ਡੋਨਾਲਡ ਟਰੰਪ ਨੇ 9/11 ਬਰਸੀ ਮੌਕੇ ਨਿਊਯਾਰਕ ਪੁਲਸ ਅਤੇ ਫਾਇਰ ਫਾਈਟਰਜ਼ ਨਾਲ ਕੀਤੀ ਮੁਲਾਕਾਤ

Sunday, Sep 12, 2021 - 10:03 PM (IST)

ਡੋਨਾਲਡ ਟਰੰਪ ਨੇ 9/11 ਬਰਸੀ ਮੌਕੇ ਨਿਊਯਾਰਕ ਪੁਲਸ ਅਤੇ ਫਾਇਰ ਫਾਈਟਰਜ਼ ਨਾਲ ਕੀਤੀ ਮੁਲਾਕਾਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ 11 ਸਤੰਬਰ ਦੇ ਅੱਤਵਾਦੀ ਹਮਲਿਆਂ ਦੀ 20 ਵੀਂ ਬਰਸੀ ਮਨਾਉਣ ਲਈ ਸ਼ਨੀਵਾਰ ਨੂੰ ਨਿਊਯਾਰਕ ਸਿਟੀ ਪੁਲਸ ਅਤੇ ਫਾਇਰ ਫਾਈਟਰਜ਼ ਨਾਲ ਅਚਾਨਕ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਇਕੱਠੇ ਹੋਏ ਮਹਿਮਾਨਾਂ 'ਚ ਟਰੰਪ ਨੇ ਰਾਸ਼ਟਰਪਤੀ ਬਾਈਡੇਨ  ਦੀ ਅਫਗਾਨਿਸਤਾਨ ਮਾਮਲੇ ਸਬੰਧੀ ਤਿੱਖੀ ਨਿਖੇਧੀ ਕੀਤੀ ਅਤੇ ਕਿਹਾ ਕਿ ਮੈਨੂੰ ਇਸ ਦਿਨ ਇਸ ਬਾਰੇ ਗੱਲ ਕਰਨ ਤੋਂ ਨਫਰਤ ਹੈ। ਇਸ ਮੌਕੇ ਟਰੰਪ ਨੇ ਨਿਊਯਾਰਕ ਪੁਲਸ ਦੀ ਪ੍ਰਸੰਸਾ ਕੀਤੀ।

ਇਹ ਵੀ ਪੜ੍ਹੋ : ਅਫਗਾਨਿਸਤਾਨ ’ਚ ਤਾਲਿਬਾਨ ਦੀ ਜਿੱਤ ਦੁਨੀਆ 'ਚ ਹੋਰਨਾਂ ਸਮੂਹਾਂ ਦੇ ਹੌਂਸਲੇ ਕਰੇਗੀ ਬੁਲੰਦ : ਗੁਟਾਰੇਸ

ਆਪਣੇ ਦੌਰੇ ਦੌਰਾਨ ਟਰੰਪ ਨੇ ਸਟੇਸ਼ਨ ਹਾਊਸ ਲਾਗ ਬੁੱਕ 'ਤੇ ਵੀ ਹਸਤਾਖਰ ਕੀਤੇ ਅਤੇ ਉਸ 'ਤੇ "ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ" ਲਿਖਿਆ। ਸਾਬਕਾ ਰਾਸ਼ਟਰਪਤੀ ਦਾ ਸਵਾਗਤ ਕਰਨ ਲਈ ਅਧਿਕਾਰੀ ਸਟੇਸ਼ਨ ਹਾਊਸ ਦੇ ਬਾਹਰ ਇਕੱਠੇ ਹੋਏ ਸਨ ਅਤੇ ਟਰੰਪ ਨੇ ਅੱਗੇ ਜਾਣ ਤੋਂ ਪਹਿਲਾਂ ਅਧਿਕਾਰੀਆਂ ਲਈ ਹੱਥ ਹਿਲਾ, ਫੋਟੋਆਂ ਲਈ ਪੋਜ਼ ਅਤੇ ਆਟੋਗ੍ਰਾਫ ਵੀ ਦਿੱਤੇ।

ਇਹ ਵੀ ਪੜ੍ਹੋ : ਫਰਿਜ਼ਨੋ ਸਿਟੀ ਕਾਲਜ ਫਾਇਰ ਅਕੈਡਮੀ ਦੇ ਕੈਡਿਟਾਂ ਨੇ ਨਿਊਯਾਰਕ ਦੇ 9/11 ਸਮਾਰੋਹ 'ਚ ਲਿਆ ਹਿੱਸਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News