ਡਾਕਟਰ ਸੁਰਿੰਦਰ ਸਿੰਘ ਗਿੱਲ ਤੇ ਉਨ੍ਹਾਂ ਦੀ ਪਤਨੀ ਦਾ ਵਾਹਘਾ ਬਾਰਡਰ ''ਤੇ ਭਰਵਾਂ ਸਵਾਗਤ
Thursday, Nov 07, 2019 - 04:01 PM (IST)

ਨਿਊਯਾਰਕ/ਲਾਹੌਰ (ਰਾਜ ਗੋਗਨਾ)- ਸਿੱਖਸ ਆਫ ਅਮਰੀਕਾ ਦੇ ਬੋਰਡ ਆਫ ਡਾਇਰੈਕਟਰ ਡਾਕਟਰ ਸੁਰਿੰਦਰ ਸਿੰਘ ਗਿੱਲ ਤੇ ਉਨਾ ਦੀ ਧਰਮ-ਪਤਨੀ ਰਾਜਿੰਦਰ ਕੋਰ ਗਿੱਲ ਦਾ ਵਾਹਘਾ ਬਾਰਡਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਤੇ ਉਨਾ ਦੀ ਸਮੁੱਚੀ ਟੀਮ ਮਹਿਕਮਾ ਉਕਾਫ ਨੇ ਭਰਵਾ ਸਵਾਗਤ ਕੀਤਾ, ਜਿਸ ਦੀ ਅਗਵਾਈ ਭਾਈ ਰਾਮ ਸਿੰਘ ਵਾਇਸ ਪ੍ਰਧਾਨ ਨੂਨ ਲੀਗ ਸਿੰਧ ਨੇ ਕੀਤੀ ਹੈ। ਜਿੱਥੇ ਉਨਾ ਵੱਲੋਂ ਫੁੱਲਾਂ ਦੇ ਹਾਰਾ ਤੇ ਗੁਲਦਸਤਿਆਂ ਨਾਲ ਜੀ ਆਇਆ ਕੀਤਾ, ਉਥੇ ਸਿੰਘਾਂ ਵੱਲੋਂ ਸਲਾਮੀ ਵੀ ਦਿੱਤੀ ਗਈ। ਇਸ ਉਪਰੰਤ ਗੁਰੁਦੁਆਰਾ ਡੇਰਾ ਸਾਹਿਬ ਨੂੰ ਚਾਲੇ ਪਾ ਦਿੱਤੇ। ਡਾਕਟਰ ਗਿੱਲ ਨੇ ਦੱਸਿਆਂ ਕਿ ਬਾਰਡਰ ਦੇ ਸਟਾਫ਼ ਵੱਲੋਂ ਵੀ ਉਨਾ ਦੀ ਭਰਪੂਰ ਖ਼ਿਦਮਤ ਕੀਤੀ। ਇੰਦਰਜੀਤ ਸਿੰਘ ਸੀਨੀਅਰ ਅਫਸਰ ਵੱਲੋਂ ਉਨਾ ਨੂੰ ਸਕਾਰਟ ਕਰਕੇ ਬਾਰਡਰ ਦੇ ਦੂਸਰੇ ਪਾਸੇ ਛੱਡਿਆ ਗਿਆ।