ਅਮਰੀਕਾ 'ਚ ਇਸੇ ਸਾਲ ਆਵੇਗੀ ਕੋਰੋਨਾ ਦੀ ਵੈਕਸੀਨ, 3 ਵੈਕਸੀਨ ਫਾਈਨਲ ਟ੍ਰਾਇਲ 'ਚ : ਟਰੰਪ

Friday, Aug 28, 2020 - 10:38 AM (IST)

ਅਮਰੀਕਾ 'ਚ ਇਸੇ ਸਾਲ ਆਵੇਗੀ ਕੋਰੋਨਾ ਦੀ ਵੈਕਸੀਨ, 3 ਵੈਕਸੀਨ ਫਾਈਨਲ ਟ੍ਰਾਇਲ 'ਚ : ਟਰੰਪ

ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਦੀ ਵੈਕਸੀਨ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕੀਤਾ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਵਿਚ ਇਸੇ ਸਾਲ ਕੋਰੋਨਾ ਦੀ ਵੈਕਸੀਨ ਆ ਜਾਵੇਗੀ। ਸਾਡੇ ਕੋਲ ਕੋਰੋਨਾ ਦੀਆਂ ਤਿੰਨ ਵੱਖ-ਵੱਖ ਵੈਕਸੀਨ ਫਾਈਨਲ ਟ੍ਰਾਇਲ ਦੀ ਸਟੇਜ 'ਤੇ ਹਨ। ਅਸੀਂ ਇਕ ਵੈਕਸੀਨ ਦਾ ਪਹਿਲਾਂ ਤੋਂ ਹੀ ਉਤਪਾਦਨ ਕਰ ਰਹੇ ਹਾਂ ਤਾਂਜੋ ਇਸ ਦੀ ਵੱਧ ਤੋਂ ਵੱਧ ਖੁਰਾਕ ਉਪਲਬਧ ਹੋਵੇ। ਇਸ ਸਾਲ ਸਾਡੇ ਕੋਲ ਸੁਰੱਖਿਅਤ ਅਤੇ ਪ੍ਰਭਾਵਕਾਰੀ ਕੋਰੋਨਾ ਦੀ ਵੈਕਸੀਨ ਹੋਵੇਗੀ। ਅਸੀਂ ਸਾਰੇ ਮਿਲ ਕੇ ਇਸ ਵਾਇਰਸ ਨੂੰ ਖਤਮ ਕਰਾਂਗੇ। 

ਰੀਪਬਲਿਕਨ ਪਾਰਟੀ ਦੇ ਰਾਸ਼ਟਰੀ ਸੰਮੇਲਨ ਵਿਚ ਬੋਲਦਿਆਂ ਟਰੰਪ ਨੇ ਕਿਹਾ ਕਿ ਜਲਦੀ ਹੀ ਸਾਡੇ ਕੋਲ ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਹੋਵੇਗੀ। ਇੱਥੇ ਦੱਸ ਦਈਏ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 58 ਲੱਖ ਦਾ ਅੰਕੜਾ ਪਾਰ ਕਰ ਗਏ ਹਨ। ਹੁਣ ਤੱਕ ਅਮਰੀਕਾ ਵਿਚ 1.81 ਲੱਖ ਲੋਕਾਂ ਦੀ ਕੋਰੋਨਾ ਜਾਨ ਲੈ ਚੁੱਕਾ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ ਜਾਧਵ ਲਈ ਨਹੀਂ ਦਿੱਤੀ ਭਾਰਤੀ ਵਕੀਲ ਦੀ ਮਨਜ਼ੂਰੀ, ਦਿੱਤਾ ਇਹ ਹਵਾਲਾ

ਗੌਰਤਲਬ ਹੈ ਕਿ ਹੁਣ ਤੱਕ ਸਿਰਫ ਰੂਸ ਦੀ ਇਕਲੌਤਾ ਦੇਸ਼ ਹੈ, ਜਿਸ ਨੇ ਕੋਰੋਨਾ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ। ਰੂਸ ਨੇ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਖਿਲਾਫ਼ ਵੈਕਸੀਨ ਸਪੁਤਨਿਕ-ਵੀ ਬਣਾਉਣ ਦੇ ਬਾਅਦ ਹੁਣ ਦੂਜੀ ਵੈਕਸੀਨ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਰੂਸ ਦੇ ਉਪ ਰਾਸ਼ਟਰਪਤੀ ਟਾਟਿਯਾਨਾ ਗੋਲਿਕੋਵ ਨੇ ਕਿਹਾ ਕਿ ਸਾਈਬੇਰੀਆ ਦੀ ਵੈਕਟਰ ਵਾਇਰੋਲੌਜੀ ਵੱਲੋਂ ਬਣਾਈ ਜਾ ਰਹੀ ਵੈਕਸੀਨ ਦਾ ਟ੍ਰਾਇਲ ਆਪਣੇ ਮੁੱਢਲੇ ਪੜਾਅ ਵਿਚ ਹੈ ਜੋ ਸਤੰਬਰ ਦੇ ਅਖੀਰ ਤੱਕ ਪੂਰਾ ਹੋ ਜਾਵੇਗਾ। 

ਇੱਥੇ ਦੱਸ ਦਈਏ ਕਿ ਟਰੰਪ ਨੇ ਇਸ ਤੋਂ ਪਹਿਲਾਂ ਵੀ ਕਿਹਾ ਸੀ ਉਹਨਾਂ ਨੂੰ ਆਸ ਹੈ ਕਿ ਇਸ ਸਾਲ ਦੇ ਅਖੀਰ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਬਣ ਕੇ ਤਿਆਰ ਹੋ ਜਾਵੇਗੀ। ਉਹਨਾਂ ਨੇ ਨਾਲ ਹੀ ਕਿਹਾ ਸੀ ਕਿ ਕੋਰੋਨਾ ਵੈਕਸੀਨ ਅਮਰੀਕੀ ਰਾਸ਼ਟਰਪਤੀ ਚੋਣਾਂ ਮਤਲਬ 3 ਨਵੰਬਰ ਤੱਕ ਬਣ ਕੇ ਤਿਆਰ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਚੋਣਾ ਦੇ ਦੌਰਾਨ ਕੋਰੋਨਾ ਵੈਕਸੀਨ ਦੇ ਆਉਣ ਨਾਲ ਚੋਣਾਂ 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਮੁਹਿੰਮ ਦਾ ਉਦੇਸ਼ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣਾ ਹੈ।


author

Vandana

Content Editor

Related News