ਇਰਾਕ-ਸੀਰੀਆ ਵਿਚਾਲੇ ਵਧੇਗਾ ਵਪਾਰ ! 10 ਸਾਲਾਂ ਬਾਅਦ ਖੁੱਲ੍ਹਿਆ ''ਰਾਬੀਆ''

Wednesday, Apr 22, 2026 - 09:30 AM (IST)

ਇਰਾਕ-ਸੀਰੀਆ ਵਿਚਾਲੇ ਵਧੇਗਾ ਵਪਾਰ ! 10 ਸਾਲਾਂ ਬਾਅਦ ਖੁੱਲ੍ਹਿਆ ''ਰਾਬੀਆ''

ਇੰਟਰਨੈਸ਼ਨਲ ਡੈਸਕ- ਇਰਾਕ ਅਤੇ ਸੀਰੀਆ ਵਿਚਕਾਰ ਇਕ ਅਹਿਮ ਸਰਹੱਦੀ ਮਾਰਗ 1 ਦਹਾਕੇ ਤੋਂ ਵੱਧ ਸਮਾਂ ਬੰਦ ਰਹਿਣ ਤੋਂ ਬਾਅਦ ਸੋਮਵਾਰ ਨੂੰ ਮੁੜ ਖੋਲ੍ਹ ਦਿੱਤਾ ਗਿਆ। ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਨਾਲ ਖੇਤਰੀ ਵਪਾਰ ਅਤੇ ਤੇਲ ਬਰਾਮਦ ਨੂੰ ਨਵੀਂ ਗਤੀ ਮਿਲੇਗੀ। ਸੀਰੀਆ ਨੇ ਇਸ ਮਾਰਗ ਨੂੰ ਤੇਲ ਦੀ ਸਪਲਾਈ ਲਈ ਇਕ ਸੁਰੱਖਿਅਤ ਜ਼ਮੀਨੀ ਬਦਲ ਵਜੋਂ ਪੇਸ਼ ਕੀਤਾ ਹੈ, ਖਾਸ ਕਰ ਕੇ ਅਜਿਹੇ ਸਮੇਂ ਜਦੋਂ ਇਰਾਨ ਜੰਗ ਕਾਰਨ ਹੋਰਮੁਜ਼ ਸਟ੍ਰੇਟ ’ਤੇ ਬੇਭਰੋਸਗੀ ਬਣੀ ਹੋਈ ਹੈ।

ਇਰਾਕ ਵਿਚ ‘ਰਾਬੀਆ’ ਅਤੇ ਸੀਰੀਆ ਵਿਚ ‘ਯਾਰੂਬਿਆਹ’ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਮਾਰਗ 2011 ’ਚ ਸੀਰੀਆਈ ਗ੍ਰਹਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਬਾਅਦ ’ਚ 2014 ਵਿਚ ਇਸ ਖੇਤਰ ’ਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦਾ ਕਬਜ਼ਾ ਹੋ ਗਿਆ ਸੀ, ਜਿਸ ਨੂੰ ਬਾਅਦ ਵਿਚ ਇਰਾਕੀ ਕੁਰਦ ਬਲਾਂ ਨੇ ਮੁੜ ਆਪਣੇ ਕੰਟਰੋਲ ਵਿਚ ਲੈ ਲਿਆ ਸੀ।

ਇਹ ਵੀ ਪੜ੍ਹੋ- ਫ਼ੌਜੀ ਅਫ਼ਸਰਾਂ ਨੇ ਟਰੰਪ ਨੂੰ ਹੀ ਕੱਢ'ਤਾ ਮੀਟਿੰਗ 'ਚੋਂ ਬਾਹਰ ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ

ਸੀਰੀਆ ਦੀ ਸਰਕਾਰੀ ਖ਼ਬਰ ਏਜੰਸੀ ਅਨੁਸਾਰ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਵਪਾਰ ਨੂੰ ਸੁਖਾਲਾ ਬਣਾਉਣ ਦੇ ਉਪਾਵਾਂ ’ਤੇ ਚਰਚਾ ਕੀਤੀ। ਇਰਾਕ ਦੇ ਨੀਨਵੇਹ ਪ੍ਰਾਂਤ ਦੀ ਕੌਂਸਲ ਮੈਂਬਰ ਨਾਦੀਆ ਅਲ-ਜੁਬੌਰੀ ਨੇ ਉਦਘਾਟਨੀ ਸਮਾਰੋਹ ਵਿਚ ਕਿਹਾ ਕਿ ਇਸ ਮਾਰਗ ਦੇ ਮੁੜ ਖੁੱਲ੍ਹਣ ਨਾਲ ਵਪਾਰਕ ਗਤੀਵਿਧੀਆਂ ਵਧਣਗੀਆਂ ਅਤੇ ਤੇਲ ਦੀ ਢੋਆ-ਢੁਆਈ ਨੂੰ ਹੁਲਾਰਾ ਮਿਲੇਗਾ।

ਇਹ ਵੀ ਪੜ੍ਹੋ- ਕੈਨੇਡਾ 'ਚ ਟਰਾਲਾ ਚਲਾਉਂਦੇ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਿਆਨਕ ਹਾਦਸਾ ! ਹੋਈ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News