ਦੁਬਈ ''ਚ ਸਨਮਾਨਿਤ ਹੋਣਗੇ ਸੁਪਰ 30 ਦੇ ਬਾਨੀ ਆਨੰਦ ਕੁਮਾਰ

Monday, Nov 05, 2018 - 11:30 AM (IST)

ਦੁਬਈ (ਭਾਸ਼ਾ)— ਗਣਿਤ ਦੇ ਮਾਹਰ ਅਤੇ ਸੁਪਰ 30 ਦੇ ਬਾਨੀ ਆਨੰਦ ਕੁਮਾਰ ਨੂੰ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਦੇਣ ਅਤੇ ਕਈ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੇ ਜੀਵਨ ਨੂੰ ਰੋਸ਼ਨ ਕਰਨ ਲਈ ਇਸ ਹਫਤੇ ਦੁਬਈ ਵਿਚ ਸਨਮਾਨਿਤ ਕੀਤਾ ਜਾਵੇਗਾ। ਮਾਲਾਬਾਰ ਸਮੂਹ ਦੀ ਪ੍ਰਮੁੱਖ ਕੰਪਨੀ 'ਮਾਲਾਬਾਰ ਗੋਲਡ ਐਂਡ ਡਾਇਮੰਡਸ' 8 ਨਵੰਬਰ ਨੂੰ 45 ਸਾਲਾ ਕੁਮਾਰ ਨੂੰ 'ਗਲੋਬਲ ਐਜੁਕੇਸ਼ਨ ਐਵਾਰਡ' ਨਾਲ ਸਨਮਾਨਿਤ ਕਰੇਗੀ। 

PunjabKesari

ਮਾਲਾਬਾਰ ਸਮੂਹ ਦੇ ਸਹਿ-ਪ੍ਰਮੁੱਖ ਪੀ.ਏ. ਇਬਰਾਰਿਮ ਹਾਜੀ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ,''ਆਨੰਦ ਕੁਮਾਰ ਨੂੰ ਸਨਮਾਨਿਤ ਕਰਨ ਵਿਚ ਸਾਨੂੰ ਮਾਣ ਹੋਵੇਗਾ ਜਿਨ੍ਹਾਂ ਨੇ ਆਪਣੀ ਅਰਥਪੂਰਣ ਨਵੀਂ ਪਹਿਲ ਨਾਲ ਕਈ ਲੋਕਾਂ ਦੀ ਜ਼ਿੰਦਗੀ ਵਿਚ ਸਕਾਰਾਤਮਕ ਤਬਦੀਲੀਆਂ ਲਿਆਉਂਦੀਆਂ ਹਨ। ਆਨੰਦ ਕੁਮਾਰ ਦਾ ਜੀਵਨ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ ਅਤੇ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦਾ ਯੋਗਦਾਨ ਗਾਈਡ ਦੇ ਰੂਪ ਵਿਚ ਰਿਹਾ ਹੈ।'' ਉਨ੍ਹਾਂ ਨੇ ਦੱਸਿਆ ਕਿ ਕੁਮਾਰ ਦਾ ਨਾਮ ਦੁਨੀਆ ਭਰ ਵਿਚ ਸਿੱਖਿਆ ਦੇ ਖੇਤਰ ਵਿਚ ਕੰਮ ਕਰ ਰਹੇ 100 ਨਾਵਾਂ ਦੀ ਸੂਚੀ ਵਿਚੋਂ ਚੁਣਿਆ ਗਿਆ ਹੈ। ਇਨ੍ਹਾਂ 100 ਲੋਕਾਂ ਦੇ ਨਾਮ ਤਿੰਨ ਮਹੀਨੇ ਦੀ ਸ਼ੋਧ ਅਤੇ ਵਿਚਾਰ ਵਟਾਂਦਰੇ ਦੇ ਬਾਅਦ ਸੂਚੀ ਵਿਚ ਸ਼ਾਮਲ ਕੀਤੇ ਗਏ ਸਨ।


Vandana

Content Editor

Related News