ਲੱਖਾਂ ਰੁਪਏ ਖ਼ਰਚ ਕਰ ਕੇ ਨਿਊਜ਼ੀਲੈਂਡ ਗਏ ਪੰਜਾਬੀ ਨੌਜਵਾਨਾਂ ਦੇ ਟੁੱਟੇ ਸੁਫ਼ਨੇ, ਭੀਖ ਮੰਗਣ ਲਈ ਹੋਏ ਮਜਬੂਰ

Thursday, Aug 17, 2023 - 04:54 PM (IST)

ਲੱਖਾਂ ਰੁਪਏ ਖ਼ਰਚ ਕਰ ਕੇ ਨਿਊਜ਼ੀਲੈਂਡ ਗਏ ਪੰਜਾਬੀ ਨੌਜਵਾਨਾਂ ਦੇ ਟੁੱਟੇ ਸੁਫ਼ਨੇ, ਭੀਖ ਮੰਗਣ ਲਈ ਹੋਏ ਮਜਬੂਰ

ਇੰਟਰਨੈਸ਼ਨਲ ਡੈਸਕ- ਨਿਊਜ਼ੀਲੈਂਡ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸੁਨਹਿਰੀ ਭਵਿੱਖ ਦੀ ਆਸ ਵਿਚ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ 'ਐਕਰੀਡੇਟੇਡ ਇੰਪਲਾਇਰ ਵਰਕ' ਵੀਜ਼ੇ 'ਤੇ ਨਿਊਜ਼ੀਲੈਂਡ ਗਏ ਕਰੀਬ 150 ਤੋਂ ਵੱਧ ਭਾਰਤੀ ਨੌਜਵਾਨਾਂ ਦੇ ਸੁਫ਼ਨੇ ਜਿੱਥੇ ਚਕਨਾਚੂਰ ਹੋ ਰਹੇ ਹਨ, ਉੱਥੇ ਹੀ ਉਹ ਇਸ ਸਮੇਂ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਕਰਦਿਆਂ ਪਾਪਾਕੁਰਾ ਖੇਤਰ ਵਿਚ 3 ਬੈੱਡਰੂਮ ਵਾਲੇ ਦੋ ਵੱਖ-ਵੱਖ ਘਰਾਂ ਵਿਚ ਰਹਿ ਰਹੇ ਦੱਖਣੀ ਭਾਰਤੀ ਅਤੇ ਪੰਜਾਬੀ ਨੌਜਵਾਨਾਂ ਨੇ ਦੱਸਿਆ ਕਿ ਉਹ ਜਿਸ ਕੰਪਨੀ ਨਾਲ ਐਗਰੀਮੈਂਟ ਕਰਕੇ 3 ਸਾਲ ਦੇ ਵੀਜ਼ੇ 'ਤੇ ਨਿਊਜ਼ੀਲੈਂਡ ਆਏ ਸਨ, ਉਸ ਕੰਪਨੀ ਨੇ ਰਹਿਣ ਲਈ ਘਰ ਤਾਂ ਦਿੱਤਾ ਪਰ ਇਕ ਘਰ ਵਿਚ 30 ਤੋਂ 35 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ ਜਦੋਂ ਕਿ ਇਹਨਾਂ ਘਰਾਂ ਵਿਚ 6 ਤੋਂ 8 ਵਿਅਕਤੀ ਹੀ ਰਹਿ ਸਕਦੇ ਹਨ। 

ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਉਹਨਾਂ ਨੂੰ ਕੁਝ ਦਿਨ ਖਾਣ-ਪੀਣ ਲਈ ਰਾਸ਼ਨ ਆਦਿ ਵੀ ਦਿੱਤਾ ਜਾਂਦਾ ਰਿਹਾ ਪਰ ਹੁਣ ਕੁਝ ਦਿਨਾਂ ਤੋਂ ਕੋਈ ਰਾਸ਼ਨ ਨਹੀਂ ਦਿੱਤਾ ਗਿਆ। ਕਰੀਬ 3-4 ਮਹੀਨਿਆਂ ਤੋਂ ਕੰਮ ਵੀ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਖਾਣ-ਪੀਣ ਦਾ ਸਾਮਾਨ ਵੀ ਖ਼ਤਮ ਹੋ ਚੁੱਕਾ ਹੈ ਅਤੇ ਉਹ ਭੀਖ ਮੰਗਣ ਲਈ ਮਜਬੂਰ ਹਨ। ਤਰਨਤਾਰਨ, ਅੰਮ੍ਰਿਤਸਰ, ਨਵਾਂ ਸ਼ਹਿਰ ਆਦਿ ਦੇ ਨੌਜਵਾਨ ਜੋ ਦੁਬਈ ਵਿਚ ਟਰਾਲੇ ਚਲਾਉਂਦੇ ਸਨ, ਨੇ ਦੱਸਿਆ ਕਿ ਨਿਊਜ਼ੀਲੈਂਡ ਨਾਲੋਂ ਤਾਂ ਦੁਬਈ ਵਿਚ ਉਹਨਾਂ ਦੀ ਜ਼ਿੰਦਗੀ ਚੰਗੀ ਸੀ। ਉਹਨਾਂ ਦੱਸਿਆ ਕਿ ਦੱਖਣੀ ਭਾਰਤ ਤੋਂ ਆਏ ਕਾਮੇ ਕਰੀਬ 7 ਲੱਖ ਤੋਂ 10 ਲੱਖ ਰੁਪਏ ਅਤੇ ਦੁਬਈ ਤੋਂ ਆਏ ਕਾਮੇ 13 ਤੋਂ 20 ਲੱਖ ਰੁਪਏ ਏਜੰਟਾਂ ਨੂੰ ਦੇ ਕੇ ਚੰਗੇ ਭਵਿੱਖ ਦੀ ਆਸ ਵਿਚ ਨਿਊਜ਼ੀਲੈਂਡ ਆਏ ਸਨ। ਪਰ ਮੌਜੂਦਾ ਹਾਲਾਤ ਵਿਚ ਹੁਣ ਉਹਨਾਂ ਕੋਲ ਨਾ ਤਾਂ ਕੰਮ ਹੈ ਤੇ ਨਾ ਹੀ ਖਾਣ-ਪੀਣ ਦਾ ਰਾਸ਼ਨ ਅਤੇ ਉਹ ਇਕ ਘਰ ਵਿਚ 30-35 ਵਿਅਕਤੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ।  

PunjabKesari

ਇਸ ਮੌਕੇ ਹਾਜ਼ਰ ਪ੍ਰਵਾਸੀਆਂ ਦੇ ਹੱਕਾਂ ਦੀ ਆਵਾਜ਼ ਚੁੱਕਣ ਵਾਲੀਆਂ ਜਥੇਬੰਦੀਆਂ ਦੇ ਆਗੂਆਂ, ਜਿਹਨਾਂ ਵਿਚ ਮਨਦੀਪ ਸਿੰਘ ਬੇਲਾ, ਸ਼ੇਰ ਸਿੰਘ ਆਦਿ ਹਨ, ਨੇ ਦੱਸਿਆ ਕਿ ਜਦੋਂ ਇਹਨਾਂ ਕਾਮਿਆਂ ਨੇ ਆਪਣੇ ਹਾਲਾਤ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਸ ਮਾਮਲੇ ਸਬੰਧੀ ਕੰਪਨੀ ਦੇ ਅਧਿਕਾਰੀਆਂ, ਪੁਲਸ, ਇਮੀਗ੍ਰੇਸ਼ਨ ਅਤੇ ਭਾਰਤੀ ਦੂਤਘਰ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਹੁਣ ਜਿੱਥੇ ਪੁਲਸ ਵੱਲੋਂ ਇਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਉੱਥੇ ਹੀ ਇਮੀਗ੍ਰੇਸ਼ਨ ਵੱਲੋਂ ਸਬੰਧਤ ਕੰਪਨੀ ਵਿਰੁੱਧ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜਥੇਬੰਦੀ ਆਗੂਆਂ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਏਜੰਟਾਂ ਜ਼ਰੀਏ ਲੱਖਾਂ ਰੁਪਏ ਦੇ ਕੇ ਨਿਊਜ਼ੀਲੈਂਡ ਆਉਣਾ ਚਾਹੁੰਦਾ ਹੈ ਤਾਂ ਇਕ ਵਾਰ ਸਬੰਧਤ ਕੰਪਨੀ ਬਾਰੇ ਪਤਾ ਜ਼ਰੂਰ ਕਰੇ ਕਿਉਂਕਿ ਇਸ ਸਮੇਂ ਬਹੁਗਿਣਤੀ ਵਿਚ ਧੋਖੇ ਹੋ ਰਹੇ ਹਨ। ਨਿਊਜ਼ੀਲੈਂਡ ਪਹੁੰਚਣ ਤੋਂ ਬਾਅਦ ਵੀ ਉਹਨਾਂ ਨੂੰ ਇੱਥੇ ਕੰਮ ਨਹੀਂ ਮਿਲ ਰਿਹਾ। ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਸਮੂਹ ਕਾਮਿਆਂ ਨੇ ਵੀ ਏਜੰਟਾਂ ਦੇ ਜਾਲ ਵਿਚ ਫਸ ਕੇ ਨਿਊਜ਼ੀਲੈਂਡ ਆਉਣ ਵਾਲਿਆਂ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਭਾਰਤ ਫੇਰੀ 'ਤੇ ਅਈਅਰ ਮਿੱਤਰਾ ਨਾਲ ਕੀਤੀ ਮੁਲਾਕਾਤ, ਹੋ ਰਹੀ ਤਿੱਖੀ ਆਲੋਚਨਾ

