''ਟਰੰਪ ਦਾ ਇਸ ਵਾਰ ਵੀ ਨਿਕਲੇਗਾ ਬ੍ਰਿਟੇਨ ''ਚ ਜਲੂਸ''
Wednesday, Apr 24, 2019 - 09:17 PM (IST)

ਵਾਸ਼ਿੰਗਟਨ/ਲੰਡਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 3 ਤੋਂ 5 ਜੂਨ ਤੱਕ ਬ੍ਰਿਟੇਨ ਦਾ ਸਟੇਟ ਟੂਰ ਕਰਨਗੇ, ਜਿਸ ਦੀ ਮੇਜ਼ਬਾਨੀ ਮਹਾਰਾਣੀ ਏਲੀਜ਼ਾਬੇਥ-2 ਕਰੇਗੀ। ਆਪਣੀ ਯਾਤਰਾ ਦੌਰਾਨ ਅਮਰੀਕੀ ਰਾਸ਼ਟਰਪਤੀ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ ਵੀ ਮੁਲਾਕਾਤ ਕਰਨਗੇ। ਜਿਸ 'ਚ ਅਨੇਕਾਂ ਵਿਸ਼ਿਆਂ 'ਤੇ ਗੱਲਬਾਤ ਕੀਤੀ ਜਾਵੇਗੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬਕਿੰਘਮ ਪੈਲੇਸ ਨੇ ਇਕ ਬਿਆਨ 'ਚ ਦੱਸਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਨਾਲ 3 ਜੁਨ (ਸੋਮਵਾਰ) ਤੋਂ 5 ਜੂਨ(ਬੁੱਧਵਾਰ), 2019 ਤੱਕ ਬ੍ਰਿਟੇਨ ਦੇ ਸਟੇਟ ਟੂਰ 'ਤੇ ਆਉਣ ਲਈ ਮਹਾਰਾਣੀ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਹੈ।
ਦੱਸ ਦਈਏ ਕਿ ਪਿਛਲੇ ਸਾਲ ਜੁਲਾਈ 'ਚ ਟਰੰਪ ਨੇ ਬ੍ਰਿਟੇਨ ਦਾ ਦੌਰਾ ਕੀਤਾ ਸੀ, ਜਿਸ 'ਚ ਉਹ ਮਹਾਰਾਣੀ ਨੂੰ ਮਿਲਾ ਤਾਂ ਸੀ ਪਰ ਉਨ੍ਹਾਂ ਨੂੰ ਸਟੇਟ ਟੂਰ ਨਸੀਬ 'ਚ ਨਹੀਂ ਸੀ ਹੋਇਆ ਪਰ ਇਸ ਵਾਰ ਮਹਾਰਾਣੀ ਵੱਲੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਸੱਦਾ ਭੇਜਿਆ ਗਿਆ ਜਿਸ ਤੋਂ ਕੁਝ ਘੰਟੇ ਬਾਅਦ ਹੀ ਸੱਦੇ ਨੂੰ ਸਵੀਕਾਰ ਕਰ ਲਿਆ ਗਿਆ। ਪਿਛਲੇ ਸਾਲ ਜਦੋਂ ਟਰੰਪ ਬ੍ਰਿਟੇਨ ਦੇ ਦੌਰੇ 'ਤੇ ਸਨ ਤਾਂ ਲੋਕਾਂ ਵੱਲੋਂ ਉਨ੍ਹਾਂ ਖਿਲਾਫ ਰੋਸ-ਪ੍ਰਦਰਸ਼ਨ ਕੀਤਾ ਗਿਆ ਸੀ।