ਓਨਟਾਰੀਓ ਦੀ ਡਗ ਫੋਰਡ ਸਰਕਾਰ ਨੇ ਬੰਦ ਕੀਤੀ ਮੁਫਤ ਟਿਊਸ਼ਨ ਫੀਸ ਸਹੂਲਤ

02/13/2019 12:47:23 AM

ਓਨਟਾਰੀਓ—ਓਨਟਾਰੀਓ ਦੀ ਡਗ ਫੋਰਡ ਸਰਕਾਰ ਨੇ ਕੁਝ ਦਿਨ ਪਹਿਲਾਂ ਮੁਫਤ ਟਿਊਸ਼ਨ ਫੀਸ ਦੀ ਸਹੂਲਤ ਬੰਦ ਕਰਕੇ ਸਾਰੇ ਵਿਦਿਆਰਥੀਆਂ ਲਈ ਫੀਸ ਅਦਾ ਕਰਨਾ ਲਾਜ਼ਮੀ ਬਣਾ ਦਿੱਤੀ ਸਾ ਅਤੇ ਉਦੋਂ ਤੋਂ ਹੀ ਸਰਕਾਰ ਤੇ ਵਿਦਿਆਰਥੀਆਂ ਦਰਮਿਆਨ ਖਿੱਚੋਤਾਣ ਚੱਲ ਰਹੀ ਹੈ ਅਤੇ ਵਿਦਿਆਰਥੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਚਲਦਿਆਂ ਅੱਜ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਟੇਵਿਟ ਪਾਰਟੀ ਦੇ ਵਿਦਿਆਰਥੀਆਂ ਯੂਨੀਅਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਇਕ ਈਮੇਲ ਜਾਰੀ ਕੀਤੀ, ਜਿਸ 'ਚ ਇਸ ਮੁੱਦੇ ਦੇ ਹੱਲ ਲਈ ਫੰਡ ਇਕੱਠੇ ਕਰਨ ਦਾ ਸੱਦਾ ਦਿੱਤਾ ਗਿਆ ਹੈ ਅਤੇ ਨਾਲ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ 'ਮਾਕਰਸਵਾਦੀਆਂ ਵਾਲੀ ਵੇਬਕੂਫ ਦੱਸਿਆ ਗਿਆ। ਪਾਰਟੀ ਵੱਲੋਂ ਈਮੇਲ 'ਚ ਜੋ ਸੁਨੇਹਾ ਦਿੱਤਾ ਗਿਆ, ਉਹ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਫੀਸ ਮੁਆਫੀ ਵਾਲੀ ਸਹੂਲਤ ਦਾ ਜਿਹੜੇ ਵਿਦਿਆਰਥੀ ਲਾਹਾ ਲੈ ਰਹੇ ਹਨ, ਉਨ੍ਹਾਂ ਨੂੰ ਵੀ ਕੁਝ ਨਾਲ ਕੁਝ ਅਦਾਇਗੀ ਤਾਂ ਜ਼ਰੂਰ ਕਰਨੀ ਚਾਹੀਦੀ ਹੈ। ਫੰਡ ਇਕੱਠੇ ਕਰਨ ਦੇ ਮਕਸੱਦ ਵਾਲੀ ਇਸ ਈਮੇਲ 'ਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਵੱਲੋਂ ਯੂਨੀਅਨਾਂ ਨੂੰ ਮਜ਼ਬੂਰ ਕੀਤਾ ਗਿਆ ਹੈ ਅਤੇ ਗਰੁੱਪਾਂ ਲਈ ਅਦਾਇਗੀ ਕਰਨ ਦਾ ਜ਼ੋਰ ਪਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਈਮੇਲ 'ਚ ਕਿਹਾ ਗਿਆ ਹੈ ਕਿ ਟੋਰੀਜ਼ ਨੇ ਉਕਤ ਸਮੱਸਿਆ ਦੇ ਹੱਲ ਲਈ ਫੰਡ ਇਕੱਠੇ ਕਰਨ ਦਾ ਰਾਹ ਅਪਣਾਇਆ ਹੈ। ਵਿਦਿਆਰਥੀ ਯੂਨੀਅਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਫੀਸਾਂ 'ਚ ਕੀਤਾ ਗਿਆ ਬਦਲਾਅ ਪੋਸਟ ਸੈਕੰਡਰੀ ਸਕੂਲਾਂ ਦੀ ਪਾਰਦਰਸ਼ਤਾ ਘਟਾਉਣ ਵਾਲਾ ਫੈਸਲਾ ਹੈ। ਜ਼ਿਰਕਯੋਗ ਹੈ ਕਿ ਡਰ ਫੋਰਡ ਸਰਕਾਰ ਵੱਲੋਂ ਬੀਤੇ ਦਿਨੀਂ ਵਿਦਿਆਰਥੀ ਫੀਸਾਂ 'ਚ ਕੁਝ ਬਦਲਾਅ ਕੀਤੇ ਗਏ ਸਨ। ਪਹਿਲਾਂ ਸੂਬਾਂ ਸਰਕਾਰ ਓਨਟਾਰੀਓ 'ਚ ਕੁਝ ਲੋੜਵੰਦ ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਤੋਂ ਰਾਹਤ ਦੀ ਸਹੂਲਤ ਦਿੰਦੀ ਸੀ ਜਦੋਂ ਕਿ ਡਗ ਫਰੋਡ ਸਰਕਾਰ ਨੇ ਸਾਰੇ ਵਿਦਿਆਰਥੀਆਂ ਲਈ ਫੀਸਾਂ ਦੀ ਅਦਾਇਗੀ ਲਾਜ਼ਮੀ ਕਰ ਦਿੱਤੀ ਸੀ ਅਤੇ ਕੁਲ ਫੀਸ 'ਚ 10 ਫੀਸਦੀ ਰਾਹਤ ਦਾ ਐਲਾਨ ਕੀਤਾ ਸੀ।


Karan Kumar

Content Editor

Related News