ਪ੍ਰਸਿੱਧ ਸਮਾਜ ਸੇਵੀ ਡਾ. ਐੱਸ. ਪੀ. ਸਿੰਘ ਓਬਰਾਏ ਅਮਰੀਕਾ ਦੌਰੇ ''ਤੇ

07/18/2019 1:48:15 PM

ਲਾਸ ਏਂਜਲਸ, (ਰਾਜ ਗੋਗਨਾ)— ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ 18 ਜੁਲਾਈ ਤੋਂ ਨੌਰਥ ਅਮਰੀਕਾ ਦੌਰੇ 'ਤੇ ਪਹੁੰਚ ਰਹੇ ਹਨ। ਇਸ ਦੌਰਾਨ ਉਹ ਵੱਖ-ਵੱਖ ਸਮਾਗਮਾਂ ਵਿਚ ਹਿੱਸਾ ਲੈਣਗੇ। 18 ਜੁਲਾਈ ਨੂੰ ਉਨ੍ਹਾਂ ਦੇ ਸਨਮਾਨ ਵਿਚ ਲਾਸ ਏਂਜਲਸ ਵਿਖੇ ਇਕ ਸਮਾਗਮ ਰੱਖਿਆ ਗਿਆ ਹੈ।

19 ਜੁਲਾਈ ਨੂੰ ਉਹ ਬੇਕਰਸਫੀਲਡ ਪੁੱਜਣਗੇ, ਜਿੱਥੇ ਉਹ 20 ਜੁਲਾਈ ਨੂੰ ਹੋਣ ਵਾਲੇ ਬੁੱਧੀਜੀਵੀਆਂ ਦੇ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਹਿੱਸਾ ਲੈਣਗੇ। ਇਸ ਤੋਂ ਬਾਅਦ 21 ਜੁਲਾਈ ਨੂੰ ਬੇਕਰਸਫੀਲਡ ਦੇ ਮੇਅਰ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ 22 ਜੁਲਾਈ ਨੂੰ ਸੈਕਰਾਮੈਂਟੋ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਥਾਨਕ ਮੈਂਬਰਾਂ ਨਾਲ ਉਹ ਇਕ ਮੀਟਿੰਗ ਕਰਨਗੇ। 
ਡਾ. ਐੱਸ. ਪੀ. ਸਿੰਘ ਓਬਰਾਏ 23 ਜੁਲਾਈ ਨੂੰ ਟੋਰਾਂਟੋ, ਕੈਨੇਡਾ ਜਾਣਗੇ। ਉਪਰੰਤ 26 ਜੁਲਾਈ ਨੂੰ ਉਹ ਨਿਊਜਰਸੀ ਪਹੁੰਚਣਗੇ ਅਤੇ ਇਥੋਂ ਹੀ ਉਨ੍ਹਾਂ ਦੀ ਵਾਪਸੀ ਹੋਵੇਗੀ।


Related News