ਦੁਬਈ ''ਚ ਚਮਕੀ ਭਾਰਤੀ ਸ਼ਖਸ ਦੀ ਕਿਸਮਤ, ਲੱਗੀ 7 ਕਰੋੜ ਦੀ ਲਾਟਰੀ
Wednesday, Oct 24, 2018 - 01:19 PM (IST)

ਦੁਬਈ (ਭਾਸ਼ਾ)— ਖਾੜੀ ਦੇਸ਼ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਵਿਚ ਰਹਿ ਰਹੇ ਇਕ ਭਾਰਤੀ ਦੀ 10 ਲੱਖ ਅਮਰੀਕੀ ਡਾਲਰ (ਲੱਗਭਗ 7.3 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਵਾਲੀ ਲਾਟਰੀ ਲੱਗੀ ਹੈ। ਇਕ ਅੰਗਰੇਜ਼ੀ ਅਖਬਾਰ ਨੇ ਖਬਰ ਦਿੱਤੀ ਹੈ ਕਿ ਦੁਬਈ ਵਿਚ 6 ਸਾਲ ਤੋਂ ਰਹਿ ਰਹੇ 45 ਸਾਲਾ ਸੌਰਵ ਡੇ ਦੀ ਇਹ ਲਾਟਰੀ ਲੱਗੀ ਹੈ। ਉਨ੍ਹਾਂ ਨੇ ਸਤੰਬਰ ਮਹੀਨੇ ਵਿਚ ਆਪਣੀ ਛੁੱਟੀਆਂ ਵਿਚ ਕੋਲਕਾਤਾ ਯਾਤਰਾ ਦੇ ਸਮੇਂ ਪਹਿਲੀ ਵਾਰ ਦੁਬਈ ਡਿਊਟੀ ਫ੍ਰੀ ਟਿਕਟ ਖਰੀਦੀ ਸੀ। ਡੇ ਇਕ ਬੀਮਾ ਯੋਜਨਾ ਕੰਪਨੀ ਵਿਚ ਕੰਮ ਕਰਦੇ ਹਨ। ਉਨ੍ਹਾਂ ਦੇ ਇਲਾਵਾ ਦੋ ਹੋਰ ਲੋਕਾਂ ਦੀ ਕਿਸਮਤ ਖੁੱਲ੍ਹੀ ਹੈ। ਇਨ੍ਹਾਂ ਵਿਚ ਇਕ 44 ਸਾਲਾ ਭਾਰਤੀ ਸ਼ਖਸ ਅਜੀਤ ਬਾਬੂ ਹੈ। ਉਨ੍ਹਾਂ ਨੂੰ ਬੀ.ਐੱਮ. ਡਬਲਊ. ਕੰਪਨੀ ਦੀ ਮੋਟਰਾਬਾਈਕ ਮਿਲੇਗੀ। ਲਾਟਰੀ ਹਾਸਲ ਕਰਨ ਵਾਲਾ ਤੀਜਾ ਸ਼ਖਸ ਸ਼੍ਰੀਲੰਕਾ ਦੇ ਸਜੀਵਾ ਨਿਰੰਜਨ ਹਨ। ਉਨ੍ਹਾਂ ਨੂੰ ਰੇਂਜ ਰੋਵਰ ਕਾਰ ਮਿਲੇਗੀ।