ਬੀਜਿੰਗ 'ਚ ਸ਼ੁਰੂ ਹੋਈ ਡਰਾਈਵਰਲੈੱਸ ਟੈਕਸੀ ਸੇਵਾ

Sunday, May 02, 2021 - 10:15 PM (IST)

ਬੀਜਿੰਗ 'ਚ ਸ਼ੁਰੂ ਹੋਈ ਡਰਾਈਵਰਲੈੱਸ ਟੈਕਸੀ ਸੇਵਾ

ਬੀਜਿੰਗ-ਚੀਨ ਦੀ ਚੋਟੀ ਦੀ ਤਕਨੀਕੀ ਕੰਪਨੀ ਬਾਇਡੂ ਨੇ ਐਤਵਾਰ ਨੂੰ ਬੀਜਿੰਗ 'ਚ ਆਪਣੀ ਡਰਾਈਵਰਲੈੱਸ ਕਿਰਾਏ ਵਾਲੀ ਟੈਕਸੀ ਸੇਵਾ ਸ਼ੁਰੂ ਕੀਤੀ ਹੈ। ਇਸ ਦੇ ਨਾਲ ਹੀ ਬਾਇਡੂ ਚੀਨ 'ਚ ਅਜਿਹਾ ਕਰਨ ਵਾਲੀ ਪਹਿਲੀ ਕੰਪਨੀ ਬਣ ਗਈ ਹੈ। ਬਾਇਡੂ ਇਸ ਨਾਲ ਪਹਿਲੇ ਬੀਜਿੰਗ 'ਚ ਡਰਾਈਵਰਲੈੱਸ ਟੈਕਸੀ ਡਰਾਈਵਿੰਗ ਦਾ ਪ੍ਰਦਰਸ਼ਨ ਕਰ ਚੁੱਕੀ ਹੈ ਪਰ ਉਸ ਵੇਲੇ ਟੈਕਸੀ 'ਚ ਡਰਾਈਵਰ ਦੀ ਸੀਟ 'ਤੇ ਸੁਰੱਖਿਆ ਚਾਲਕ ਬੈਠੇ ਸਨ।

ਇਹ ਵੀ ਪੜ੍ਹੋ-ਈਰਾਨ ਤੇ ਅਮਰੀਕਾ ਦਰਮਿਆਨ ਕੈਦੀਆਂ ਦੀ ਅਦਲਾ-ਬਦਲੀ 'ਤੇ ਬਣੀ ਸਹਿਮਤੀ

ਇਸ ਦੀ ਥਾਂ ਇਸ ਵਾਰ ਅਗਲੀ ਸੀਟ 'ਤੇ ਇਕ ਸੁਰੱਖਿਆ ਮੈਂਬਰ ਬੈਠਾ ਹੁੰਦਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਪੱਛਮੀ ਬੀਜਿੰਗ ਦੇ ਸ਼ੋਓਗਾਂਗ ਪਾਰਕ ਇਲਾਕੇ 'ਚ 8 ਸਟਾਪ 'ਤੇ ਯਾਤਰੀ ਇਨ੍ਹਾਂ ਟੈਕਸੀਆਂ 'ਚ ਸਵਾਰ ਹੋ ਸਕਦੇ ਹਨ ਅਤੇ ਉਤਰ ਸਕਦੇ ਹਨ। ਇਥੇ ਇਕੱਠੇ ਲਗਭਗ ਤਿੰਨ ਵਰਗ ਕਿਲੋਮੀਟਰ ਖੇਤਰ 'ਚ ਕਰੀਬ 10 ਅਪੋਲੋ 'ਰੋਬੋਟੈਕਸੀ' ਚੱਲ ਰਹੀਆਂ ਹਨ। ਹਰ ਸਫਰ ਦਾ ਕਿਰਾਇਆ 30 ਯੁਆਨ (4.60 ਡਾਲਰ) ਰੱਖਿਆ ਗਿਆ ਹੈ ਅਤੇ 18 ਤੋਂ 60 ਸਾਲ ਦੀ ਉਮਰ ਦੇ ਯਾਤਰੀ ਇਸ ਦਾ ਲਾਭ ਲੈ ਸਕਦੇ ਹਨ।

ਇਹ ਵੀ ਪੜ੍ਹੋ-ਅਮਰੀਕਾ ਨੂੰ ‘ਬਹੁਤ ਗੰਭੀਰ ਸਥਿਤੀ’ ਦਾ ਸਾਹਮਣਾ ਕਰਨਾ ਪਵੇਗਾ : ਉੱਤਰ ਕੋਰੀਆ

ਇਹ ਟੈਕਸੀਆਂ ਇਲਾਕੇ 'ਚ ਸੈਲਾਨੀਆਂ ਦੇ ਆਕਰਸ਼ਕ ਦਾ ਕੇਂਦਰ ਬਣ ਗਈਆਂ ਹਨ ਅਤੇ ਲੋਕ ਟੈਕਸੀਆਂ ਦੇ ਨੇੜੇ ਆ ਕੇ ਤਸਵੀਰਾਂ ਲੈਂਦੇ ਹਨ। ਆਰਟੀਫਿਸ਼ੀਅਲ ਇੰਟੈਲੀਜੈਂਸ ਇੰਡਸਟਰੀ 'ਚ ਕੰਮ ਕਰਨ ਵਾਲੀ ਕੇਲੀ ਵੈਂਗ ਅਤੇ ਉਨ੍ਹਾਂ ਦੇ ਪਤੀ ਨੇ ਕਿਹਾ ਕਿ ਉਨ੍ਹਾਂ ਦਾ ਸਫਰ ਆਰਾਮਦਾਇਕ ਅਤੇ ਆਸਾਨ ਰਿਹਾ। ਕੇਲੀ ਨੇ ਕਿਹਾ ਕਿ ਮੈਂ ਲੋਕਾਂ ਨੂੰ ਇਸ ਦਾ ਅਨੁਭਵ ਕਰਨ ਦੀ ਸਲਾਹ ਦੇਵਾਂਗੀ। ਇਸ ਨਾਲ ਤਕਨੀਕ ਦੀ ਡੂੰਘੀ ਭਾਵਨਾ ਜੁੜੀ ਹੈ ਕਿਉਂਕਿ ਡਰਾਈਵਰ ਦੀ ਸੀਟ 'ਤੇ ਕੋਈ ਨਹੀਂ ਬੈਠਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News