ਸ਼੍ਰੀਲੰਕਾ ਦੇ ਝੰਡੇ ਦੇ ਰੰਗ ''ਚ ਰੰਗਿਆ ਦੁਬਈ ਦਾ ਬੁਰਜ ਖਲੀਫਾ

04/26/2019 1:53:21 PM

ਦੁਬਈ (ਭਾਸ਼ਾ)— ਸ਼੍ਰੀਲੰਕਾ ਵਿਚ ਐਤਵਾਰ ਨੂੰ ਈਸਟਰ ਮੌਕੇ ਆਤਮਘਾਤੀ ਬੰਬ ਧਮਾਕੇ ਕੀਤੇ ਗਏ। ਇਸ ਹਮਲੇ ਕਾਰਨ ਪੂਰਾ ਵਿਸ਼ਵ ਸੋਗ ਵਿਚ ਹੈ। ਸੋਗ ਦੀ ਇਸ ਘੜੀ ਵਿਚ ਹਮਲੇ ਵਿਚ ਮਾਰੇ ਗਏ ਲੋਕਾਂ ਪ੍ਰਤੀ ਇਕਜੁੱਟਤਾ ਦਿਖਾਉਂਦੇ ਹੋਏ ਦੁਬਈ ਦੀ ਇਤਿਹਾਸਿਕ ਇਮਾਰਤ ਨੂੰ ਵੀਰਵਾਰ ਨੂੰ ਸ਼੍ਰੀਲੰਕਾ ਦੇ ਝੰਡੇ ਵਾਲੀ ਰੰਗੀਨ ਰੋਸ਼ਨੀ ਵਿਚ ਦਰਸਾਇਆ ਗਿਆ। ਦੁਨੀਆ ਵਿਚ ਸਭ ਤੋਂ ਵੱਡੀ ਅਤੇ ਸਭ ਤੋਂ ਜ਼ਿਆਦਾ ਲੋਕਪ੍ਰਿਅ ਉੱਚੀ ਇਮਾਰਤ ਨੂੰ ਵੀਰਵਾਰ ਨੰ ਸ਼੍ਰੀਲੰਕਾ ਦੇ ਝੰਡੇ ਦੇ ਰੰਗ ਵਿਚ ਰੋਸ਼ਨ ਕੀਤਾ ਗਿਆ।

ਉੱਚੀ ਇਮਾਰਤ ਦੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਇਕ ਟਵੀਟ ਮੁਤਾਬਕ,''ਬੁਰਜ ਖਲੀਫਾ ਸ਼੍ਰੀਲੰਕਾ ਦੇ ਨਾਲ ਇਕਜੁੱਟਤਾ ਦੇ ਰੰਗ ਵਿਚ ਰੰਗਿਆ ਹੋਇਆ ਹੈ। ਇੱਥੇ ਸਹਿਣਸ਼ੀਲਤਾ ਅਤੇ ਸਹਿ-ਮੌਜੂਦਗੀ ਤੇ ਬਣਾਈ ਦੁਨੀਆ ਹੈ।'' ਇਕ ਅੰਗਰੇਜ਼ੀ ਅਖਬਾਰ ਨੇ ਦੱਸਿਆ ਕਿ ਬੁਰਜ ਖਲੀਫਾ ਦੇ ਇਲਾਵਾ ਆਬੂ ਧਾਬੀ ਵਿਚ ਪ੍ਰਮੁੱਖ ਥਾਵਾਂ ਨੂੰ ਵੀ ਸ਼੍ਰੀਲੰਕਾਈ ਝੰਡੇ ਦੇ ਰੰਗ ਵਿਚ ਰੰਗਿਆ ਗਿਆ। ਰਿਪੋਰਟ ਵਿਚ ਦੱਸਿਆ ਗਿਆ ਕਿ ਦੀ ਅਮੀਰਾਤ ਪੈਲੇਸ, ਸ਼ੇਖ ਜਾਯੇਦ ਬ੍ਰਿਜ, ਏ.ਡੀ.ਐੱਨ.ਓ.ਸੀ. ਬਿਲਡਿੰਗ, ਕੈਪੀਟਲ ਗੇਟ ਉਨ੍ਹਾਂ ਇਮਾਰਤਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੂੰ ਸ਼੍ਰੀਲੰਕਾ ਦੇ ਕੌਮੀ ਝੰਡੇ ਦੇ ਰੰਗ ਵਾਲੀ ਰੋਸ਼ਨੀ ਨਾਲ ਰੋਸ਼ਨ ਕੀਤਾ ਗਿਆ।


Vandana

Content Editor

Related News