Facebook ਅਤੇ Instagram ਨੂੰ ਲੈ ਕੇ ਆਈ ਵੱਡੀ ਅਪਡੇਟ, ਸਿਰਫ ਇਕ 'ਟੈਪ' ਨਾਲ ਬਲੌਕ ਹੋ ਜਾਵੇਗਾ ਅਕਾਊਂਟ
Thursday, Jul 24, 2025 - 11:06 AM (IST)

ਨਿਊਯਾਰਕ (ਏਜੰਸੀ)- ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਲਕੀਅਤ ਵਾਲੀ ਸੋਸ਼ਲ ਮੀਡੀਆ ਕੰਪਨੀ ਮੈਟਾ ਨੇ ਬੁੱਧਵਾਰ ਨੂੰ ਆਪਣੇ ਪਲੇਟਫਾਰਮਾਂ ਦੀ ਵਰਤੋਂ ਕਰਨ ਵਾਲੇ ਕਿਸ਼ੋਰ ਉਪਭੋਗਤਾਵਾਂ ਦੀ ਸੁਰੱਖਿਆ ਲਈ ਕੁਝ ਨਵੇਂ ਫੀਚਰ ਜਾਰੀ ਕੀਤੇ। ਇਨ੍ਹਾਂ ਵਿੱਚ ਕਿਸ਼ੋਰ ਉਪਭੋਗਤਾਵਾਂ ਨੂੰ ਮੈਸੇਜ ਭੇਜਣ ਵਾਲੇ ਅਕਾਊਂਟ ਬਾਰੇ ਜਾਣਕਾਰੀ ਦੇਣ ਅਤੇ ਸਿਰਫ਼ ਇੱਕ 'ਟੈਪ' 'ਤੇ ਅਕਾਊਂਟ ਨੂੰ ਬਲੌਕ ਜਾਂ ਉਨ੍ਹਾਂ ਦੀ ਸ਼ਿਕਾਇਤ ਕਰਨ ਦੀ ਸਹੂਲਤ ਸ਼ਾਮਲ ਹੈ।
ਇਹ ਵੀ ਪੜ੍ਹੋ: OMG! ਪ੍ਰਿਯੰਕਾ ਚੋਪੜਾ ਦੀ 3 ਸਕਿੰਟਾਂ ਦੀ Intimate clip ਹੋਈ ਵਾਇਰਲ
ਮੈਟਾ ਨੇ ਬੁੱਧਵਾਰ ਨੂੰ ਇਹ ਵੀ ਐਲਾਨ ਕੀਤਾ ਕਿ ਉਸਨੇ ਅਜਿਹੇ ਹਜ਼ਾਰਾਂ ਖਾਤਿਆਂ ਨੂੰ ਡੀਐਕਟੀਵੇਟ ਕਰ ਦਿੱਤਾ ਹੈ, ਜੋ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਿਨਸੀ ਟਿੱਪਣੀਆਂ ਕਰਨ ਜਾਂ ਉਨ੍ਹਾਂ ਨੂੰ ਅਸ਼ਲੀਲ ਤਸਵੀਰਾਂ ਸਾਂਝੀਆਂ ਕਰਨ ਲਈ ਬੇਨਤੀ ਕਰਨ ਵਿੱਚ ਸ਼ਾਮਲ ਸਨ। ਕੰਪਨੀ ਨੇ ਇੱਕ ਬਲੌਗ ਪੋਸਟ ਵਿੱਚ ਕਿਹਾ ਕਿ ਇਹਨਾਂ ਵਿੱਚੋਂ 1,35,000 ਖਾਤਿਆਂ ਨੂੰ ਜਿਨਸੀ ਟਿੱਪਣੀਆਂ ਕਰਨ, ਜਦੋਂ ਕਿ 5,00,000 ਹੋਰ ਖਾਤਿਆਂ ਨੂੰ "ਇਤਰਾਜ਼ਯੋਗ ਢੰਗ ਨਾਲ ਗੱਲਬਾਤ ਕਰਨ" ਲਈ ਬਲੌਕ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8