ਰਾਸ਼ਟਰਪਤੀ ਬਣਨ ਤੋਂ ਮਹੀਨੇ ਬਾਅਦ ਹੀ ਟਰੰਪ ਨੂੰ ਝਟਕਾ!

02/20/2017 10:42:22 AM

ਵਾਸ਼ਿੰਗਟਨ— ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਇਕ ਮਹੀਨੇ ਬਾਅਦ ਹੀ ਉਨ੍ਹਾਂ ਦੀ ਲੋਕਪ੍ਰਿਅਤਾ ਵਿਚ ਵੱਡੀ ਕਮੀ ਦੇਖਣ ਨੂੰ ਮਿਲੀ ਹੈ ਅਤੇ ਉਹ ਅਮਰੀਕਾ ਦੇ 64 ਸਾਲਾਂ ''ਚ ਸਭ ਤੋਂ ਖਰਾਬ ਰਾਸ਼ਟਰਪਤੀ ਬਣ ਕੇ ਉੱਭਰੇ ਹਨ। ਇਹ ਖੁਲਾਸਾ ਹੋਇਆ ਹੈ ਇਕ ਸਰਵੇਖਣ ਵਿਚ, ਜਿਸ ਵਿਚ ਟਰੰਪ ਦੇ ਰਾਸ਼ਟਰਪਤੀ ਦੇ ਤੌਰ ''ਤੇ ਪਹਿਲੇ ਮਹੀਨੇ ਦੇ ਕੰਮ ਦੀ ਤਾਰੀਫ ਸਿਰਫ 40 ਫੀਸਦੀ ਲੋਕਾਂ ਨੇ ਹੀ ਕੀਤੀ। ਇਹ ਕਿਸੀ ਅਮਰੀਕੀ ਰਾਸ਼ਟਰਪਤੀ ਦੀ ਪਹਿਲੇ ਮਹੀਨੇ ਦੀ ਸਭ ਤੋਂ ਖਰਾਬ ਪਰਫਾਰਮੈਂਸ ਰਹੀ ਹੈ। ਇਸ ਤੋਂ ਸਾਫ ਹੈ ਕਿ ਟਰੰਪ ਦੀ ਲੋਕਪ੍ਰਿਅਤਾ ਦਿਨੋਂ-ਦਿਨ ਘੱਟ ਰਹੀ ਹੈ। ਇਸ ਸਰਵੇਖਣ ਤੋਂ ਪਹਿਲਾਂ ਕੀਤੇ ਗਏ ਇਕ ਸਰਵੇਖਣ ਵਿਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਲੋਕਪ੍ਰਿਅਤਾ ਦੇ ਮਾਮਲੇ ਵਿਚ ਸਭ ਤੋਂ ਪਿੱਛੇ ਸਨ।  
ਸਰਵੇਖਣ ਏਜੰਸੀ ਗੈਲਪ ਨੇ 13-15 ਫਰਵਰੀ ਦੇ ਵਿਚਕਾਰ ਅਮਰੀਕਾ ਦੇ 50 ਸੂਬਿਆਂ ਵਿਚ ਇਹ ਸਰਵੇਖਣ ਕੀਤਾ ਹੈ। ਟਰੰਪ ਦੀ ਲੋਕਪ੍ਰਿਅਤਾ ਦੇ ਬਾਰੇ ਵਿਚ 25 ਦਿਨਾਂ ਵਿਚ ਕੀਤਾ ਗਿਆ ਇਹ ਦੂਜਾ ਸਰਵੇਖਣ ਸੀ। ਇਸ ਤੋਂ ਪਹਿਲਾਂ 22 ਜਨਵਰੀ ਨੂੰ ਹੋਏ ਸਰਵੇਰਣ ਵਿਚ ਟਰੰਪ ਨੂੰ 45 ਫੀਸਦੀ ਲੋਕਾਂ ਦੀ ਹਮਾਇਤ ਹਾਸਲ ਸੀ ਜਦੋਂ ਕਿ 15 ਫਰਵਰੀ ਨੂੰ ਟਰੰਪ ਦੀ ਹਮਾਇਤ ਕਰਨ ਵਾਲੇ 5 ਫੀਸਦੀ ਲੋਕ ਘੱਟ ਗਏ। ਟਰੰਪ, ਅਮਰੀਕਾ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਨ੍ਹਾਂ ਦੀ ਲੋਕਪ੍ਰਿਅਤਾ ਪਹਿਲੇ ਹੀ ਮਹੀਨੇ ਵਿਚ 50 ਫੀਸਦੀ ਤੋਂ ਘੱਟ ਹੈ। ਸਰਵੇਖਣ ਅਨੁਸਾਰ ਨੌਜਵਾਨ ਅਤੇ ਔਰਤਾਂ ਟਰੰਪ ਦੇ ਵਿਰੋਧ ਵਿਚ ਹਨ ਜਦੋਂਕਿ ਬਜ਼ੁਰਗ ਉਨ੍ਹਾਂ ਦਾ ਸਾਥ ਦੇ ਰਹੇ ਹਨ। 35 ਫੀਸਦੀ ਲੋਕਾਂ ਨੇ ਮੰਨਿਆ ਕਿ ਟਰੰਪ ਨੇ ਪਹਿਲੇ 10 ਦਿਨਾਂ ਵਿਚ ਸਹੀ ਫੈਸਲੇ ਲਏ ਹਨ। ਮੰਨਿਆ ਜਾ ਰਿਹਾ ਹੈ ਕਿ ਟਰੰਪ ਦੀ ਲੋਕਪ੍ਰਿਅਤਾ ਉਨ੍ਹਾਂ ਦੀ ਇਮੀਗ੍ਰੇਸ਼ਨ ਨੀਤੀ ਅਤੇ ਸਾਬਕਾ ਸੁਰੱਖਿਆ ਸਲਾਹਕਾਰ ਮਾਈਕਲ ਫਿਲਨ ਵੱਲੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਘੱਟ ਹੋਈ ਹੈ।

Kulvinder Mahi

News Editor

Related News