ਡਾ. ਗਿੱਲ ਦਾ ਧਾਰਮਿਕ ਅਤੇ ਪੰਜਾਬੀ ਬੋਲੀ ਦੇ ਪ੍ਰਚਾਰ ਲਈ ਅਹਿਮ ਯੋਗਦਾਨ : ਬਾਬਾ ਬਲਬੀਰ ਸਿੰਘ

Wednesday, Apr 25, 2018 - 08:56 AM (IST)

 ਨਿਊਯਾਰਕ, (ਰਾਜ ਗੋਗਨਾ)— ਪੰਜਾਬ ਫੇਰੀ 'ਤੇ ਪਹੁੰਚੇ 'ਸਿੱਖਸ ਆਫ ਅਮਰੀਕਾ' ਦੇ ਡਾਇਰੈਕਟਰ ਡਾ. ਸੁਰਿੰਦਰ ਸਿੰਘ ਗਿੱਲ ਹੁਰਾਂ ਦਾ ਬਾਬਾ ਬਲਬੀਰ ਸਿੰਘ ਨਿਹੰਗ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਅਕਾਦਮਿਕ, ਧਾਰਮਿਕ ਤੇ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪਸਾਰ ਵਾਸਤੇ ਪਾਏ ਯੋਗਦਾਨ ਸਦਕਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਡਾ. ਸੁਰਿੰਦਰ ਸਿੰਘ ਗਿੱਲ ਇੱਕ ਨਿਸ਼ਕਾਮ ਸੇਵਾਦਾਰ ਹਨ, ਜਿਨ੍ਹਾਂ ਕੋਲ ਪੜ੍ਹੇ ਵਿਦਿਆਰਥੀ ਮੇਜਰ, ਕਰਨਲ, ਬ੍ਰਿਗੇਡੀਅਰ, ਪਾਇਲਟ, ਡਾਕਟਰ ਅਤੇ ਨਾਸਾ ਵਿੱਚ ਵਿਗਿਆਨੀ ਵੀ ਹਨ। ਡਾ. ਸੁਰਿੰਦਰ ਸਿੰਘ ਗਿੱਲ ਹੁਰਾਂ ਦਮਦਮਾ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ, ਉੱਥੇ ਤਲਵੰਡੀ ਸਾਹਬੋ ਦੇ ਪਿੰਡਾਂ ਵਿੱਚ ਡਾ. ਸਾਹਿਬ ਦਾ ਅੱਜ ਵੀ ਨਾਮ ਗੂੰਜਦਾ ਹੈ। ਭਵਿੱਖ ਵਿੱਚ ਦਮਦਮਾ ਸਾਹਿਬ ਵਿਖੇ ਬਣਨ ਵਾਲੇ ਬੁੱਢਾ ਦਲ ਪਬਲਿਕ ਸਕੂਲ ਦੇ ਇਹ ਡਾਇਰੈਕਟਰ ਹੋਣਗੇ। 
ਡਾ. ਸੁਰਿੰਦਰ ਸਿੰਘ ਗਿੱਲ ਹੁਰਾਂ ਨੂੰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਜੀ ਦੇ ਜਨਮ ਦਿਹਾੜੇ ਦੀ ਤਿੰਨ ਸੋ ਸਾਲਾ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦੇ ਮੌਕੇ 'ਤੇ ਸਨਮਾਨਿਤ ਕੀਤਾ ਗਿਆ। ਡਾ. ਸੁਰਿੰਦਰ ਸਿੰਘ ਗਿੱਲ ਹੁਰਾਂ ਨਿਹੰਗ ਮੁਖੀ ਅਤੇ ਉਨ੍ਹਾਂ ਦੇ ਪੂਰੇ ਕਲੱਬ ਵੱਲੋਂ ਬਖਸ਼ੇ ਪਿਆਰ ਅਤੇ ਸਤਿਕਾਰ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।


Related News