ਟਰੰਪ ਨੇ ਹਿਲੇਰੀ ਦੀ ਕੀਤੀ ਨਿੰਦਾ, ਕਿਹਾ-''ਹੋ ਗਈ ਹੈ ਪਾਗਲ''

10/20/2019 3:23:11 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੀ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਤੁਲਸੀ ਗਬਾਰਡ ਤੇ ਓਰਿਜਿਸ ਸਟੀਨ ਨੂੰ ਲੈ ਕੇ ਦਿੱਤੇ ਬਿਆਨ ਲਈ ਨਿੰਦਾ ਕੀਤੀ ਹੈ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਹਿਲੇਰੀ ਪਾਗਲ ਹੋ ਗਈ ਹੈ।

ਹਿਲੇਰੀ ਨੇ ਵੀਰਵਾਰ ਨੂੰ ਇਕ ਇੰਟਰਵਿਊ 'ਚ ਕਿਹਾ ਸੀ ਕਿ ਸਾਲ 2016 'ਚ ਰੂਸ ਨੇ ਸਟੀਨ ਨੂੰ ਤੀਜੇ ਪੱਖ ਦੇ ਤੌਰ 'ਤੇ ਤਿਆਰ ਕੀਤਾ ਸੀ। ਉਹ ਕੁਝ ਅਜਿਹਾ ਹੀ ਗਬਾਰਡ ਦੇ ਨਾਲ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਰੂਸ ਅਜਿਹਾ ਇਸ ਲਈ ਕਰ ਰਿਹਾ ਹੈ ਤਾਂ ਕਿ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਜਿੱਤ ਸਕਣ। ਟਰੰਪ ਨੇ ਸ਼ਨੀਵਾਰ ਰਾਤ ਟਵੀਟ ਕਰਕੇ ਕਿਹਾ ਕਿ ਹਿਲੇਰੀ ਪਾਗਲ ਹੋ ਗਈ ਹੈ। ਉਹ ਤੁਲਸੀ ਗਬਾਰਡ ਨੂੰ ਰੂਸ ਦੀ ਪਸੰਦ ਦੱਸ ਰਹੀ ਹੈ ਤੇ ਹੋਰਾਂ ਨੂੰ ਰਸ਼ੀਅਨ ਅਸੈਟ। ਤੁਸੀਂ ਲੋਕਾਂ ਨੇ ਮੇਰੇ ਬਾਰੇ ਸੁਣਿਆ ਹੋਵੇਗਾ। ਮੈਨੂੰ ਵੀ ਰੂਸ ਦਾ ਵੱਡਾ ਪ੍ਰੇਮੀ ਦੱਸਿਆ ਗਿਆ ਸੀ। ਅਸਲ 'ਚ ਮੈਨੂੰ ਰੂਸੀ ਪਸੰਦ ਹਨ, ਮੈਂ ਸਾਰੇ ਲੋਕਾਂ ਨੂੰ ਪਸੰਦ ਕਰਦਾ ਹਾਂ।

ਗਬਾਰਡ ਨੇ ਕਿਹਾ ਜੰਗ ਭੜਕਾਉਣ ਵਾਲੀ ਰਾਣੀ
ਅਮਰੀਕੀ ਕਾਂਗਰਸ ਦੀ ਪਹਿਲੀ ਹਿੰਦੂ ਮੈਂਬਰ 38 ਸਾਲਾ ਗਬਾਰਡ ਨੇ ਪਿਛਲੇ ਸਾਲ ਆਪਣੀ ਰਾਸ਼ਟਰਪਤੀ ਉਮੀਦਵਾਰੀ ਐਲਾਨ ਕੀਤੀ ਸੀ। ਉਹ ਭਾਰਤੀ-ਅਮਰੀਕੀਆਂ ਦੇ ਵਿਚਾਲੇ ਪਸੰਦੀਦਾ ਹਨ। ਗਬਾਰਡ ਨੇ ਇਸ ਦੌਰਾਨ ਹਿਲੇਰੀ ਦੀ ਨਿੰਦਾ ਕੀਤੀ। ਗਬਾਰਡ ਨੇ ਹਿਲੇਰੀ ਨੂੰ ਜੰਗ ਭੜਕਾਉਣ ਵਾਲੀ ਰਾਣੀ ਤੇ ਭ੍ਰਿਸ਼ਟਾਚਾਰੀ ਦੱਸਿਆ।


Baljit Singh

Content Editor

Related News