Doraemon ਦੀ ਦੀਵਾਨੀ ਨੇ ਜਾਪਾਨੀ ਕਰੈਕਟਰ ਦੀ ਥੀਮ 'ਚ ਕਰਾਈ ਮੰਗਣੀ

Sunday, May 02, 2021 - 07:36 PM (IST)

ਟੋਕੀਓ - ਜਾਪਾਨੀ ਕਾਰਟੂਨ ਕਿਰਦਾਰ 'ਡੋਰੇਮੋਨ' ਥੀਮ 'ਤੇ ਕਮਰੇ ਸਜਾਉਣ ਵਾਲੇ ਬੱਚਿਆਂ ਸਬੰਧੀ ਤਾਂ ਬਹੁਤੇ ਲੋਕਾਂ ਨੇ ਸੁਣਿਆ ਹੋਵੇਗਾ ਪਰ ਇਸ ਥੀਮ 'ਤੇ ਮੰਗਣੀ ਕਰਨ ਵਾਲੇ ਜੋੜੇ ਦੀ ਖਬਰ ਸ਼ਾਇਦ ਹੀ ਕਦੇ ਤੁਸੀਂ ਕਿਸੇ ਨੇ ਸੁਣਿਆ ਹੋਵੇ। ਵਿਅਤਨਾਮ ਦੇ ਇਕ ਜੋੜੇ ਨੇ ਤਾਂ ਪਿਛਲੇ ਦਿਨੀਂ ਇਸੇ ਥੀਮ 'ਤੇ ਮੰਗਣੀ ਕੀਤੀ ਕਿਉਂਕਿ ਹੋਣ ਵਾਲੀ ਲਾੜੀ ਡੋਰੇਮੋਨ ਦੀ ਬਚਪਨ ਤੋਂ ਹੀ ਵੱਡੀ ਫੈਨ ਰਹੀ ਹੈ। ਜੁਆਨ ਹਾਨ ਅਤੇ ਹਾਨ ਲਾਮ ਉਂਝ ਤਾਂ ਪਿਛਲੇ ਸਾਲ ਹੀ ਮੰਗਣੀ ਤੋਂ ਬਾਅਦ ਵਿਆਹ ਕਰਨ ਵਾਲੇ ਸਨ ਪਰ ਕੋਵਿਡ-19 ਦੇ ਚੱਲਦੇ ਅਜਿਹਾ ਨਾ ਹੋ ਸਕਿਆ।

ਇਹ ਵੀ ਪੜ੍ਹੋ - ਇਸ ਮੁਲਕ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਲਾਗੂ ਕੀਤਾ ''ਕੁਆਰੰਟਾਈਨ'' ਪੀਰੀਅਡ

PunjabKesari

ਪ੍ਰੋਗਰਾਮ ਦੀ ਤਿਆਰੀ ਲਈ ਉਨ੍ਹਾਂ ਕੋਲ ਪੂਰਾ ਇਕ ਸਾਲ ਸੀ। ਇਸ ਲਈ ਜਦ ਹਾਨ ਨੇ ਜੁਆਨ ਤੋਂ ਡੋਰੇਮੋਨ ਥੀਮ 'ਤੇ ਮੰਗਣੀ ਦੀ ਖਵਾਇਸ਼ ਜਤਾਈ ਤਾਂ ਉਹ ਇਨਕਾਰ ਨਾ ਕਰ ਪਾਇਆ। ਦੋਹਾਂ ਨੇ ਸੋਚਿਆ ਕਿ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸ਼ਾਇਦ ਇਹ ਆਈਡੀਆ ਪਾਗਲਪਣ ਵਾਲਾ ਲੱਗੇ ਪਰ ਦੋਹਾਂ ਪਰਿਵਾਰਾਂ ਨੇ ਇਸ 'ਤੇ ਸਹਿਮਤੀ ਦੇ ਦਿੱਤੀ। ਮੰਗਣੀ ਦੇ ਪ੍ਰੋਗਰਾਮ ਵਿਚ ਨਾ ਸਿਰਫ ਡੈਕੋਰੇਸ਼ਨ ਤੋਂ ਲੈ ਕੇ ਟੇਬਲ ਅਤੇ ਕੇਕ ਡੋਰੇਮੋਨ ਥੀਮ ਵਾਲੇ ਸਨ ਬਲਕਿ ਲਾੜੀ ਦੀਆਂ ਸਹੇਲੀਆਂ ਨੇ ਵੀ ਨੀਲੇ ਰੰਗ ਦੀ ਡ੍ਰੈੱਸ ਪਾਈ ਜਿਸ 'ਤੇ ਡੋਰੇਮੋਨ ਦੇ ਡਿਜ਼ਾਈਨਰ ਬੈਚ ਲੱਗੇ ਸਨ।

ਇਹ ਵੀ ਪੜ੍ਹੋ - ਅਮਰੀਕਾ, ਕੈਨੇਡਾ ਤੋਂ ਬਾਅਦ ਭਾਰਤ ''ਚ ਕੋਰੋਨਾ ਦੀ ''ਸੁਨਾਮੀ'' ਤੋਂ ਡਰਿਆ ਇਹ ਮੁਲਕ, 22 ਐਂਟਰੀ ਪੁਆਇੰਟ ਕੀਤੇ ਬੰਦ

