ਨਸ਼ੀਲੇ ਪਦਾਰਥਾਂ ਅਤੇ ਕਲਾਸ਼ਨੀਕੋਵ ਨੇ ਪਾਕਿਸਤਾਨ ਨੂੰ ਕੀਤਾ ਬਰਬਾਦ : ਚੀਫ਼ ਜਸਟਿਸ
Thursday, Jan 18, 2024 - 02:40 PM (IST)
ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਦੇ ਚੀਫ਼ ਜਸਟਿਸ ਕਾਜ਼ੀ ਫੈਜ਼ ਈਸਾ ਨੇ ਬੁੱਧਵਾਰ ਨੂੰ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਨਸ਼ੇ ਵਾਲੇ ਪਦਾਰਥਾਂ ਅਤੇ ਕਲਾਸ਼ਨੀਕੋਵ ਨੇ ਪਾਕਿਸਤਾਨ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਨੇ ਦੇਸ਼ ’ਚੋਂ ‘ਕਲਾਸ਼ਨੀਕੋਵ ਕਲਚਰ’ ਨੂੰ ਖ਼ਤਮ ਕਰਨ ’ਤੇ ਜ਼ੋਰ ਦਿੱਤਾ। ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਕਈ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਕੇ ਪਾਬੰਦੀਸ਼ੁਦਾ ਹਥਿਆਰਾਂ ਲਈ ਜਾਰੀ ਲਾਇਸੈਂਸਾਂ ਦੀ ਜਾਣਕਾਰੀ ਵੀ ਮੰਗੀ ਹੈ। ਕਲਾਸ਼ਨੀਕੋਵ ਦਾ ਅਰਥ ‘ਏ.ਕੇ. ਰਾਈਫਲ’ ਤੋਂ ਹੈ।
ਦੇਸ਼ ਦੇ ਚੋਟੀ ਦੇ ਜੱਜ ਨੇ ਕਿਹਾ, ‘ਨਸ਼ੇ ਵਾਲੇ ਪਦਾਰਥਾਂ ਅਤੇ ਕਲਾਸ਼ਨੀਕੋਵ ਨੇ ਪਾਕਿਸਤਾਨ ਨੂੰ ਬਰਬਾਦ ਕਰ ਦਿੱਤਾ ਹੈ। ਦੁਨੀਆ ਵਿਚ ਕੋਈ ਵੀ ਕਾਲੇ ਸ਼ੀਸ਼ਿਆਂ ਵਾਲੀਆਂ ਵੱਡੀਆਂ ਕਾਰਾਂ ਵਿਚ ਕਲਾਸ਼ਿਨਕੋਵ ਲੈ ਕੇ ਨਹੀਂ ਘੁੰਮਦਾ।’ ਉਨ੍ਹਾਂ ਕਿਹਾ ਕਿ ਇਸਲਾਮਾਬਾਦ ਦੇ ਘਰਾਂ ਦੇ ਬਾਹਰ ਪਹਿਰੇਦਾਰ ਕਲਾਸ਼ਨੀਕੋਵ ਲੈ ਕੇ ਖੜ੍ਹੇ ਰਹਿੰਦੇ ਹਨ ਅਤੇ ਸਕੂਲਾਂ, ਬਾਜ਼ਾਰਾਂ ਵਿਚ ਲੋਕ ਕਲਾਸ਼ਨੀਕੋਵ ਫੜੀ ਦਿਖਾਈ ਦਿੰਦੇ ਹਨ ਪਰ ਪੁਲਸ ਲੋਕਾਂ ਤੋਂ ਪੁੱਛ-ਪੜਤਾਲ ਕਰਨ ਦੀ ਹਿੰਮਤ ਵੀ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਕਿਵੇਂ ਪਤਾ ਲੱਗੇਗਾ ਕਿ ਕਲਾਸ਼ਨੀਕੋਵ ਲੈ ਕੇ ਘੁੰਮ ਰਿਹਾ ਵਿਅਕਤੀ ਅੱਤਵਾਦੀ ਹੈ ਜਾਂ ਕੋਈ ਹੋਰ? ਈਸਾ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਕਲਾਸ਼ਨੀਕੋਵ ਦੇ ਲਾਇਸੈਂਸ ਦੀ ਪੇਸ਼ਕਸ਼ ਕੀਤੀ ਗਈ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਭਾਰਤੀਆਂ ਦਾ ਰਹਿਣਾ ਹੋਇਆ ਔਖਾ, ਮੇਅਰ ਬੋਲੇ- ਨਿਸ਼ਾਨਾ ਬਣਾ ਕੀਤੇ ਜਾ ਰਹੇ ਹਮਲੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।