Cold Drinks ਪੀਣ ਨਾਲ ਕੈਂਸਰ ਦਾ ਖ਼ਤਰਾ! WHO ਨੇ ਦਿੱਤੀ ਸਖ਼ਤ ਚਿਤਾਵਨੀ
Friday, Jul 21, 2023 - 01:40 PM (IST)
ਇੰਟਰਨੈਸ਼ਨਲ ਡੈਸਕ- ਕੋਲਡ ਡ੍ਰਿੰਕਸ ਪੀਣ ਵਾਲੇ ਲੋਕ ਹੁਣ ਸਾਵਧਾਨ ਹੋ ਜਾਣ। ਦਰਅਸਲ ਵਿਸ਼ਵ ਸਿਹਤ ਸੰਗਠਨ (WHO) ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਕੋਕਾ-ਕੋਲਾ ਸਣੇ ਸਾਫਟ ਡ੍ਰਿੰਕਸ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਮਿੱਠਾ ਬਣਾਉਣ ਲਈ ਵਰਤੇ ਜਾਣ ਵਾਲੇ ਨਕਲੀ ਸਵੀਟਨਰ ਐਸਪਾਰਟੇਮ (ਨਕਲੀ ਮਿੱਠਾ) ਨਾਲ ਕੈਂਸਰ ਹੋਣ ਦਾ ਖ਼ਤਰਾ ਹੈ। ਐਸਪਾਰਟੇਮ ਜੋ ਕਿ ਨਕਲੀ ਮਿੱਠਾ ਹੈ, ਨੂੰ ਕੋਕਾ-ਕੋਲਾ, ਡਾਈਟ ਸੋਡਾ ਤੋਂ ਲੈ ਕੇ ਮਾਰਸ ਐਕਸਟਰਾ ਚਿਊਇੰਗ ਗਮ ਅਤੇ ਕੁਝ ਹੋਰ ਡ੍ਰਿੰਕਸ ਵਿੱਚ ਵਰਤਿਆ ਜਾਂਦਾ ਹੈ। ਐਸਪਾਰਟੇਮ ਨੂੰ ਲੈਬ ਵਿਚ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਖੰਡ ਨਾਲੋਂ 200 ਗੁਣਾ ਮਿੱਠਾ ਹੁੰਦਾ ਹੈ। ਯਾਨੀ ਤੁਸੀਂ ਕੋਲਡ ਡ੍ਰਿੰਕਸ ਨੂੰ ਸ਼ੂਗਰ ਫਰੀ ਜਾਂ ਡਾਈਟ ਦੇਖ ਕੇ ਵੀ ਪੀ ਰਹੇ ਹੋ ਅਤੇ ਇਹ ਸੋਚ ਰਹੇ ਹੋ ਕਿ ਇਸ ਨਾਲ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹਾ ਕਰਕੇ ਤੁਸੀਂ ਖ਼ੁਦ ਨੂੰ ਧੋਖਾ ਦੇ ਰਹੋ ਹੋ।
ਇਹ ਵੀ ਪੜ੍ਹੋ: ਕੈਨੇਡਾ 'ਚ ਅਮਰੀਕੀ H-1B ਵੀਜ਼ਾ ਧਾਰਕਾਂ ਦਾ ਅਰਜ਼ੀ ਕੋਟਾ ਪੂਰਾ, ਭਾਰਤੀਆਂ ਨੂੰ ਮਿਲ ਸਕਦੈ ਵੱਡਾ ਲਾਭ
WHO ਦੀ ਰਿਪੋਰਟ ਵਿਚ ਸਾਫ਼ ਲਿਖਿਆ ਹੈ ਕਿ ਐਸਪਾਰਟੇਮ ਤੋਂ ਬਣੀਆਂ ਕੋਲਡ ਡ੍ਰਿੰਕਸ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ। ਹੁਣ ਬਾਜ਼ਾਰ ਵਿਚ ਸ਼ੂਗਰ ਫਰੀ ਦੇ ਨਾਮ 'ਤੇ ਜੋ ਵੀ ਚੀਜ਼ਾਂ ਆਉਣਗੀਆਂ ਉਨ੍ਹਾਂ 'ਤੇ ਚਿਤਾਵਨੀ ਲਿਖੀ ਹੋਵੇਗੀ ਕਿ ਇਸ ਨਾਲ ਕੈਂਸਰ ਹੁੰਦਾ ਹੈ। ਜਿਵੇਂ ਸਿਗਰਟ ਦੇ ਪੈਕੇਟ 'ਤੇ ਲਿਖਿਆ ਹੁੰਦਾ ਹੈ। ਪਰ ਸੋਚਣ ਵਾਲੀ ਗੱਲ ਹੈ ਕਿ ਕੈਂਸਰ ਪੈਦਾ ਕਰਨ ਵਾਲੇ ਕੋਲਡ ਡ੍ਰਿੰਕਸ ਨੂੰ ਪੀਣ ਜਾਣ ਨਾ ਪੀਣ ਦੀ ਜ਼ਿੰਮੇਵਾਰੀ ਸਿੱਧੇ ਤੌਰ 'ਤੇ ਤੁਹਾਡੇ 'ਤੇ ਪਾ ਦਿੱਤੀ ਗਈ ਹੈ, ਜਦੋਂਕਿ ਅਜਿਹਾ ਹੋਣਾ ਚਾਹੀਦਾ ਸੀ ਕਿ ਇਸ ਚਿਤਾਵਨੀ ਮਗਰੋਂ ਐਸਪਾਰਟੇਮ ਵਰਗੀਆਂ ਜ਼ਹਿਰ ਵਾਲੀਆਂ ਚੀਜ਼ਾਂ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।