ਟਰੰਪ ਦਾ ਟਵਿੱਟਰ ਅਕਾਊਂਟ 12 ਘੰਟੇ ਲਈ ਬਲਾਕ, FB ਨੇ ਹਟਾਏ ਵੀਡੀਓ

Thursday, Jan 07, 2021 - 08:50 AM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸਿਆਸਤ ਜਾਰੀ ਹੈ। ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਹਨ। ਉਹ ਚੋਣਾਂ ਵਿਚ ਲਗਾਤਾਰ ਘਪਲੇਬਾਜ਼ੀ ਦੇ ਦੋਸ਼ ਲਗਾ ਰਹੇ ਹਨ ਅਤੇ ਇਲੈਕਟੋਰਲ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਟਰੰਪ ਦੀਆਂ ਹਰਕਤਾਂ ਤੋਂ ਤੰਗ ਆ ਕੇ ਮਾਇਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ ਨੇ ਉਹਨਾਂ ਦਾ ਅਕਾਊਂਟ 12 ਘੰਟੇ ਲਈ ਬਲਾਕ ਕਰ ਦਿੱਤਾ ਹੈ। ਟਵਿੱਟਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਰੰਪ ਨੇ ਚੋਣਾਂ ਨੂੰ ਲੈ ਕੇ ਭੜਕਾਊ ਗੱਲਾਂ ਜਾਰੀ ਰੱਖੀਆਂ ਤਾਂ ਉਹਨਾਂ ਦਾ ਅਕਾਊਂਟ ਪੱਕੇ ਤੌਰ 'ਤੇ ਬਲਾਕ ਕਰ ਦਿੱਤਾ ਜਾਵੇਗਾ। 

ਇਸ ਦੌਰਾਨ ਫੇਸਬੁੱਕ ਨੇ ਵੀ ਪੋਸਟ ਕੀਤੀ ਸੀ ਕਿ ਉਹ ਦੋ ਪਾਲਿਸੀ ਉਲੰਘਣਾ ਦੇ ਕਾਰਨ ਟਰੰਪ ਦੇ ਪੇਜ 'ਤੇ ਪੋਸਟਿੰਗ 24 ਘੰਟੇ ਲਈ ਪਾਬੰਦੀਸ਼ੁਦਾ ਕਰ ਰਿਹਾ ਹੈ। ਇੱਥੇ ਦੱਸ ਦਈਏ ਕਿ ਟਰੰਪ ਦੇ ਹਾਰ ਮੰਨਣ ਤੋਂ ਇਨਕਾਰ ਕਰਨ ਦੇ ਬਾਅਦ ਉਹਨਾਂ ਦੇ ਸਮਰਥਕਾਂ ਦੀ ਭੀੜ ਨੇ ਯੂ.ਐੱਸ. ਕੈਪੀਟਲ ਹਿਲ ਬਿਲਡਿੰਗ ਦੇ ਬਾਹਰ ਹੰਗਾਮਾ ਕੀਤਾ।ਟਰੰਪ ਨੇ ਇਹ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਬਾਈਡੇਨ ਨੂੰ 8 ਕਰੋੜ ਵੋਟ ਮਿਲੇ ਹਨ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂ.ਐੱਸ. ਕੈਪੀਟਲ ਹਿੱਲ ਵਿਚ ਟਰੰਪ ਸਮਰਥਕਾਂ ਦੇ ਹੰਗਾਮੇ ਨੂੰ ਰਾਜਧ੍ਰੋਹ ਕਰਾਰ ਦਿੱਤਾ ਹੈ।

 

 

ਫੇਸਬੁੱਕ ਨੇ ਹਟਾਇਆ ਟਰੰਪ ਦਾ ਵੀਡੀਓ 
ਟਵਿੱਟਰ ਦੇ ਬਾਅਦ ਫੇਸਬੁੱਕ ਨੇ ਟਰੰਪ ਦੇ ਇਕ ਵੀਡੀਓ ਨੂੰ ਹਟਾ ਦਿੱਤਾ। ਅਸਲ ਵਿਚ ਯੂ.ਐੱਸ. ਕੈਪੀਟਲ ਵਿਚ ਹਿੰਸਾ ਦੇ ਦੌਰਾਨ ਟਰੰਪ ਨੇ ਆਪਣੇ ਸਮਰਥਕਾਂ ਨੂੰ ਸੰਬੋਧਿਤ ਕੀਤਾ ਸੀ।ਫੇਸਬੁੱਕ ਦੇ ਵਾਈਸ ਪ੍ਰੈਸੀਡੈਂਟ ਆਫ ਇੰਟੀਗ੍ਰਿਟੀ ਗਾਏ ਰੋਸੇਨ ਨੇ ਕਿਹਾ ਕਿ ਅਸੀਂ ਟਰੰਪ ਦੇ ਵੀਡੀਓ ਹਟਾ ਦਿੱਤਾ ਹੈ ਕਿਉਂਕਿ ਸਾਡਾ ਮੰਨਣਾ ਹੈ ਕਿ ਟਰੰਪ ਦਾ ਵੀਡੀਓ ਜਾਰੀ ਹਿੰਸਾ ਦੇ ਜੋਖਮ ਨੂੰ ਘੱਟ ਕਰਨ ਦੀ ਬਜਾਏ ਵਧਾ ਰਿਹਾ ਸੀ।'' 

