ਚੋਣਾਂ ਤੋਂ ਇਕ ਹਫ਼ਤਾ ਪਹਿਲਾਂ ਸਾਈਬਰ ਹਮਲਾ, ਟਰੰਪ ਦੀ ਵੈਬਸਾਈਟ ਹੈਕ

Wednesday, Oct 28, 2020 - 06:33 PM (IST)

ਚੋਣਾਂ ਤੋਂ ਇਕ ਹਫ਼ਤਾ ਪਹਿਲਾਂ ਸਾਈਬਰ ਹਮਲਾ, ਟਰੰਪ ਦੀ ਵੈਬਸਾਈਟ ਹੈਕ

ਵਾਸ਼ਿੰਗਟਨ (ਬਿਊਰੋ:) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਂਪੇਨ ਵੈਬਸਾਈਟ ਨੂੰ ਮੰਗਲਵਾਰ ਨੂੰ ਕ੍ਰਿਪਟੋਕਰੰਸੀ ਸਕੈਮਰਸ ਨੇ ਹੈਕ ਕਰ ਲਿਆ। ਇਸ ਵੈਬਸਾਈਟ 'ਤੇ ਕਰੀਬ 30 ਮਿੰਟ ਤੱਕ ਹੈਕਰਾਂ ਦਾ ਕਬਜ਼ਾ ਰਿਹਾ। ਵੈਬਸਾਈਟ ਹੈਕ ਹੋ ਜਾਣ ਬਾਰੇ, ਸਭ ਤੋਂ ਪਹਿਲਾਂ ਟਵਿੱਟਰ ਯੂਜ਼ਰ ਗੈਬ੍ਰਿਏਲ ਲੋਰੇਂਡੋ ਗ੍ਰੇਸ਼ਸਕੇਲਰ ਨੇ ਇਸ ਗੱਲ ਨੂੰ ਨੋਟਿਸ ਕੀਤਾ। ਉਹਨਾਂ ਨੇ ਟਰੰਪ ਦੀ ਹੈਕ ਵੈਬਸਾਈਟ ਦਾ ਸਕ੍ਰੀਨ ਸ਼ਾਟ ਲੈ ਕੇ ਪੋਸਟ ਕੀਤਾ ਸੀ। 3 ਨਵੰਬਰ ਨੂੰ ਅਮਰੀਕਾ ਵਿਚ ਚੋਣਾਂ ਹੋਣੀਆਂ ਹਨ। ਫਾਈਨਲ ਵੋਟਿੰਗ ਤੋਂ ਪਹਿਲਾਂ ਜਾਰੀ ਅਰਲੀ ਵੋਟਿੰਗ ਵਿਚ ਟਰੰਪ ਅਤੇ ਡੈਮੋਕ੍ਰੈਟ ਜੋ ਬਿਡੇਨ ਦੇ ਵਿਚ ਸਖਤ ਮੁਕਾਬਲਾ ਦੇਖਿਆ ਜਾ ਸਕਦਾ ਹੈ।

 

