ਸਿੰਗਾਪੁਰ ''ਚ ਮੁਲਾਕਾਤ ਤੋਂ ਬਾਅਦ ਟਰੰਪ ਨੇ ਕਿਮ ਦਾ ਕੀਤਾ ਧੰਨਵਾਦ

Wednesday, Jun 13, 2018 - 10:28 AM (IST)

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਲੋਕਾਂ ਦੇ ਉੱਜਵਲ ਭਵਿੱਖ ਵਲ ਪਹਿਲਾ ਸਾਹਸੀ ਕਦਮ ਚੁੱਕਣ ਲਈ ਕਿਮ ਜੋਂਗ ਉਨ ਦਾ ਧੰਨਵਾਦ ਜ਼ਾਹਰ ਕੀਤਾ। ਟਰੰਪ ਨੇ ਕਿਹਾ ਕਿ ਉੱਤਰੀ ਕੋਰੀਆਈ ਨੇਤਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਤਰੱਕੀ ਦੇ ਸ਼ਾਨਦਾਰ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਵਾਲੇ ਵਿਅਕਤੀ ਦੇ ਤੌਰ 'ਤੇ ਯਾਦ ਰੱਖਣ ਦਾ ਮੌਕਾ ਹੈ। ਕਿਮ ਨੇ ਕੱਲ ਭਾਵ ਮੰੰਗਲਵਾਰ ਨੂੰ ਸਿੰਗਾਪੁਰ ਸ਼ਿਖਰ ਵਾਰਤਾ ਵਿਚ ਅਮਰੀਕਾ ਵਲੋਂ ਸੁਰੱਖਿਆ ਗਰੰਟੀ ਦੇ ਬਦਲੇ ਪੂਰਨ ਪਰਮਾਣੂ ਖਾਤਮੇ ਦੀ ਦਿਸ਼ਾ ਵਿਚ ਕੰਮ ਕਰਨ ਦਾ ਵਾਅਦਾ ਕੀਤਾ ਸੀ।
ਟਰੰਪ ਨੇ ਵਾਸ਼ਿੰਗਟਨ ਡੀਸੀ ਦੇ ਰਸਤੇ ਵਿਚ ਆਪਣੇ ਏਅਰਫੋਰਸ ਵਨ ਦੇ ਜਹਾਜ਼ ਤੋਂ ਟਵਿੱਟਰ 'ਤੇ ਟਵੀਟ ਕਰ ਕੇ ਕਿਹਾ, ''ਮੈਂ ਕਿਮ ਦਾ ਆਪਣੇ ਲੋਕਾਂ ਦੇ ਉੱਜਵਲ ਭਵਿੱਖ ਵੱਲ ਪਹਿਲਾ ਸਾਹਸੀ ਕਦਮ ਚੁੱਕਣ ਲਈ ਧੰਨਵਾਦ ਜ਼ਾਹਰ ਕਰਦਾ ਹਾਂ। ਅਮਰੀਕਾ ਦੇ ਰਾਸ਼ਟਰਪਤੀ ਅਤੇ ਉੱਤਰੀ ਕੋਰੀਆ ਨੇਤਾ ਦਰਮਿਆਨ ਸਾਡੀ ਪਹਿਲੀ ਬੈਠਕ ਚੰਗੀ ਰਹੀ ਕਿ ਅਸਲ ਵਿਚ ਬਦਲਾਅ ਲਿਆਉਣਾ ਸੰਭਵ ਹੈ। ਟਰੰਪ ਨੇ ਸਿੰਗਾਪੁਰ ਦੀ ਆਪਣੀ ਯਾਤਰਾ ਨੂੰ ਅਸਲ ਵਿਚ ਸ਼ਾਨਦਾਰ ਦੱਸਿਆ। 
ਟਰੰਪ ਨੇ ਟਵਿੱਟਰ 'ਤੇ ਆਪਣੇ 5 ਕਰੋੜ 27 ਲੱਖ ਫਾਲੋਅਰਜ਼ ਨੂੰ ਕਿਹਾ, ''ਕਿਮ ਜੋਂਗ ਉਨ ਨਾਲ ਮੁਲਾਕਾਤ ਚੰਗੀ ਰਹੀ ਜੋ ਆਪਣੇ ਦੇਸ਼ ਲਈ ਚੰਗੀਆਂ ਚੀਜ਼ਾਂ ਹੁੰਦੇ ਹੋਏ ਦੇਖਣਾ ਚਾਹੁੰਦੇ ਹਨ। ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕੋਈ ਵੀ ਯੁੱਧ ਕਰ ਸਕਦਾ ਹੈ ਪਰ ਸਭ ਤੋਂ ਸਾਹਸੀ ਵਿਅਕਤੀ ਹੀ ਸ਼ਾਂਤੀ ਕਾਇਮ ਕਰ ਸਕਦਾ ਹੈ।''


Related News