ਰੇਲ ਲਾਈਨ ਬਣਾਉਣ ਲਈ ਨਹਿਰ ਨੂੰ ਕੀਤਾ ਜਾ ਰਿਹਾ ਸੀ ਪੱਧਰਾ, ਮਿਲਿਆ ਖਜਾਨਾ

Friday, Jul 20, 2018 - 08:05 PM (IST)

ਰੇਲ ਲਾਈਨ ਬਣਾਉਣ ਲਈ ਨਹਿਰ ਨੂੰ ਕੀਤਾ ਜਾ ਰਿਹਾ ਸੀ ਪੱਧਰਾ, ਮਿਲਿਆ ਖਜਾਨਾ

ਐਮਸਟਰਡੈਮ— ਨੀਦਰਲੈਂਡ ਦੀ ਰਾਜਧਾਨੀ ਐਮਸਟਰਡੈਮ 'ਚ ਇਕ ਨਹਿਰ ਦੀ ਖੁਦਾਈ ਦੌਰਾਨ ਮਾਹਿਰਾਂ ਨੂੰ ਜੋ ਮਿਲਿਆ ਹੈ ਉਸ ਨੂੰ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਹਨ। ਇਸ ਸ਼ਹਿਰ ਦੀ ਨਦੀ ਐਮਸਟੇਲ ਨਾਲ ਜੁੜੀ ਸੀ, ਜਿਸ ਨੂੰ ਨਵੀਂ ਰੇਲ ਲਾਈਨ ਬਣਾਉਣ ਲਈ ਪੱਧਰਾ ਕੀਤਾ ਜਾ ਰਿਹਾ ਹੈ। ਇਸ ਨਹਿਰ ਤੋਂ ਖੋਜਕਰਤਾਵਾਂ ਨੂੰ ਕਰੀਬ 7 ਲੱਖ ਤੋਂ ਜ਼ਿਆਦਾ ਚੀਜ਼ਾਂ ਮਿਲੀਆਂ ਹਨ। ਇਨ੍ਹਾਂ 'ਚ 20000 ਚੀਜ਼ਾਂ ਨੂੰ ਬਿਲੋਦਸਫਰੇਸ ਵੈੱਬਸਾਈਟ 'ਤੇ ਦਰਜ ਕਰਵਾ ਦਿੱਤਾ ਗਿਆ, ਤਾਂਕਿ ਲੋਕ ਇਸ ਨੂੰ ਗਹਿਰਾਈ ਨਾਲ ਦੇਖ ਸਕਣ।

ਇਸ ਨਹਿਰ ਦੀ ਖੁਦਾਈ ਕਰਨ ਵਾਲੀ ਟੀਮ ਨਾਲ ਜੁੜੇ ਮੁੱਖ ਖੋਜਕਰਤਾ ਡਾ. ਜਰਜੀ ਗਾਰੋਨਸਕੀ ਨੇ ਦੱਸਿਆ ਕਿ ਨਹਿਰ ਤੋਂ ਮਿਲੀਆਂ ਕੁਝ ਚੀਜ਼ਾਂ 1.20 ਲੱਖ ਸਾਲ ਪੁਰਾਣੀਆਂ ਹਨ। ਮਾਹਿਰ ਇਸ ਨੂੰ ਪ੍ਰਾਚੀਨ ਕਾਲ ਤੋਂ ਦੱਬਿਆ ਹੋਇਆ ਖਜਾਨਾ ਦੱਸ ਰਹੇ ਹਨ। ਖੁਦਾਈ ਦਾ ਇਹ ਪ੍ਰੋਜੈਕਟ 15 ਸਾਲ ਤੋਂ ਚੱਲਿਆ ਆ ਰਿਹਾ ਸੀ ਤੇ ਮਾਹਿਰਾਂ ਦਾ ਅੰਦਾਜਾ ਹੈ ਕਿ ਇਸ ਨਾਲ ਲੋਕਾਂ ਨੂੰ ਆਪਣੇ ਇਤਿਹਾਸ ਬਾਰੇ ਜਾਨਣ 'ਚ ਮਦਦ ਮਿਲੇਗੀ।

ਇਨ੍ਹਾਂ ਚੀਜ਼ਾਂ 'ਚ ਮਾਹਿਰਾਂ ਨੂੰ ਇਕ 1500 ਸਾਲ ਪੁਰਾਣੀ ਕੰਘੀ, ਮਗਰਮੱਛ ਦੇ ਦੰਦ ਤੇ ਇਕ ਮਨੁੱਖ ਦੇ ਕੁੱਲ੍ਹੇ ਦੀ ਹੱਡੀ ਦਾ ਟੁੱਕੜਾ ਮਿਲਿਆ ਹੈ। ਇਸ ਤੋਂ ਇਲਾਵਾ ਸੈਕੜੇ-ਹਜ਼ਾਰਾਂ ਸਾਲ ਪੁਰਾਣੀ ਸਮੁੰਦਰੀ ਕੌਡੀਆਂ ਵੀ ਮਿਲੀਆਂ ਹਨ। ਇਸ ਖਜਾਨੇ ਦੀ ਖਾਸ ਗੱਲ ਹੈ 21ਵੀਂ ਸਦੀ ਦੀ ਸ਼ੁਰੂਆਤ 'ਚ ਇਸਤੇਮਾਲ ਹੋਣ ਵਾਲੇ ਮੋਬਾਇਲ ਫੋਨ ਦੇ ਅਵਸ਼ੇਸ਼ ਤੇ ਉਸ ਦੌਰ ਦੇ ਕੁਝ ਕ੍ਰੈਡਿਟ ਕਾਰਡ ਵੀ ਮਿਲੇ ਹਨ।


Related News