ਅਮਰੀਕਾ ਹਿੰਸਾ : ਟਰੰਪ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਅਣਮਿੱਥੇ ਸਮੇਂ ਲਈ ਬੈਨ

Thursday, Jan 07, 2021 - 11:05 PM (IST)

ਅਮਰੀਕਾ ਹਿੰਸਾ : ਟਰੰਪ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਅਣਮਿੱਥੇ ਸਮੇਂ ਲਈ ਬੈਨ

ਵਾਸ਼ਿੰਗਟਨ-ਯੂ.ਐੱਸ. ਕੈਪੀਟਲ ’ਚ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਕੀਤੀ ਗਈ ਹਿੰਸਾ ਤੋਂ ਬਾਅਦ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਵੀਰਵਾਰ ਨੂੰ ਵੱਡਾ ਕਦਮ ਚੁੱਕਿਆ ਹੈ। ਸਾਈਟ ਨੇ ਡੋਨਾਲਡ ਟਰੰਪ ਨੂੰ ਅਣਮਿੱਥੇ ਸਮੇਂ ਲਈ ਬੈਨ ਕਰ ਦਿੱਤਾ ਹੈ। ਫੇਸਬੁੱਕ ਦੇ ਚੀਫ ਮਾਰਕ ਜ਼ੁਕਰਬਰਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਹਿੰਸਾ ਦੇ ਤੁਰੰਤ ਬਾਅਦ ਟਵਿੱਟਰ ਅਤੇ ਫੇਸਬੁੱਕ ਨੇ ਡੋਨਾਲਡ ਟਰੰਪ ਦੇ ਅਕਾਊਂਟਸ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ।

ਇਹ ਵੀ ਪੜ੍ਹੋ -ਜਪਾਨ ਨੇ ਕੋਵਿਡ-19 ਕਾਰਣ ਟੋਕੀਓ ’ਚ ਐਲਾਨੀ ਐਮਰਜੈਂਸੀ

ਟਵਿੱਟਰ ਨੇ ਟਰੰਪ ਦੇ ਅਕਾਊਂਟ ਨੂੰ 12 ਘੰਟੇ ਲਈ ਬੈਨ ਕੀਤਾ ਸੀ। ਉਨ੍ਹਾਂ ਦੇ ਤਿੰਨ ਟਵੀਟਸ ਨੂੰ ਵੀ ਬਲਾਕ ਕਰ ਦਿੱਤਾ ਗਿਆ ਜਿਨ੍ਹਾਂ ’ਚ ਕੈਪੀਟਲ ਹਿੱਲ ’ਤੇ ਸਮਰਥਕਾਂ ਨੂੰ ਸੰਬੋਧਿਤ ਕਰਨ ਦੀ ਵੀਡੀਓ ਵੀ ਸ਼ਾਮਲ ਹੈ। ਟਵਿੱਟਰ ਸੁਰੱਖਿਆ ਵਿਭਾਗ ਨੇ ਦੱਸਿਆ ਸੀ ‘ਬੇਮਿਸਾਲ ਘਟਨਾ ਅਤੇ ਵਾਸ਼ਿੰਗਟਨ ’ਚ ਹਿੰਸਾ ਦੀ ਸਥਿਤੀ ਨੂੰ ਦੇਖਦੇ ਹੋਏ ਸਾਨੂੰ ਡੋਨਾਲਡ ਟਰੰਪ ਦੇ ਤਿੰਨ ਟਵੀਟ ਨੂੰ ਹਟਾਉਣ ਦੀ ਲੋੜ ਮਹਿਸੂਸ ਹੁੰਦੀ ਹੈ ਜੋ ਅੱਜ ਕੀਤੇ ਗਏ ਸਨ ਅਤੇ ਇਹ ਸਾਡੀ ਨਾਗਰਿਕ ਏਕਤਾ ਨੀਤੀ ਦਾ ਘੋਰ ਉਲੰਘਣ ਹੈ। ਉੱਥੇ, ਫੇਸਬੁੱਕ ਨੇ ਕਿਹਾ ਸੀ ਕਿ ਉਹ ਦੋ ਨੀਤੀਆਂ ਦੇ ਉਲੰਘਣ ਦੇ ਚੱਲਦੇ ਰਾਸ਼ਟਰਪਤੀ ਦੇ ਅਕਾਊਂਟ ਨੂੰ 24 ਘੰਟੇ ਲਈ ਮੁਅੱਤਲ ਕਰੇਗਾ। ਫੇਸਬੁੱਕ ਅਤੇ ਯੂਟਿਊਬ ਟਰੰਪ ਦੀ ਰੈਲੀ ਨਾਲ ਜੁੜੀਆਂ ਵੀਡੀਓਜ਼ ਵੀ ਹਟਾ ਰਿਹਾ ਹੈ।

ਇਹ ਵੀ ਪੜ੍ਹੋ -ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ

ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਬੁੱਧਵਾਰ ਨੂੰ ਕੈਪੀਟਲ ਹਿੱਲ ’ਚ ਦਾਖਲ ਹੋ ਕੇ ਹਿੰਸਾ ਨੂੰ ਅੰਜ਼ਾਮ ਦਿੱਤਾ। ਇਸ ਹਿੰਸਾ ’ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ’ਚ ਇਕ ਬੀਬੀ ਪ੍ਰਦਰਸ਼ਨਾਂ ਦਰਮਿਆਨ ਇਕ ਪੁਲਸ ਅਧਿਕਾਰੀ ਵੱਲੋਂ ਚਲਾਈ ਗਈ ਗੋਲੀ ’ਚ ਮਾਰੀ ਗਈ ਅਤੇ ਤਿੰਨ ਹੋਰ ਲੋਕਾਂ ’ਚ ਇਕ ਬੀਬੀ ਅਤੇ ਦੋ ਪੁਰਸ਼ਾਂ ਦੀ ਮੌਤ ਕੈਪੀਟਲ ਗ੍ਰਾਊਂਡ ਨੇੜੇ ਐਮਰਜੈਂਸੀ ਸਿਹਤ ਸਥਿਤੀ ਵਰਗੇ ਕਾਰਣਾਂ ਕਾਰਣ ਹੋਈ।

ਇਹ ਵੀ ਪੜ੍ਹੋ -ਇਰਾਕ ਦੀ ਅਦਾਲਤ ਨੇ ਹੱਤਿਆ ਦੇ ਮਾਮਲੇ ’ਚ ਟਰੰਪ ਵਿਰੁੱਧ ਗ੍ਰਿਫਤਾਰੀ ਵਾਰੰਟ ਕੀਤਾ ਜਾਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News