ਹੁਣ ਅਮਰੀਕਾ ''ਚ ਰਹਿੰਦੇ ਗੈਰ-ਕਾਨੂੰਨੀ ਪਰਵਾਸੀਆਂ ''ਤੇ ਹੋਵੇਗੀ ਕਾਰਵਾਈ, ਨਵਾਂ ਮਸੌਦਾ ਤਿਆਰ

02/20/2017 5:06:48 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਆਉਣ ''ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਅਮਰੀਕਾ ਵਿਚ ਰਹਿੰਦੇ ਗੈਰ-ਕਾਨੂੰਨੀ ਪਰਵਾਸੀਆਂ ਦੇ ਖਿਲਾਫ ਕਾਰਵਾਈ ਹੋਵੇਗੀ। ਅਮਰੀਕਾ ਦੇ ਗ੍ਰਹਿ  ਸੁਰੱਖਿਆ ਵਿਭਾਗ ਨੇ ਦੇਸ਼ ਵਿਚ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਪਰਵਾਸੀਆਂ ਨੂੰ ਫੜਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਲਈ ਦਿਸ਼ਾ-ਨਿਰਦੇਸ਼ਾਂ ਦਾ ਇਕ ਮਸੌਦਾ ਤਿਆਰ ਕੀਤਾ ਹੈ। ਗ੍ਰਹਿ ਸੁੱਰਖਿਆ ਮੰਤਰੀ ਜੌਨ ਕੇਲੀ ਨੇ ਇਸ ਸੰਬੰਧੀ ਕੁਝ ਮੰਗ ਪੱਤਰਾਂ ''ਤੇ ਹਸਤਾਖਰ ਕੀਤੇ ਹਨ। ਸ਼ੁੱਕਰਵਾਰ ਨੂੰ ਪੇਸ਼ ਕੀਤੇ ਗਏ ਮੰਗ ਪੱਤਰਾਂ ਦਾ ਉਦੇਸ਼ ਗੈਰ-ਕਾਨੂੰਨੀ ਪਰਵਾਸੀਆਂ ''ਤੇ ਕਾਰਵਾਈ ਕਰਨ ਲਈ ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ਾਂ ਨੂੰ ਲਾਗੂ ਕਰਨਾ ਹੈ। 
ਇਸ ਮਸੌਦੇ ਮੁਤਾਬਕ ਕੇਲੀ ਦੀ ਯੋਜਨਾ ਵਧੇਰੇ ਇਨਫੋਰਸਮੈਂਟ ਏਜੰਟਾਂ ਨੂੰ ਨੌਕਰੀ ''ਤੇ ਰੱਖਣਾ, ਦੇਸ਼ ''ਚੋਂ ਤੁਰੰਤ ਕੱਢੇ ਜਾਣ ਵਾਲੇ ਗੈਰ-ਕਾਨੂੰਨੀ ਪਰਵਾਸੀਆਂ ਦੀ ਤਰਜੀਹ ਸੂਚੀ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਸਥਾਨਕ ਕਾਨੂੰਨ ਇਨਫੋਰਮੈਂਟਾਂ ਨੂੰ ਸੂਚੀਬੱਧ ਕਰਨਾ ਹੈ। ਕੇਲੀ ਨੇ ਕਿਹਾ ਕਿ ਦੱਖਣੀ ਸਰਹੱਦ ਰਾਹੀਂ ਗੈਰ-ਕਾਨੂੰਨੀ ਪਰਵਾਸੀਆਂ ਦੇ ਆਉਣ ਵਿਚ ਆਈ ਤੇਜ਼ੀ ਕਾਰਨ ਸੰਘੀ ਏਜੰਸੀਆਂ ''ਤੇ ਦਬਾਅ ਵਧਦਾ ਜਾ ਰਿਹਾ ਹੈ। ਇਸ ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਜ਼ਿਕਰਯੋਗ ਰੂਪ ਨਾਲ ਖਤਰੇ ਵਿਚ ਪੈ ਗਈ ਹੈ। ਇਕ ਅੰਦਾਜੇ ਮੁਤਾਬਕ ਅਮਰੀਕਾ ਦੀ ਦੱਖਣੀ ਸਰਹੱਦ ਤੋਂ ਸਾਲ 2015 ਦੇ ਮੁਕਾਬਲੇ ਸਾਲ 2016 ਵਿਚ ਪ੍ਰਤੀ ਮਹੀਨੇ 10 ਤੋਂ 15 ਹਜ਼ਾਰ ਵਧੇਰੇ ਲੋਕ ਦਾਖਲ ਹੋ ਰਹੇ ਹਨ। ਮਸੌਦੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੇਲੀ ਇਨ੍ਹਾਂ ਗੈਰ-ਕਾਨੂੰਨੀ ਪਰਵਾਸੀਆਂ ਨੂੰ ਰੋਕਣ ਲਈ ਵਧੇਰੇ 10 ਹਜ਼ਾਰ ਇਨਫੋਰਸਮੈਂਟ ਏਜੰਟਾਂ ਅਤੇ ਪੰਜ ਹਜ਼ਾਰ ਸਰਹੱਦੀ ਗਸ਼ਤ ਅਧਿਕਾਰਆਂ ਨੂੰ ਸੇਵਾਵਾਂ ''ਤੇ ਰੱਖਣਾ ਚਾਹੁੰਦੇ ਹਨ।

Kulvinder Mahi

News Editor

Related News