ਟਰੰਪ ਦੀ TikTok ਨੂੰ ਚਿਤਾਵਨੀ, 15 ਸਤੰਬਰ ਤੱਕ ਕਾਰੋਬਾਰ ਨਹੀਂ ਵੇਚਿਆ ਤਾਂ ਲੱਗੇਗੀ ਪਾਬੰਦੀ

08/04/2020 1:06:04 PM

ਵਾਸ਼ਿੰਗਟਨ : ਅਮਰੀਕਾ ਵਿਚ ਚੀਨੀ ਐਪ ਟਿਕਟਾਕ 'ਤੇ ਪਾਬੰਦੀ ਦਾ ਸੰਕਟ ਮੰਡਰਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਟਿਕਟਾਕ ਆਪਣਾ ਕਾਰੋਬਾਰ 15 ਸਤੰਬਰ ਤੱਕ ਕਿਸੇ ਅਮਰੀਕੀ ਕੰਪਨੀ ਨੂੰ ਨਹੀਂ ਵੇਚਦਾ ਹੈ ਤਾਂ ਇੱਥੇ ਵੀ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਟਰੰਪ ਅਮਰੀਕਾ ਵਿਚ ਟਿਕਟਾਕ ਪਾਬੰਦੀ ਲਗਾਉਣ ਦੀ ਗੱਲ ਕਹਿ ਚੁੱਕੇ ਹਨ। ਉਨ੍ਹਾਂ ਨੇ ਮੀਡਿਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਹ ਅਮਰੀਕਾ ਵਿਚ ਟਿਕਟਾਕ 'ਤੇ ਪਾਬੰਦੀ ਲਗਾਉਣ 'ਤੇ ਵਿਚਾਰ ਕਰ ਰਹੇ ਹਨ।

ਇਹ ਵੀ ਪੜ੍ਹੋ: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਜਾਰੀ, ਜਾਣੋ ਅੱਜ ਕੀ ਭਾਅ ਵਿਕ ਰਿਹੈ ਸੋਨਾ

ਇਸ ਦੌਰਾਨ ਇਹ ਵੀ ਖ਼ਬਰ ਆ ਰਹੀ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਅਮਰੀਕਾ ਵਿਚ ਟਿਕਟਾਕ ਨੂੰ ਖ਼ਰੀਦ ਸਕਦੀ ਹੈ। ਹੁਣ ਚੀਨ ਦੇ ਸਾਹਮਣੇ 2 ਰਸਤੇ ਹਨ  ਜਾਂ ਤਾਂ ਉਹ ਆਪਣਾ ਅਮਰੀਕਾ ਵਿਚ ਕਾਰੋਬਾਰ ਮਾਈਕ੍ਰੋਸਾਫਟ ਨੂੰ ਵੇਚ ਦੇਵੇ ਨਹੀਂ ਤਾਂ ਅਮਰੀਕਾ ਵਿਚ ਵੀ ਪਾਬੰਦੀ ਦਾ ਸਾਹਮਣਾ ਕਰੇ। ਹਾਲਾਂਕਿ ਇਸ 'ਤੇ ਹੁਣ ਤੱਕ ਟਿਕਟਾਕ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਇਹ ਵੀ ਪੜ੍ਹੋ: ਟਰੰਪ ਨੇ H-1ਬੀ ਵੀਜ਼ਾ ਧਾਰਕਾਂ ਨੂੰ ਦਿੱਤਾ ਵੱਡਾ ਝਟਕਾ, ਵੱਡੀ ਗਿਣਤੀ 'ਚ ਭਾਰਤੀ ਹੋਣਗੇ ਪ੍ਰਭਾਵਿਤ

ਦੱਸ ਦੇਈਏ ਕਿ ਚੀਨ ਦੀ ਕੰਪਨੀ ਬਾਈਟਡਾਂਸ 'ਤੇ ਯੂਜ਼ਰਸ ਦਾ ਡਾਟਾ ਸ਼ੇਅਰ ਕਰਣ ਦਾ ਇਲਜ਼ਾਮ ਲੱਗਦਾ ਰਿਹਾ ਹੈ, ਜੋ ਟਿਕਟਾਕ ਦੀ ਪੈਰੇਂਟ ਕੰਪਨੀ ਹੈ। ਭਾਰਤ ਅਤੇ ਚੀਨ ਵਿਚਾਲੇ ਵੱਧਦੇ ਤਣਾਅ ਕਾਰਨ ਮੋਦੀ ਸਰਕਾਰ ਨੇ ਟਿਕਟਾਕ ਸਮੇਤ ਪਹਿਲਾਂ 59 ਐਪਸ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਬਾਅਦ ਵਿਚ ਕੁੱਝ ਹੋਰ ਚੀਨੀ ਐਪਸ 'ਤੇ ਪਾਬੰਦੀ ਲਗਾਈ ਦਿੱਤੀ।

ਇਹ ਵੀ ਪੜ੍ਹੋ: WHO ਨੇ ਦਿੱਤੀ ਨਵੀਂ ਚਿਤਾਵਨੀ, ਹੋ ਸਕਦਾ ਹੈ ਕਦੇ ਨਾ ਮਿਲੇ ਕੋਰੋਨਾ ਦਾ ਹੱਲ


cherry

Content Editor

Related News