ਹੈਕਰਾਂ ਨੇ ਲਿਖੀ ਇਹ ਗੱਲ
ਗੈਬ੍ਰਿਏਲ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਉਹ ਮੌਸਮ ਤਬਦੀਲੀ 'ਤੇ ਇਕ ਆਰਟੀਕਲ ਲੱਭ ਰਹੇ ਸਨ, ਜਦੋਂ ਉਹਨਾਂ ਦੀ ਨਜ਼ਰ ਟਰੰਪ ਦੀ ਹੈਕ ਵੈਬਸਾਈਟ 'ਤੇ ਪਈ। ਜਿਹੜੀ ਪੋਸਟ ਵੈਬਸਾਈਟ donaldjtrump.com. 'ਤੇ ਪੋਸਟ ਕੀਤੀ ਗਈ ਸੀ, ਉਸ ਵਿਚ ਲਿਖਿਆ ਸੀ,''ਦੁਨੀਆ ਹੁਣ ਰਾਸ਼ਟਰਪਤੀ ਡੋਨਾਲਡ ਜੇ ਟਰੰਪ ਵੱਲੋਂ ਫੈਲਾਈ ਜਾ ਰਹੀ ਫੇਕ ਨਿਊਜ਼ ਤੋਂ ਤੰਗ ਆ ਚੁੱਕੀ ਹੈ। ਹੁਣ ਸਮਾਂ ਆ ਗਿਆ ਹੈ ਕਿ ਜਦੋਂ ਦੁਨੀਆ ਨੂੰ ਸੱਚਾਈ ਬਾਰੇ ਦੱਸਿਆ ਜਾਵੇ।'' ਵੈਬਸਾਈਟਦੇ ਮੁਤਾਬਕ, ਇਸ ਗੱਲ ਦੇ ਲੋੜੀਂਦੇ ਸਬੂਤ ਹਨ ਕਿ ਟਰੰਪ ਨੂੰ ਸਾਲ 2020 ਵਿਚ ਰਾਸ਼ਟਰਪਤੀ ਚੋਣਾਂ ਜਿੱਤਣੀਆਂ ਨਹੀਂ ਚਾਹੀਦੀਆਂ। ਅਮਰੀਕੀ ਨਾਗਰਿਕਾਂ ਕੋਲ ਹੋਰ ਕੋਈ ਵਿਕਲਪ ਵੀ ਨਹੀਂ ਬਚਿਆ ਹੈ। ਵੈਬਸਾਈਟ ਜਲਦੀ ਹੀ ਆਫਲਾਈਨ ਹੋ ਗਈ ਅਤੇ ਇਸ ਨੂੰ ਬਾਅਦ ਵਿਚ ਹੈਕਰਾਂ ਦੇ ਮੈਸੇਜ ਦੇ ਬਿਨਾਂ ਰੀ-ਸਟੋਰ ਕਰ ਲਿਆ ਗਿਆ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : NSW 'ਚ ਸਕੂਲਾਂ ਨੂੰ ਭੇਜੇ ਗਏ ਬੰਬ ਨਾਲ ਉਡਾਉਣ ਵਾਲੇ ਈ-ਮੇਲ, ਪਈਆਂ ਭਾਜੜਾਂ

ਮਾਮਲੇ ਦੀ ਜਾਂਚ ਸ਼ੁਰੂ
ਇਸ ਹੈਕਿੰਗ 'ਤੇ ਟਰੰਪ ਕੈਂਪੇਨ ਦੇ ਬੁਲਾਰੇ ਟਿਮ ਮਰਟਾਵ ਨੇ ਕਿਹਾ ਕਿ ਵੈਬਸਾਈਟ ਹੈਕ ਦੇ ਬਾਅਦ ਹੁਣ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਇਸ ਹਮਲੇ ਦੇ ਪਿੱਛੇ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਕਿਸੇ ਵੀ ਤਰ੍ਹਾਂ ਨਾਲ ਸੰਵੇਦਨਸ਼ੀਲ ਡਾਟਾ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗ। ਵੈਬਸਾਈਟ ਨੂੰ ਬਹਾਲ ਕਰ ਦਿੱਤਾ ਗਿਆ ਹੈ। ਭਾਵੇਂਕਿ ਇਹ  ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋ ਪਹਿਲਾਂ ਇਕ ਡਚ ਸਿਕਓਰਿਟੀ ਖੋਜੀ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਕੋਲ ਟਰੰਪ ਦੇ ਟਵਿੱਟਰ ਅਕਾਊਂਟ ਦਾ ਐਕਸੇਸ ਹੈ ਅਤੇ ਉਸ ਨੇ ਇਸ ਦਾ ਪਾਸਵਰਡ ਤੱਕ ਜਾਰੀ ਕਰ ਦਿੱਤਾ ਸੀ। 


author

Vandana

Content Editor

Related News