''''ਮਸਕ ਨੂੰ ਦੁਕਾਨ ਬੰਦ ਕਰ ਕੇ ਜਾਣਾ ਪਵੇਗਾ ਘਰ...''''
Tuesday, Jul 01, 2025 - 01:12 PM (IST)

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਟੈਸਲਾ ਦੇ CEO ਐਲਨ ਮਸਕ 'ਤੇ ਤਿੱਖਾ ਹਮਲਾ ਬੋਲਿਆ। ਟਰੰਪ ਨੇ ਕਿਹਾ ਕਿ ਮਸਕ ਦੀ ਕਾਰੋਬਾਰੀ ਸਫ਼ਲਤਾ ਪੂਰੀ ਤਰ੍ਹਾਂ ਸਰਕਾਰੀ ਸਬਸਿਡੀਆਂ 'ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਹਾਇਤਾ ਨਾ ਮਿਲੇ, ਤਾਂ ਮਸਕ ਨੂੰ ਆਪਣੀ ਦੁਕਾਨ ਬੰਦ ਕਰਕੇ ਸਾਊਥ ਅਫਰੀਕਾ ਵਾਪਸ ਜਾਣਾ ਪੈ ਸਕਦਾ ਹੈ।'' ਟਰੰਪ ਨੇ ਕਿਹਾ ਕਿ ਮਸਕ ਨੂੰ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਉਨ੍ਹਾਂ ਦਾ ਸਮਰਥਨ ਕਰਨ ਤੋਂ ਪਹਿਲੇ ਹੀ ਇਲੈਕਟ੍ਰਿਕ ਵਾਹਨ ਖ਼ਿਲਾਫ਼ ਉਨ੍ਹਾਂ ਦੇ ਵਿਚਾਰ ਬਾਰੇ ਪਤਾ ਸੀ। ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਵਾਹਨ ਠੀਕ ਹਨ; ਹਾਲਾਂਕਿ ਹਰ ਕਿਸੇ ਨੂੰ ਇਸ ਨੂੰ ਖਰੀਦਣ ਲਈ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਸਰਕਾਰੀ ਕੁਸ਼ਲਤਾ ਵਿਭਾਗ ਤੋਂ ਮਸਕ ਨੂੰ ਦਿੱਤੀ ਗਈ ਸਬਸਿਡੀ 'ਤੇ 'ਚੰਗੀ ਨਜ਼ਰ' ਪਾਉਣ ਨੂੰ ਕਿਹਾ।
ਇਹ ਵੀ ਪੜ੍ਹੋ : ਟਰੰਪ ਨੂੰ ਟੱਕਰ ਦੇਣਗੇ ਮਸਕ ! ਬਣਾਉਣ ਜਾ ਰਹੇ ਨਵੀਂ ਪਾਰਟੀ
ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ 'ਤੇ ਸਾਂਝੇ ਕੀਤੇ ਗਏ ਇਕ ਬਿਆਨ 'ਚ ਟਰੰਪ ਨੇ ਕਿਹਾ,''ਐਲਨ ਮਸਕ ਨੂੰ ਰਾਸ਼ਟਰਪਤੀ ਅਹੁਦੇ ਲਈ ਮੇਰਾ ਇੰਨਾ ਜ਼ੋਰਦਾਰ ਸਮਰਥਨ ਕਰਨ ਤੋਂ ਬਹੁਤ ਪਹਿਲੇ ਹੀ ਪਤਾ ਸੀ ਕਿ ਮੈਂ ਈਵੀ ਜ਼ਰੂਰਤ ਦੇ ਸਖ਼ਤ ਖ਼ਿਲਾਫ਼ ਹਾਂ। ਇਹ ਹਾਸੋਹੀਣ ਹੈ ਅਤੇ ਹਮੇਸ਼ਾ ਮੇਰੀ ਮੁਹਿੰਮ ਦਾ ਇਕ ਪ੍ਰਮੁੱਖ ਹਿੱਸਾ ਰਿਹਾ ਹੈ। ਇਲੈਕਟ੍ਰਿਕ ਕਾਰਾਂ ਠੀਕ ਹਨ ਪਰ ਹਰ ਕਿਸੇ ਨੂੰ ਇਸ ਨੂੰ ਖਰੀਦਣ ਲਈ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ।'' ਉਨ੍ਹਾਂ ਕਿਹਾ,''ਐਲਨ ਨੂੰ ਇਤਿਹਾਸ 'ਚ ਕਿਸੇ ਵੀ ਇਨਸਾਨ ਤੋਂ ਜ਼ਿਆਦਾ ਸਬਸਿਡੀ ਮਿਲ ਸਕਦੀ ਹੈ ਅਤੇ ਸਬਸਿਡੀ ਦੇ ਬਿਨਾਂ ਐਲਾਨ ਨੂੰ ਸ਼ਾਇਦ ਆਪਣੀ ਦੁਕਾਨ ਬੰਦ ਕਰਨੀ ਪਵੇਗੀ ਅਤੇ ਦੱਖਣੀ ਅਫ਼ਰੀਕਾ ਵਾਪਸ ਪਵੇਗਾ। ਕੋਈ ਰਾਕੇਟ ਲਾਂਚ, ਸੈਟੇਲਾਈਟ ਜਾਂ ਇਲੈਕਟ੍ਰਿਕ ਕਾਰ ਉਤਪਾਦਨ ਨਹੀਂ ਹੋਵੇਗਾ ਅਤੇ ਸਾਡਾ ਦੇਸ਼ ਬਹੁਤ ਸਾਰਾ ਪੈਸਾ ਬਚਾ ਲਵੇਗਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8