ਟਰੰਪ ਨੇ ਇਲਹਾਨ ’ਤੇ ਲਗਾਇਆ ਝੂਠਾ ਦੋਸ਼, ਕਿਹਾ-US ’ਚ ਰਹਿਣ ਲਈ ਛੋਟੇ ਭਰਾ ਨਾਲ ਹੀ ਕਰਵਾਇਆ ਵਿਆਹ

Sunday, Oct 18, 2020 - 02:08 AM (IST)

ਟਰੰਪ ਨੇ ਇਲਹਾਨ ’ਤੇ ਲਗਾਇਆ ਝੂਠਾ ਦੋਸ਼, ਕਿਹਾ-US ’ਚ ਰਹਿਣ ਲਈ ਛੋਟੇ ਭਰਾ ਨਾਲ ਹੀ ਕਰਵਾਇਆ ਵਿਆਹ

ਵਾਸ਼ਿੰਗਟਨ-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਮੁਹਿੰਮ ’ਚ ਸ਼ੁੱਕਰਵਾਰ ਨੂੰ ਇਲਹਾਨ ਉਮਰ ’ਤੇ ਆਪਣੇ ਹੀ ਭਰਾ ਨਾਲ ਵਿਆਹ ਕਰਨ ਅਤੇ ਗੈਰ-ਕਾਨੂੰਨੀ ਰੂਪ ਨਾਲ ਅਮਰੀਕਾ ’ਚ ਦਾਖਲ ਕਰਨ ਦਾ ਝੂਠਾ ਦੋਸ਼ ਲਗਾਇਆ। ਰਾਸ਼ਟਰਪਤੀ ਟਰੰਪ ਨੇ ਚੋਣ ਰੈਲੀ ’ਚ ਮਿਨੇਸੋਟਾ ਕਾਂਗਰਸ ਵੁਮਨ ਇਲਹਾਨ ਉਮਰ ਵਿਰੁੱਧ ਨਸਲਵਾਦੀ ਹਮਲਾ ਕਰਦੇ ਹੋਏ ਉਨ੍ਹਾਂ ’ਤੇ ਅਮਰੀਕਾ ਨਾਲ ਨਫਰਤ ਕਰਨ ਦਾ ਵੀ ਦੋਸ਼ ਲਗਾਇਆ। ਰਾਸ਼ਟਰਪਤੀ ਨੇ ਰੈਲੀ ’ਚ ਨਿਆਂ ਵਿਭਾਗ ਤੋਂ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਇਲਹਾਨ ਉਮਰ ਨੇ ਆਪਣੇ ਭਰਾ ਨਾਲ ਵਿਆਹ ਕੀਤਾ ਅਤੇ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਆ ਕੇ ਵਸ ਗਈ। ਕਈ ਸੱਜੇ-ਪੱਖੀ ਇਹ ਦਾਅਵਾ ਕਰਦੇ ਰਹੇ ਹਨ ਕਿ ਇਲਹਾਨ ਉਮਰ ਦੇ ਸਾਬਕਾ-ਪਤੀ ਅਹਿਮਦ ਨੂਰ ਸਈਦ ਏਲਮੀ ਅਸਲ ’ਚ ਉਨ੍ਹਾਂ ਦੇ ਭਰਾ ਸਨ ਅਤੇ ਉਨ੍ਹਾਂ ਨੇ 2009 ’ਚ ਉਨ੍ਹਾਂ ਨਾਲ ਵਿਆਹ ਕੀਤਾ ਸੀ ਤਾਂ ਕਿ ਉਹ ਅਮਰੀਕਾ ’ਚ ਆ ਸਕੇ।