ਇਹ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਮੀਗ੍ਰੇਸ਼ਨ NZ ਨੇ ਭਾਰਤ ਅਤੇ ਬੰਗਲਾਦੇਸ਼ ਦੇ 115 ਪ੍ਰਵਾਸੀਆਂ ਦੇ ਆਕਲੈਂਡ ਵਿੱਚ ਛੇ ਘਰਾਂ ਵਿੱਚ ਭੀੜ-ਭੜੱਕੇ ਅਤੇ ਬਦਤਰ ਹਾਲਤ ਵਿੱਚ ਰਹਿੰਦੇ ਪਾਏ ਜਾਣ ਤੋਂ ਬਾਅਦ ਇੱਕ ਵੱਡੀ ਜਾਂਚ ਸ਼ੁਰੂ ਕੀਤੀ ਹੈ। ਉਹ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕ ਵੀਜ਼ਾ ਸਕੀਮ ਦੇ ਤਹਿਤ ਨਿਊਜ਼ੀਲੈਂਡ ਪਹੁੰਚੇ, ਜਿਸ ਵਿੱਚ ਵਰਕਰਾਂ ਦੇ ਸ਼ੋਸ਼ਣ ਅਤੇ ਉਲੰਘਣਾ ਦੀਆਂ ਸ਼ਿਕਾਇਤਾਂ ਤੋਂ ਬਾਅਦ ਪਹਿਲਾਂ ਹੀ 164 ਸਰਗਰਮ ਜਾਂਚਾਂ ਹਨ।ਇਸ ਦੌਰਾਨ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਲਿਟਲ ਨੇ ਇੱਕ ਵ੍ਹਿਸਲਬਲੋਅਰ ਦੁਆਰਾ "ਗੰਭੀਰ ਚਿੰਤਾਵਾਂ" ਉਠਾਏ ਜਾਣ ਤੋਂ ਬਾਅਦ ਕਿ ਸੰਭਾਵੀ ਮਾਨਤਾ ਪ੍ਰਾਪਤ ਰੁਜ਼ਗਾਰਦਾਤਾਵਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ ਹੈ, ਤੋਂ ਬਾਅਦ ਇਸ ਸਕੀਮ ਨੂੰ ਕਿਵੇਂ ਚਲਾਇਆ ਜਾ ਰਿਹਾ ਹੈ, ਇਸਦੀ ਤੁਰੰਤ ਸੁਤੰਤਰ ਸਮੀਖਿਆ ਦਾ ਆਦੇਸ਼ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News