ਡੋਨਾਲਡ ਟਰੰਪ ਫਿਰ ਲਿਆਏ ਕੋਰੋਨਾ ਦਾ 'ਤੋੜ', ਹੁਣ ਦੋ ਨਵੀਆਂ ਮੈਡੀਸਿਨ ਨੂੰ ਮਨਜ਼ੂਰੀ

03/21/2020 11:51:34 PM

ਵਾਸ਼ਿੰਗਟਨ (ਏਜੰਸੀ)- ਪੂਰੀ ਦੁਨੀਆ 'ਚ ਸ਼ਨੀਵਾਰ ਨੂੰ ਨੋਵੇਲ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 12 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ। ਓਧਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ-19 ਦੇ ਮਰੀਜ਼ਾਂ ਲਈ ਇਲਾਜ ਲਈ ਦੋ ਦਵਾਈਆਂ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਹਾਈਡ੍ਰੋਕਿਜਕਲੋਰੋਕਵੀਨ ਅਤੇ ਐਜਿਥ੍ਰੋਮਾਈਸਿਨ ਨਾਂ ਦੀਆਂ ਦੋ ਦਵਾਈਆਂ ਪੇਸ਼ ਕੀਤੀਆਂ ਹਨ। ਟਰੰਪ ਦਾ ਦਾਅਵਾ ਹੈ ਕਿ ਦੋਵੇਂ ਦਵਾਈਆਂ ਮੈਡੀਸਿਨ ਦੇ ਖੇਤਰ ਵਿਚ ਗੇਮ ਚੇਂਜਰ ਸਾਬਿਤ ਹੋਣਗੀਆਂ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਟਰੰਪ ਪ੍ਰਸ਼ਾਸਨ ਨੇ ਕੋਲੋਰੋਕਵੀਨ ਨਾਂ ਦੀ ਐਂਟੀ-ਮਲੇਰੀਆ ਮੈਡੀਸਿਨ ਨੂੰ ਮਨਜ਼ੂਰੀ ਦਿੱਤੀ ਸੀ।

ਟਰੰਪ ਨੇ ਟਵੀਟ ਕੀਤਾ, ਹਾਈਡ੍ਰੋਕਿਜਕਲੋਰੋਕਵੀਨ ਅਤੇ ਐਜਿਥ੍ਰੋਮਾਈਸਿਨ ਦਵਾਈਆਂ ਨਾਲ ਲਈਆਂ ਜਾਣ, ਇਨ੍ਹਾਂ ਮੈਡੀਸਿਨ ਨਾਲ ਇਤਿਹਾਸ ਰਚਿਆ ਜਾ ਸਕਦਾ ਹੈ। ਐਫ.ਡੀ.ਏ. ਨੇ ਉਚਾਈਆਂ ਨੂੰ ਛੋਹਿਆ ਹੈ ਤੁਹਾਡਾ ਧੰਨਵਾਦ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦਵਾਈਆਂ ਇਕੱਠੀਆਂ ਲੈਣ ਨਾਲ ਬਹੁਤ ਵਧੀਆ ਅਸਰ ਦਿਖਾਈ ਦੇਵੇਗਾ। ਰਾਸ਼ਟਰਪਤੀ ਟਰੰਪ ਨੇ ਅੱਗੇ ਲਿਖਿਆ, ਉਮੀਦ ਹੈ ਕਿ ਦੋਹਾਂ ਦਵਾਈਆਂ ਨੂੰ ਤੁਰੰਤ ਇਸਤੇਮਾਲ ਵਿਚ ਲਿਆਂਦਾ ਜਾਵੇਗਾ। ਲੋਕ ਮਰ ਰਹੇ ਹਨ ਅਤੇ ਅਸੀਂ ਛੇਤੀ ਹੀ ਕੋਰੋਨਾ ਵਾਇਰਸ ਨਾਲ ਲੜਾਈ ਵਿਚ ਅੱਗੇ ਵਧਾਂਗੇ। ਭਗਵਾਨ ਸਾਰਿਆਂ ਦੀ ਰੱਖਿਆ ਕਰੇ।

