ਸਿੰਗਾਪੁਰ ''ਚ ਨਸ਼ਾ ਤਸਕਰ ਨੂੰ ਦਿੱਤੀ ਗਈ ਫਾਂਸੀ

08/03/2023 1:39:43 PM

ਕੁਆਲਾਲੰਪੁਰ (ਭਾਸ਼ਾ) : ਸਿੰਗਾਪੁਰ ਨੇ ਵੀਰਵਾਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਇੱਕ ਕੈਦੀ ਨੂੰ ਫਾਂਸੀ ਦੇ ਦਿੱਤੀ। 2 ਹਫ਼ਤਿਆਂ ਵਿੱਚ ਫਾਂਸੀ ਦਾ ਇਹ ਤੀਜਾ ਮਾਮਲਾ ਹੈ। ਕੇਂਦਰੀ ਨਾਰਕੋਟਿਕਸ ਬਿਊਰੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਿੰਗਾਪੁਰ ਦੇ 39 ਸਾਲਾ ਮੁਹੰਮਦ ਸ਼ਾਲੇਹ ਅਬਦੁਲ ਲਤੀਫ ਨੂੰ ਕਾਨੂੰਨ ਤਹਿਤ ਬਣਦੀ ਪ੍ਰਕਿਰਿਆ ਦਾ ਪਾਲਣ ਕਰਨ ਤੋਂ ਬਾਅਦ ਚਾਂਗੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੂੰ 2019 ਵਿੱਚ 54 ਗ੍ਰਾਮ ਹੈਰੋਇਨ ਦੀ ਤਸਕਰੀ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ, ਉਸਦੀ ਅਪੀਲ ਪਿਛਲੇ ਸਾਲ ਰੱਦ ਕਰ ਦਿੱਤੀ ਗਈ ਸੀ। ਦੇਸ਼ ਵਿੱਚ ਸਰਕਾਰ ਨੂੰ ਨਸ਼ਿਆਂ ਨਾਲ ਸਬੰਧਤ ਅਪਰਾਧਾਂ ਵਿੱਚ ਮੌਤ ਦੀ ਸਜ਼ਾ ਨਾ ਦੇਣ ਦੀ ਅਪੀਲ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਲਤੀਫ਼ ਨੂੰ ਫਾਂਸੀ ਦੇ ਦਿੱਤੀ ਗਈ। ਸਿੰਗਾਪੁਰ ਵਿਚ ਕੋਵਿਡ-19 ਮਹਾਮਾਰੀ ਦੇ ਕਾਰਨ ਦੋ ਸਾਲਾਂ ਦੇ ਅੰਤਰਾਲ ਤੋਂ ਬਾਅਦ ਮਾਰਚ 2022 ਵਿੱਚ ਫਾਂਸੀ ਦੀ ਸਜ਼ਾ ਮੁੜ ਦੇਣੀ ਸ਼ੁਰੂ ਕੀਤੀ ਗਈ। ਇਸ ਸਾਲ ਫਾਂਸੀ ਦਿੱਤੇ ਜਾਣ ਦਾ ਇਹ 5ਵਾਂ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧ ਵਿਚ ਫਾਂਸੀ ਦੇਣ ਦਾ 16ਵੀਂ ਮਾਮਲਾ ਹੈ।


cherry

Content Editor

Related News