ਟਰੰਪ ਦੇ ਦੌਰੇ ਨਾਲ ਆਪਸੀ ਰਿਸ਼ਤੇ ਹੋਣਗੇ ਹੋਰ ਮਜ਼ਬੂਤ : ਥੈਰੇਸਾ ਮੇਅ

Monday, Jun 03, 2019 - 09:11 AM (IST)

ਟਰੰਪ ਦੇ ਦੌਰੇ ਨਾਲ ਆਪਸੀ ਰਿਸ਼ਤੇ ਹੋਣਗੇ ਹੋਰ ਮਜ਼ਬੂਤ : ਥੈਰੇਸਾ ਮੇਅ

ਲੰਡਨ— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਉਮੀਦ ਪ੍ਰਗਟਾਈ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਗਾਮੀ ਦੌਰੇ ਨਾਲ ਦੋਹਾਂ ਦੇਸ਼ਾਂ ਦੇ ਆਪਸੀ ਰਿਸ਼ਤੇ ਮਜ਼ਬੂਤ ਹੋਣਗੇ। ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਦਫਤਰ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਮੇਅ ਨੇ ਕਿਹਾ ਕਿ ਟਰੰਪ ਦਾ ਇਹ ਦੌਰਾ ਬ੍ਰਿਟੇਨ ਅਤੇ ਅਮਰੀਕਾ ਵਿਚਕਾਰ ਆਪਸੀ ਸਹਿਯੋਗ ਨੂੰ ਹੋਰ ਵੀ ਮਜ਼ਬੂਤੀ ਪ੍ਰਦਾਨ ਕਰਨ ਦਾ ਇਕ ਵਧੀਆ ਮੌਕਾ ਹੋਵੇਗਾ।

ਅਮਰੀਕੀ ਰਾਸ਼ਟਰਪਤੀ ਟਰੰਪ ਸੋਮਵਾਰ ਤੋਂ ਬ੍ਰਿਟੇਨ ਦੇ ਤਿੰਨ ਦਿਨਾਂ ਦੌਰੇ 'ਤੇ ਜਾ ਰਹੇ ਹਨ। ਇਸ ਦੌਰਾਨ ਟਰੰਪ ਮਹਾਰਾਣੀ ਐਲਿਜ਼ਾਬੈਥ ਦੂਜੀ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ ਵੱਖ-ਵੱਖ ਦੋ-ਪੱਖੀ ਮੁੱਦਿਆਂ 'ਤੇ ਚਰਚਾ ਕਰਨਗੇ।

ਹਾਲਾਂਕਿ ਟਰੰਪ ਦੇ ਬ੍ਰਿਟੇਨ ਦੌਰੇ ਨਾਲ ਬਹੁਤ ਸਾਰੇ ਬਰਤਾਨਵੀ ਨਾ-ਖੁਸ਼ ਹਨ ਅਤੇ ਉਹ ਟਰੰਪ ਦਾ ਵਿਰੋਧ ਕਰਨ ਦੀਆਂ ਤਿਆਰੀਆਂ 'ਚ ਹਨ। ਲੰਡਨ ਦੇ ਮੇਅਰ ਸਾਦੀਕ ਖਾਨ ਨੇ ਟਰੰਪ ਨੂੰ ਫਾਸੀਵਾਦੀ ਦੱਸਿਆ ਹੈ ਤੇ ਕਿਹਾ ਕਿ ਉਨ੍ਹਾਂ ਨੂੰ ਇੰਨਾ ਸਨਮਾਨ ਨਹੀਂ ਦੇਣਾ ਚਾਹੀਦਾ।


Related News