ਹਾਨ ਅਤੇ ਜੁਆਨ ਨੇ ਦੱਸਿਆ ਕਿ ਮੰਗਣੀ ਦੇ ਪ੍ਰੋਗਰਾਮ ਦੀ ਹਰ ਇਕ ਚੀਜ਼ ਉਨਾਂ ਦੋਹਾਂ ਨੇ ਖੁਦ ਖਰੀਦੀਆਂ। ਹਾਨ ਦੇ ਪਿਤਾ ਦਾ ਇਕ ਕਿਤਾਬਾਂ ਦਾ ਸਟੋਰ ਹੈ, ਅਜਿਹੇ ਵਿਚ ਬਚਪਨ ਤੋਂ ਹੀ ਉਹ ਡੋਰੇਮੋਨ ਦੀਆਂ ਕਿਤਾਬਾਂ ਪੜ੍ਹਦੀ ਹੈ ਅਤੇ ਕਾਰਟੂਨ ਦੇਖਦੀ ਰਹੀ ਹੈ। ਉਸ ਨੇ ਦੱਸਿਆ ਕਿ ਮੈਂ ਡੋਰੇਮੋਨ ਲਈ ਇੰਨੀ ਪਾਗਲ ਹਾਂ ਕਿ ਜਦ ਕਦੇ ਵੀ ਮੇਰੇ ਦੋਸਤ ਜਾਂ ਰਿਸ਼ਤੇਦਾਰ ਕਿਤੇ ਘੁੰਮਣ ਜਾਂਦੇ ਤਾਂ ਮੈਂ ਉਨ੍ਹਾਂ ਨੂੰ ਇਸੇ ਨਾਲ ਜੁੜੀ ਕੋਈ ਚੀਜ਼ ਲਾਉਣ ਨੂੰ ਕਹਿੰਦੀ। ਜੁਆਨ ਤਾਂ ਅਕਸਰ ਕਹਿੰਦਾ ਹੈ ਕਿ ਮੈਂ ਉਸ ਨੂੰ 6 ਸਾਲ ਤੋਂ ਜਾਣਦੀ ਹਾਂ ਪਰ ਡੋਰੇਮੋਨ ਨਾਲ ਮੇਰਾ ਪਿਆਰ ਹਮੇਸ਼ਾ ਤੋਂ ਹੀ ਹੈ।

ਇਹ ਵੀ ਪੜ੍ਹੋ - ਚੀਨ ਪਹੁੰਚਿਆ ਭਾਰਤ 'ਚ ਮਿਲਿਆ ਕੋਰੋਨਾ ਦਾ ਨਵਾਂ ਵੇਰੀਐਂਟ, ਡਰੇ ਲੋਕ

PunjabKesari

ਉਹ ਅੱਗੇ ਆਖਦੀ ਹੈ ਕਿ ਇਸ ਨੂੰ ਮੇਰਾ ਬਚਪਨ ਕਹੋ ਜਾਂ ਕੁਝ ਹੋਰ, ਮੈ ਡੋਰੇਮੋਨ ਦੀ ਸਭ ਤੋਂ ਵੱਡੀ ਫੈਨ ਹਾਂ। ਮੇਰੀ ਮੰਗਣੀ ਦੇ ਫੁੱਲਾਂ ਤੋਂ ਲੈ ਕੇ ਬੋਤਲਾਂ, ਟੇਬਲ ਕਲਾਥ ਅਤੇ ਮੇਰੀ ਡ੍ਰੈੱਸ ਤੱਕ ਸਭ ਡੋਰੇਮੋਨ ਨਾਲ ਮੈਚਿੰਗ ਸੀ। ਉਥੇ ਤੱਕ ਕਿ ਮੰਗਣੀ ਦੀ ਅੰਗੂਠੀ ਵੀ। ਹੁਣ ਇਸ ਤੋਂ ਅੰਦਾਜ਼ਾ ਲਾ ਲੋ ਕਿ ਮੈਂ ਡੋਰੇਮੋਨ ਨੂੰ ਕਿੰਨਾ ਪਸੰਦ ਕਰਦੀ ਹਾਂ। ਮੇਰੀ ਹੋਣ ਵਾਲੀ ਸੱਸ ਨੇ ਵੀ ਮੈਨੂੰ ਥੀਮ ਦਾ ਗੋਲਡ ਸੈੱਟ ਗਿਫਟ ਦਿੱਤਾ ਹੈ। ਮੰਗਣੀ ਵਾਲੇ ਹਾਲ ਵਿਚ ਹਰ ਚੀਜ਼ ਮੇਰੀ ਪਸੰਦੀਦਾ ਡੋਰੇਮੋਨ ਨਾਲ ਜੁੜੀ ਸੀ ਅਤੇ ਇਸ ਨੇ ਮੇਰੀ ਅਤੇ ਜੁਆਨ ਦੀ ਖੁਸ਼ੀ ਨੂੰ ਦੁਗਣਾ ਕਰ ਦਿੱਤਾ। ਅਸੀਂ ਜੁਲਾਈ ਵਿਚ ਵਿਆਹ ਕਰਨ ਜਾ ਰਹੇ ਹਾਂ ਅਤੇ ਉਮੀਦ ਹੈ ਕਿ ਵਿਆਹ ਵੀ ਸਪੈਸ਼ਲ ਥੀਮ 'ਤੇ ਹੋਵੇਗਾ।

ਇਹ ਵੀ ਪੜ੍ਹੋ - USA ਦੇ 2 ਮੰਜ਼ਿਲਾ ਘਰ 'ਚ 5 ਮਹਿਲਾਵਾਂ ਸਣੇ ਕੈਦ ਮਿਲੇ 91 ਪ੍ਰਵਾਸੀ, ਕਈ ਨਿਕਲੇ ਕੋਰੋਨਾ ਪਾਜ਼ੇਟਿਵ


Khushdeep Jassi

Content Editor

Related News