ਟਰੰਪ ਦੀ ਸ਼ਾਨੋ-ਸ਼ੌਕਤ ''ਚ ਕਮੀ ਨਹੀਂ, 730 ਕਰੋੜ ਦੇ ਨਿੱਜੀ ਜਹਾਜ਼ ''ਚ ਲੈਂਦੇ ਨੇ ਝੂਟੇ

Friday, Jan 22, 2021 - 10:57 AM (IST)

ਵਾਸ਼ਿੰਗਟਨ- ਡੋਨਾਲਡ ਟਰੰਪ ਭਾਵੇਂ ਰਾਸ਼ਟਰਪਤੀ ਅਹੁਦੇ ਦੀ ਕੁਰਸੀ ਛੱਡ ਚੁੱਕੇ ਹਨ ਪਰ ਉਨ੍ਹਾਂ ਦੀ ਸ਼ਾਨੋ-ਸ਼ੌਕਤ ਵਿਚ ਕੋਈ ਕਮੀ ਨਹੀਂ ਆਈ ਤੇ ਨਾ ਹੀ ਆਉਣ ਵਾਲੀ ਹੈ। ਇਕ ਪਾਸੇ ਉਨ੍ਹਾਂ ਵ੍ਹਾਈਟ ਹਾਊਸ ਨੂੰ ਛੱਡਣ ਮਗਰੋਂ ਫਲੋਰੀਡਾ ਦੇ ਮਾਰ-ਏ-ਲਾਗੋ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ, ਆਵਾਜਾਈ ਲਈ ਉਨ੍ਹਾਂ ਕੋਲ ਇਕ ਤੋਂ ਵੱਧ ਕੇ ਇਕ ਪ੍ਰਾਈਵੇਟ ਜੈੱਟ ਹਨ। 

PunjabKesari

ਡੇਲੀ ਮੇਲ ਵਿਚ ਛਪੀ ਰਿਪੋਰਟ ਮੁਤਾਬਕ ਟਰੰਪ ਕੋਲ 730 ਕਰੋੜ ਰੁਪਏ ਦਾ ਪ੍ਰਾਈਵੇਟ ਬੋਇੰਗ-757 ਜਹਾਜ਼, ਸੈਸਨਾ ਕੰਪਨੀ ਦਾ ਤੇਜ਼ ਗਤੀ ਵਾਲਾ ਜੈੱਟ ਅਤੇ 3 ਹੈਲੀਕਾਪਟਰ ਹਨ। ਟਰੰਪ ਨੇ 2016 ਦੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਬੋਇੰਗ-757 ਜਹਾਜ਼ ਦੀ ਕਾਫ਼ੀ ਵਰਤੋਂ ਕੀਤੀ ਸੀ। 

PunjabKesari

ਰਿਪੋਰਟਾਂ ਮੁਤਾਬਕ ਟਰੰਪ ਦੇ ਨਿੱਜੀ ਬੋਇੰਗ-757 ਵਿਚ ਏਅਰਫੋਰਸ ਵਨ ਦੀ ਤਰ੍ਹਾਂ ਸੁਰੱਖਿਆ ਪ੍ਰਬੰਧ ਅਤੇ ਐਮਰਜੈਂਸੀ ਸਰਜਰੀ ਲਈ ਆਪਰੇਸ਼ਨ ਥਿਏਟਰ ਵਰਗੀਆਂ ਸੁਵਿਧਾਵਾਂ ਤਾਂ ਨਹੀਂ ਹਨ ਪਰ ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਲਗਜ਼ਰੀ ਦੇ ਮਾਮਲੇ ਵਿਚ ਟਰੰਪ ਦਾ ਨਿੱਜੀ ਜਹਾਜ਼ ਏਅਰਫੋਰਸ ਵਨ ਨਾਲੋਂ ਬਿਹਤਰ ਹੈ। ਦੱਸ ਦਈਏ ਕਿ ਏਅਰਫੋਰਸ ਵਨ ਅਮਰੀਕਾ ਦੇ ਰਾਸ਼ਟਰਪਤੀ ਦਾ ਅਧਿਕਾਰਕ ਜਹਾਜ਼ ਹੈ। 

PunjabKesari

ਟਰੰਪ ਦੇ ਨਿੱਜੀ ਜਹਾਜ਼ ਵਿਚ 24 ਕੈਰਟ ਸੋਨੇ ਦੀ ਬਣੀ ਸੀਟ ਬੈਲਟ ਹੈ। ਜਹਾਜ਼ ਵਿਚ ਸਿਨੇਮਾ ਦਾ ਪ੍ਰਬੰਧ ਹੈ। ਇਸ ਦੇ ਨਾਲ ਹੀ ਬੈੱਡਰੂਮ, ਮਹਿਮਾਨਾਂ ਲਈ ਕਮਰਾ ਤੇ ਡਾਈਨਿੰਗ ਰੂਮ ਵਰਗੀਆਂ ਸੁਵਿਧਾਵਾਂ ਵੀ ਹਨ। 

ਇਹ ਵੀ ਪੜ੍ਹੋ-  ਰਾਸ਼ਟਰਪਤੀ ਅਹੁਦਾ ਛੱਡਣ ਮਗਰੋਂ ਸਮੁੰਦਰ ਕਿਨਾਰੇ ਆਲੀਸ਼ਾਨ ਰਿਜ਼ੋਰਟ 'ਚ ਰਹਿਣ ਪੁੱਜੇ ਟਰੰਪ

ਟਰੰਪ ਕੋਲ ਸੈਸਟਨ ਸੀਟੇਸ਼ਨ ਐਕਸ ਨਾਂ ਦਾ ਤੇਜ਼ ਗਤੀ ਵਾਲਾ ਨਿੱਜੀ ਜੈੱਟ ਹੈ। ਇਹ 1,134 ਕਿਲੋ ਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਉਡਾਣ ਭਰ ਸਕਦਾ ਹੈ ਅਤੇ 51 ਹਜ਼ਾਰ ਫੁੱਟ ਤੱਕ ਦੀ ਉਚਾਈ ਤੱਕ ਪੁੱਜ ਸਕਦਾ ਹੈ। ਉੱਥੇ ਹੀ, ਟਰੰਪ ਕੋਲ ਨਿਊਯਾਰਕ, ਫਲੋਰੀਡਾ ਅਤੇ ਸਕਾਟਲੈਂਡ ਵਿਚ ਸਿਕੋਰਸਕਾਈ ਐੱਸ-76 ਨਾਂ ਦੇ ਤਿੰਨ ਹੈਲੀਕਾਪਟਰ ਵੀ ਹਨ। 

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਇ


Lalita Mam

Content Editor

Related News