ਰਾਸ਼ਟਰਪਤੀ ਟਰੰਪ ਨੇ ਦੋ ਦਿਨ ਪਹਿਲਾਂ ਕਲੋਰੋਕਵੀਨ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਅਮਰੀਕਾ ਦਾ ਐਫ.ਡੀ.ਏ. ਡਿਪਾਰਟਮੈਂਟ ਇਸ 'ਤੇ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਜੇਕਰ ਕਲੋਰੋਕਵੀਨ ਦੀ ਗੱਲ ਕਰੀਏ ਤਾਂ ਇਹ ਕੁਨੈਨ ਦਾ ਬਣਾਉਟੀ ਰੂਪ ਹੈ ਜਿਸਦੀ ਵਰਤੋਂ 1940 ਦੇ ਦਹਾਕੇ ਵਿਚ ਮਲੇਰੀਆ ਦੇ ਰੋਗੀਆਂ ਵਿਚ ਕੀਤੀ ਸੀ। ਫਿਲਹਾਲ ਕੋਰੋਕਵੀਨ ਦਾ ਇਸਤੇਮਾਲ ਚੀਨ ਅਤੇ ਫਰਾਂਸ ਵਿਚ ਕੋਰੋਨਾ ਵਾਇਰਸ ਇਨਫੈਕਟਿਡ ਲੋਕਾਂ ਵਿਚ ਕੀਤਾ ਗਿਆ ਹੈ। ਰਿਸਰਚ ਅਜਿਹਾ ਦਾਅਵਾ ਕਰ ਰਹੇ ਹਨ ਕਿ ਉਸ ਦੇ ਨਤੀਜੇ ਚੰਗੇ ਆਏ ਹਨ, ਜਦੋਂ ਕਿ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ 'ਤੇ ਅਜੇ ਟੈਸਟ ਨਹੀਂ ਕੀਤਾ ਗਿਆ ਹੈ।

ਓਧਰ ਟਰੰਪ ਦੇ ਨਵੇਂ ਦਾਅਵੇ ਵਿਚਾਲੇ ਸਟੈਨਫੋਰਡ ਵਿਚ ਕੋਰੋਨਾ ਵਾਇਰਸ ਦੇ ਖਿਲਾਫ ਆਪਣੇ ਡਾਕਟਰਾਂ ਦੀ ਟੀਮ ਦੇ ਨਾਲ ਕੰਮ ਕਰ ਰਹੇ ਕੁਲ ਕਵੀਟ ਦੇ ਸੰਸਥਾਪਕ ਯੁਜੇਨੇ ਜੀਯੂ ਨੇ ਪ੍ਰਤੀਕਿਰਿਆ ਦਿੱਤੀ ਹੈ ਕਿ ਰਾਸ਼ਟਰਪਤੀ ਲੋਕਾਂ ਨੂੰ ਝੂਠੀ ਉਮੀਦ ਦੇ ਰਹੇ ਹਨ। ਉਨ੍ਹਾਂ ਨੇ ਲਿਖਿਆ ਕਿ ਦੋਵੇਂ ਦਵਾਈਆਂ ਨਾਲ ਕੋਰੋਨਾ ਦਾ ਇਲਾਜ ਕੀਤਾ ਜਾ ਸਕਦਾ ਹੈ ਇਹ ਸਾਬਿਤ ਨਹੀਂ ਹੋ ਸਕਿਆ ਹੈ। ਲੋਕਾਂ ਦੇ ਸਾਹਮਣੇ ਇਹ ਦਾਅਵਾ ਕਰਨਾ ਕਿ ਇਹ ਚਮਤਕਾਰਕ ਦਵਾਈ ਹੈ, ਉਨ੍ਹਾਂ ਨੂੰ ਝੂਠੀ ਉਮੀਦ ਦੇਣਾ ਹੈ।

ਅਮਰੀਕਾ ਕੋਰੋਨਾ ਇਨਫੈਕਟਿਡ 6ਵਾਂ ਮੁਲਕ ਬਣ ਗਿਆ ਹੈ। ਇਥੇ ਇਨਫੈਕਟਿਡ ਲੋਕਾਂ ਦੀ ਗਿਣਤੀ 20 ਹਜ਼ਾਰ ਨੇੜੇ ਹੈ ਅਤੇ 265 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿਚ ਇਥੇ 191 ਨਵੇਂ ਮਾਮਲੇ ਆਏ ਹਨ ਅਤੇ 13 ਲੋਕਾਂ ਦੀ ਮੌਤ ਹੋਈ ਹੈ। ਇਨਫੈਕਸ਼ਨ ਦਾ ਕੇਸ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਅਮਰੀਕਾ ਕੋਰੋਨਾ ਦਾ ਤੋੜ ਲੱਭਣ ਵਿਚ ਲੱਗਾ ਹੋਇਆ ਹੈ।


Sunny Mehra

Content Editor

Related News