ਟਰੰਪ ਬੋਲੇ— ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਨੂੰ ਮਿਲ ਕੇ ਖੁਸ਼ੀ ਹੋਈ

05/22/2017 5:04:57 PM

ਰਿਆਦ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਰਿਆਦ ''ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਨਵਾਜ਼ ਸ਼ਰੀਫ ਨੂੰ ਮਿਲ ਕੇ ਖੁਸ਼ੀ ਹੋਈ। ਰਿਆਦ ''ਚ ਕਿੰਗ ਅਬਦੁੱਲਾਜ਼ੀਜ਼ ਕਾਨਫਰੰਸ ਸੈਂਟਰ ''ਚ ਅਰਬ ਇਸਲਾਮਿਕ ਅਮਰੀਕੀ ਸੰਮੇਲਨ ਦੌਰਾਨ ਦੋਹਾਂ ਨੇਤਾਵਾਂ ਦੀ ਮੁਲਾਕਾਤ ਹੋਈ। ਇਸ ਦੌਰਾਨ ਟਰੰਪ ਨੇ ਨਵਾਜ਼ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਇਆ। ਇਸ ਮੁਲਾਕਾਤ ਦੌਰਾਨ ਟਰੰਪ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਵਾਜ਼ ਮਿਲ ਕੇ ਬਹੁਤ ਖੁਸ਼ ਹਨ। 
ਸੁਲਤਾਨ ਸਲਮਾਨ ਬਿਨ ਅਬਦੁੱਲਾਜ਼ੀਜ਼ ਨੇ ਵੀ ਸ਼ਰੀਫ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਟਰੰਪ ਨੇ ਅਰਬ ਇਸਲਾਮਿਕ ਅਮਰੀਕੀ ਸੰਮੇਲਨ ਨੂੰ ਸੰਬੋਧਨ ਕੀਤਾ, ਜਿਸ ''ਚ 55 ਦੇਸ਼ਾਂ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੀ ਅਬਦੁੱਲਾਜ਼ੀਜ਼ ਦੇ ਸੱਦੇ ''ਤੇ ਸੰਮੇਲਨ ''ਚ ਹਿੱਸਾ ਲੈਣ ਰਿਆਦ ਪਹੁੰਚੇ ਸਨ। ਦੱਸਣ ਯੋਗ ਹੈ ਕਿ ਟਰੰਪ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਦੀ ਸ਼ੁਰੂਆਤ ਸਾਊਦੀ ਅਰਬ ਤੋਂ ਕੀਤੀ, ਸ਼ਨੀ ਅਤੇ ਐਤਵਾਰ ਨੂੰ ਇੱਥੇ ਦੋ ਦਿਨ ਰੁੱਕਣ ਤੋਂ ਬਾਅਦ ਟਰੰਪ ਹੁਣ ਇਜ਼ਰਾਇਲ ਦੇ ਦੌਰੇ ''ਤੇ ਹਨ।

Tanu

News Editor

Related News