ਨਹੀਂ ਮਿਲੀ ਰਾਹਤ, ਟਰੰਪ ਖ਼ਿਲਾਫ਼ ਦੂਜੀ ਵਾਰ ਮਹਾਦੋਸ਼ ਦੀ ਕਾਰਵਾਈ ਸ਼ੁਰੂ

Wednesday, Feb 10, 2021 - 08:09 AM (IST)

ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਸੈਨੇਟ ਵਿਚ ਦੂਜੀ ਵਾਰ ਮਹਾਦੋਸ਼ ਦੇ ਟ੍ਰਾਇਲ ਦੀ ਮੰਗਲਵਾਰ ਨੂੰ ਸ਼ੁਰੂਆਤ ਹੋਈ। ਇਹ ਪਹਿਲੀ ਵਾਰ ਹੈ ਕਿ ਜਦ ਕਿਸੇ ਸਾਬਕਾ ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਪ੍ਰਸਤਾਵ ਲਿਆਂਦਾ ਗਿਆ ਹੈ। 

ਇਸ ਦੇ ਨਾਲ ਹੀ ਪਹਿਲੀ ਵਾਰ ਹੈ ਕਿ ਜਦ ਇਕ ਸਾਬਕਾ ਰਾਸ਼ਟਰਪਤੀ ਨੂੰ ਦੋ ਮਹਾਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਟਰੰਪ ਨੂੰ ਮਹਾਦੋਸ਼ ਤੋਂ ਰਾਹਤ ਨਹੀਂ ਮਿਲੀ ਹੈ। ਸੈਨੇਟ ਨੇ ਮਹਾਦੋਸ਼ ਟ੍ਰਾਇਲ ਨੂੰ ਸੰਵਿਧਾਨਕ ਠਹਿਰਾਇਆ ਹੈ। ਸੈਨੇਟ ਨੇ ਟਰੰਪ ਦੇ ਵਕੀਲ ਦੀ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਕਿ ਦਫ਼ਤਰ ਛੱਡਣ ਦੇ ਬਾਅਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਖ਼ਿਲਾਫ਼ ਮਹਾਦੋਸ਼ ਟ੍ਰਾਇਲ ਅਸੰਵਿਧਾਨਕ ਹੈ। 

ਮੰਗਲਵਾਰ ਨੂੰ ਟ੍ਰਾਇਲ ਦੀ ਸੰਵਿਧਾਨਕਤਾ 'ਤੇ ਵੋਟਿੰਗ ਹੋਈ ਅਤੇ ਚੈਂਬਰ ਨੂੰ ਡੈਮੋਕ੍ਰੇਟ ਅਤੇ ਰੀਪਬਲਿਕਨ ਵਿਚਕਾਰ 50-50 ਨਾਲ ਵੰਡਿਆ ਗਿਆ ਹੈ। ਦੋਸ਼ ਸਿੱਧ ਹੋਣ ਲਈ ਦੋ-ਤਿਹਾਈ ਵੋਟਾਂ ਭਾਵ 67 ਸੈਨੇਟਰਾਂ ਦੀਆਂ ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਟਰੰਪ 'ਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਪਲਟਣ ਲਈ ਕੈਪੀਟਲ ਹਿੱਲ 'ਚ ਸਮਰਥਕਾਂ ਦੀ ਹਿੰਸਕ ਭੀੜ ਨੂੰ ਉਕਸਾਉਣ ਦਾ ਦੋਸ਼ ਹੈ।  

ਇਹ ਵੀ ਪੜ੍ਹੋ- ਕੈਨੇਡਾ 'ਚ ਕੋਰੋਨਾ ਕਾਰਨ ਚੀਨੀ ਲੋਕਾਂ ਨਾਲ ਹੋ ਰਿਹੈ ਵਿਤਕਰਾ

ਸੈਨੇਟਰਾਂ ਦੀ ਮੌਜੂਦਗੀ ਵਿਚ ਮਹਾਦੋਸ਼ ਦੀ ਸ਼ੁਰੂਆਤ ਕੀਤੀ ਗਈ। ਬਹੁ ਗਿਣਤੀ ਸੈਨੇਟ ਲੀਡਰ ਚੰਕ ਸਕਿਊਮਰ ਨੇ ਕਿਹਾ ਕਿ ਸੈਨੇਟਰਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਇਕ ਸਾਬਕਾ ਰਾਸ਼ਟਰਪਤੀ 'ਤੇ ਲੱਗੇ ਦੋਸ਼ਾਂ ਦੀ ਨਿਰਪੱਖ ਜਾਂਚ ਹੋਵੇ। 
►ਡੋਨਾਲਡ ਟਰੰਪ ਖ਼ਿਲਾਫ਼ ਮਹਾਦੋਸ਼ ਨੂੰ ਲੈ ਕੇ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ 'ਚ ਦੱਸੋ


Lalita Mam

Content Editor

Related News