ਟਰੰਪ ਦੇ ਚੋਣ ਮੁਹਿੰਮ ਦਾ ਟੀਚਾ ਬੀਬੀਆਂ
ਉਮਰ ਜਾਂ ਕਮਲਾ ਹੈਰਿਸ ਵਰਗੀ ਲਿਬਰਲ ਜਾਂ ਪ੍ਰਗਤੀਸ਼ੀਲ ਬੀਬੀ ਪ੍ਰਤੀਨਿਧੀ ਟਰੰਪ ਦੇ ਚੋਣ ਮੁਹਿੰਮ ਦੇ ਭਾਸ਼ਣਾਂ ਦਾ ਟੀਚਾ ਬਣਦੀ ਰਹੀ ਹੈ। ਸ਼ੁੱਕਰਵਾਰ ਨੂੰ ਫਲੋਰਿਡਾ ਦੇ ਓਕਲਾ ’ਚ ਹੋਈ ਇਕ ਰੈਲੀ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਨਵੰਬਰ ਦੀਆਂ ਚੋਣਾਂ ’ਚ ਮਿਨੇਸੋਟਾ ਨੂੰ ਜਿੱਤ ਲੈਣਗੇ ਕਿਉਂਕਿ ਉਥੇ ਦੀ ਪ੍ਰਤੀਨਿਧੀ ਇਲਹਾਨ ਉਮਰ ਦਾ ਜਨਮ ਸੋਮਾਲੀਆ ’ਚ ਹੋਇਆ ਸੀ। ਰੈਲੀ ’ਚ ਉਮਰ ਦੇ ਬਾਰੇ ’ਚ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਸਾਡੇ ਦੇਸ਼ ਨਾਲ ਨਫਰਤ ਕਰਦੀ ਹੈ। ਉਹ ਇਕ ਅਜਿਹੀ ਥਾਂ ਤੋਂ ਆਉਂਦੀ ਹੈ ਜਿਥੇ ਕੋਈ ਸਰਕਾਰ ਵੀ ਨਹੀਂ ਹੈ। ਇਹ ਇਥੇ ਆ ਕੇ ਸਾਨੂੰ ਹੀ ਇਹ ਦੱਸ ਰਹੀ ਹੈ ਕਿ ਸਾਨੂੰ ਸਾਡੇ ਦੇਸ਼ ਨੂੰ ਕਿਵੇਂ ਚਲਾਉਣਾ ਹੈ। ਭਾਸ਼ਣ ’ਚ ਉਮਰ ’ਤੇ ਤੰਜ ਕੱਸਦੇ ਹੋਏ ਟਰੰਪ ਨੇ ਕਿਹਾ ਕਿ ਉਹ ਸਚਮੁੱਚ ਇਕ ਸ਼ਾਨਦਾਰ ਵਿਅਕਤੀ ਹੈ।

ਇਹ ਲੋਕ ਇਜ਼ਰਾਈਲ ਨਾਲ ਨਫਤਰ ਕਰਦੇ ਹਨ : ਟਰੰਪ
ਟਰੰਪ ਦੇ ਸਦਨ ਦੀ ਸਪੀਕਰ ਨੈਂਸੀ ਪੈਟ੍ਰੀਸ਼ੀਆ ਪੇਲੋਸੀਆ ਦਾ ਨਾਂ ਲੈਂਦੇ ਹੋਏ ਕਿਹਾ ਕਿ ਜੇਕਰ ਤੁਸੀਂ ਟਰੰਪ ਨੈਂਸੀ ਪੈਟ੍ਰੀਸ਼ੀਆ ਪੇਲੋਸੀਆ ਦੇ ਨਾਲ ਇਨ੍ਹਾਂ ਵਰਗੇ ਨੁਮਾਇੰਦਿਆਂ ਨੂੰ ਸੰਸਦ ’ਚ ਬੈਠੇ ਹੋਏ ਦੇਖੋਗੇ ਤਾਂ ਪਤਾ ਚੱਲੇਗਾ ਕਿ ਇਹ ਲੋਕ ਇਜ਼ਰਾਈਲ ਨਾਲ ਨਫਰਤ ਕਰਦੇ ਹਨ ਅਤੇ ਉਮਰ ਵਰਗੇ ਨੁਮਾਇੰਦਿਆਂ ਨੂੰ ਪਸੰਦ ਕਰਦੇ ਹਨ। ਉਹ ਜੋ ਆਪਣੇ ਭਰਾ ਨਾਲ ਵਿਆਹ ਕਰ ਗੈਰ-ਕਾਨੂੰਨੀ ਰੂਪ ਨਾਲ ਇਥੇ ਅਮਰੀਕਾ ’ਚ ਆਏ ਅਤੇ ਇਥੇ ਹੀ ਵਸ ਗਏ।


author

Karan Kumar

Content Editor

Related News