇ ਨਾਲ ਕਾਬੂ ਕੀਤਾ ਹੈ ਜਿਸ ਦੇ ਚਲ਼ਦਿਆਂ ਨੈਸ਼ਨਲ ਡੇਅ ਦਾ ਨਜ਼ਾਰਾ ਵੇਖਣ ਲਈ ਦੂਸਰੇ ਮੁਲਕਾਂ ਦੇ ਲੋਕ ਵੀ ਪਹੁੰਚੇ ਹੋਏ ਹਨ।
ਕੀ ਹੈ ਪਲਾਨ ਬੀ-ਗਰੁੱਪ?
ਪਲਾਨ ਬੀ ਦੁਬਈ ਦਾ ਇਕ ਵੱਡਾ ਬਿਜਨਸ ਗੁਰੱਪ ਹੈ ਜਿਸ ਦੀਆਂ ਕੁੱਲ 9 ਕੰਪਨੀਆਂ ਹਨ। ਇਸ ਦੇ ਚੇਅਰਮੈਨ ਹਰਮੀਕ ਸਿੰਘ ਜੋ ਅਕਸਰ ਆਪਣੇ ਸਮਾਜ ਸੇਵਾ ਦੇ ਕੰਮਾ ਕਰਕੇ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਵੱਲੋਂ ਪਿਛਲੇ ਸਾਲ ਬਾਕਸ ਆਫ ਹੋਪ ਨਾਮ ਦੀ ਮਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਉਹ ਦੁਬਈ 'ਚ ਫਸੇ ਲੋਕਾਂ ਦੀ ਮਦਦ ਕਰਦੇ ਹਨ। ਉਨ੍ਹਾਂ ਵੱਲੋਂ ਜਿੱਥੇ ਇਮੀਗ੍ਰੇਸ਼ਨ ਮਾਮਲਿਆਾਂ 'ਚ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ, ਉੱਥੇ ਹੀ ਬੇਰੁਜ਼ਗਾਰ ਜਾਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਮਾਲੀ ਅਤੇ ਦਫ਼ਤਰੀ ਤੌਰ 'ਤੇ ਵੀ ਮਦਦ ਕੀਤੀ ਜਾਂਦੀ ਹੈ। ਹੁਣ ਤੱਕ ਉਹ ਦੁਬਈ 'ਚ ਫਸੇ ਕਈ ਲੋਕਾਂ ਦੀ ਮਦਦ ਕਰ ਚੁੱਕੇ ਹਨ ਤੇ ਆਪਣੇ ਖਰਚੇ 'ਤੇ ਉਨ੍ਹਾਂ ਨੂੰ ਭਾਰਤ ਵੀ ਭੇਜ ਚੁੱਕੇ ਹਨ।