 

ਟਰੰਪ ਨੇ ਕੀਤੀ ਸ਼ਾਂਤੀ ਦੀ ਅਪੀਲ
ਹਿੰਸਾ ਕਰ ਰਹੇ ਸਮਰਥਕਾਂ ਨੂੰ ਟਰੰਪ ਨੇ ਸ਼ਾਂਤੀ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ,''ਮੈਂ ਅਮਰੀਕੀ ਕੈਪੀਟਲ ਵਿਚ ਸਾਰਿਆਂ ਨੂੰ ਸ਼ਾਂਤੀਪੂਰਨ ਰਹਿਣ ਦੀ ਅਪੀਲ ਕਰਦਾ ਹਾਂ। ਹਿੰਸਾ ਨਹੀਂ ਹੋਣੀ ਚਾਹੀਦੀ। ਯਾਦ ਰੱਖੋ, ਅਸੀਂ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਵਾਲੀ ਪਾਰਟੀ ਦੇ ਮੈਂਬਰ ਹਾਂ। ਕਾਨੂੰਨ ਅਤੇ ਮਹਾਨ ਪੁਰਸ਼ਾਂ ਤੇ ਬੀਬੀਆਂ ਦਾ ਸਨਮਾਨ ਕਰੋ। ਧੰਨਵਾਦ।''

ਇੰਝ ਸ਼ੁਰੂ ਹੋਇਆ ਹੰਗਾਮਾ
ਇਹ ਸਾਰਾ ਹੰਗਾਮਾ ਟਰੰਪ ਦੇ ਭਾਸ਼ਣ ਦੇ ਬਾਅਦ ਸ਼ੁਰੂ ਹੋਇਆ। ਬਾਈਡੇਨ ਦੀ ਜਿੱਤ 'ਤੇ ਸੰਸਦ ਨੇ ਫਾਈਨਲ ਫ਼ੈਸਲੇ ਨਾਲ ਡਰੇ ਟਰੰਪ ਨੇ ਪਹਿਲਾਂ ਹੀ ਵਾਸ਼ਿੰਗਟਨ ਵਿਚ ਇਕ ਵੱਡੀ ਰੈਲੀ ਕੀਤੀ। ਇਸ ਰੈਲੀ ਵਿਚ ਆਏ ਸਮਰਥਕ ਟਰੰਪ ਦੇ ਭਾਸ਼ਣ ਦੇ ਬਾਅਦ ਭੜਕ ਗਏ। ਟਰੰਪ ਨੇ ਸਿੱਧੇ-ਸਿੱਧੇ ਸ਼ਬਦਾਂ ਵਿਚ ਕਹਿ ਦਿੱਤਾ ਕਿ ਅਮਰੀਕੀ ਚੋਣਾਂ ਵਿਚ ਘਪਲੇਬਾਜ਼ੀ ਹੋਈ ਹੈ ਅਤੇ ਬਾਈਡੇਨ ਦੇ ਵੋਟ ਕੰਪਿਊਟਰ ਤੋਂ ਆਏ ਹਨ।  ਇਸ ਦੌਰਾਨ ਟਰੰਪ ਦੇ ਸਮਰਥਕ ਸੰਸਦ ਦੇ ਅੰਦਰ ਦਾਖਲ ਹੋਏ। ਭਾਵੇਂਕਿ ਭੀੜ ਨੂੰ ਦੇਖਣ ਦੇ ਬਾਅਦ ਟਰੰਪ ਨੇ ਆਪਣੇ ਸਮਰਥਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਪਰ ਟਰੰਪ ਦੀ ਅਪੀਲ ਸਿਰਫ ਦਿਖਾਵਾ ਸੀ। 

ਨੋਟ- ਉਕਤ ਖ਼ਬਰ ਬਾਰੇ ਦੱਸ਼ੋ ਆਪਣੀ ਰਾਏ।


Vandana

Content Editor

Related News