ਹਸਪਤਾਲ ਤੋਂ ਵਾਪਸ ਜੇਲ ਪੁੱਜਾ ਮਾਸੂਮ ਨਾਥਨ ਦਾ ਕਾਤਲ ਗਾਰਲੈਂਡ

02/20/2017 1:35:49 PM

ਕੈਲਗਰੀ— ਕੈਲਗਰੀ ਦੀ ਜੇਲ ਵਿਚ ਕੈਦੀਆਂ ਵੱਲੋਂ ਕੁੱਟੇ ਜਾਣ ਤੋਂ ਬਾਅਦ ਮਾਸੂਮ ਨਾਥਨ ਓ ਬਰੀਅਨ ਅਤੇ ਉਸ ਦੇ ਦਾਦਾ-ਦਾਦੀ ਦਾ ਕਾਤਲ ਡਗਲਸ ਗਾਰਲੈਂਡ ਹਸਪਤਾਲ ਤੋਂ ਵਾਪਸ ਜੇਲ ਪਹੁੰਚ ਗਿਆ ਹੈ। ਗਾਰਲੈਂਡ ਨੂੰ ਸ਼ੁੱਕਰਵਾਰ ਨੂੰ ਕਤਲ ਦੇ ਇਨ੍ਹਾਂ ਤਿੰਨਾਂ ਮਾਮਲਿਆਂ ਵਿਚ ਬਿਨਾਂ ਪੈਰੋਲ ਦੇ 75 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ। ਸ਼ੁੱਕਰਵਾਰ ਨੂੰ ਅਦਾਲਤ ਦੇ ਫੈਸਲੇ ਤੋਂ ਬਾਅਦ ਜਦੋਂ ਗਾਰਲੈਂਡ ਜੇਲ ਪੁੱਜਾ ਤਾਂ ਉਸ ਦਾ ਸੁਆਗਤ ਕੈਦੀਆਂ ਨੇ ਛਿੱਤਰਾਂ ਨਾਲ ਕੀਤਾ ਸੀ। ਕੈਦੀਆਂ ਨੇ ਗਾਰਲੈਂਡ ''ਤੇ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ। ਗਾਰਲੈਂਡ ਨੂੰ ਅਗਲੇ ਹਫਤੇ ਤੱਕ ਇਸੇ ਜੇਲ ਵਿਚ ਰਹਿਣਾ ਪਵੇਗਾ, ਜਦੋਂ ਤੱਕ ਉਸ ਨੂੰ ਸੰਘੀ ਜੇਲ ਵਿਚ ਟਰਾਂਸਫਰ ਨਹੀਂ ਕੀਤਾ ਜਾਂਦਾ। 
ਜ਼ਿਕਰਯੋਗ ਹੈ ਕਿ ਗਾਰਲੈਂਡ ਨੇ ਸਾਲ 2014 ਵਿਚ ਪੰਜ ਸਾਲਾ ਨਾਥਨ ਅਤੇ ਉਸ ਦੇ ਦਾਦਾ-ਦਾਦੀ ਨੂੰ ਦਰਦਨਾਕ ਮੌਤ ਦਿੱਤੀ ਸੀ। ਤਿੰਨ ਕਤਲਾਂ ਦੀ ਇਹ ਵਾਰਦਾਤ ਇੰਨੀਂ ਭਿਆਨਕ ਸੀ ਕਿ ਮਾਮਲੇ ਦੀ ਸੁਣਵਾਈ ਕਰਦੇ ਹੋਏ ਜੱਜ ਨੇ ਵੀ ਇਹ ਕਹਿ ਦਿੱਤਾ ਕਿ ਕਿਸੀ ਵੀ ਅਦਾਲਤ ਵਿਚ ਇਸ ਮਾਮਲੇ ਦਾ ਇਨਸਾਫ ਨਹੀਂ ਹੋ ਸਕਦਾ।

Kulvinder Mahi

News Editor

Related News