ਡੋਨਾਲਡ ਟਰੰਪ ਨੇ ਆਪਣਾ ਟਵਿੱਟਰ ਖਾਤਾ ਬਹਾਲ ਕਰਨ ਲਈ ਜੱਜ ਨੂੰ ਕੀਤੀ ਅਪੀਲ
Monday, Oct 04, 2021 - 02:48 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰਿਡਾ ਦੇ ਇੱਕ ਫੈਡਰਲ ਜੱਜ ਨੂੰ ਆਪਣਾ ਟਵਿੱਟਰ ਖਾਤਾ ਬਹਾਲ ਕਰਨ ਲਈ ਟਵਿੱਟਰ ਨੂੰ ਕਹਿਣ ਲਈ ਅਪੀਲ ਕੀਤੀ ਹੈ। ਅਮਰੀਕੀ ਰਾਜਧਾਨੀ 'ਚ 6 ਜਨਵਰੀ ਨੂੰ ਕੈਪੀਟਲ ਇਮਾਰਤ 'ਚ ਹੋਏ ਦੰਗਿਆਂ ਤੋਂ ਬਾਅਦ ਟਵਿੱਟਰ ਵੱਲੋਂ ਟਰੰਪ ਦਾ ਖਾਤਾ ਮੁਅੱਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਕੈਲੀਫੋਰਨੀਆ 'ਚ ਗੋਲੀਬਾਰੀ ਕਾਰਨ ਹੋਈ 1 ਮੌਤ ਤੇ 1 ਜ਼ਖਮੀ
ਇਸ ਲਈ ਟਰੰਪ ਦੇ ਵਕੀਲਾਂ ਨੇ ਸ਼ੁੱਕਰਵਾਰ ਨੂੰ ਮਿਆਮੀ 'ਚ ਅਮਰੀਕੀ ਡਿਸਟ੍ਰਿਕਟ ਕੋਰਟ 'ਚ ਟਵਿੱਟਰ ਅਤੇ ਇਸ ਦੇ ਸੀ.ਈ.ਓ., ਜੈਕ ਡੋਰਸੀ ਦੇ ਵਿਰੁੱਧ ਮੁੱਢਲੇ ਹੁਕਮ ਦੀ ਮੰਗ ਕਰਦੇ ਹੋਏ ਇੱਕ ਮਤਾ ਦਾਇਰ ਕੀਤਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਟਵਿੱਟਰ, ਟਰੰਪ ਨੂੰ ਉਨ੍ਹਾਂ ਦੇ ਪਹਿਲੇ ਸੋਧ ਅਧਿਕਾਰਾਂ ਦੀ ਉਲੰਘਣਾ 'ਚ ਸੈਂਸਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਲਖੀਮਪੁਰ ਘਟਨਾ 'ਤੇ CM ਯੋਗੀ ਨੇ ਪ੍ਰਗਟਾਇਆ ਦੁੱਖ, ਕਿਹਾ-ਘਟਨਾ ਵਾਲੀ ਥਾਂ 'ਤੇ ਆਲਾ ਅਧਿਕਾਰੀਆਂ ਦੀ ਟੀਮ ਕਰ ਰਹੀ ਜਾਂਚ
ਦੱਸਣਯੋਗ ਹੈ ਕਿ ਟਰੰਪ ਦੇ ਪੈਰੋਕਾਰਾਂ ਦੁਆਰਾ ਕੈਪੀਟਲ ਇਮਾਰਤ 'ਤੇ ਹਮਲਾ ਕਰਨ ਦੇ ਕੁਝ ਦਿਨਾਂ ਬਾਅਦ ਟਵਿੱਟਰ ਨੇ ਟਰੰਪ ਦੇ ਖਾਤੇ 'ਤੇ ਸਥਾਈ ਤੌਰ 'ਤੇ ਪਾਬੰਦੀ ਲੱਗਾ ਦਿੱਤੀ ਸੀ। ਟਵਿੱਟਰ ਨੂੰ ਟਰੰਪ ਦੁਆਰਾ ਹੋਰ ਹਿੰਸਾ ਹਿੰਸਾ ਭੜਕਾਉਣ ਦਾ ਡਰ ਸੀ। ਪਾਬੰਦੀ ਤੋਂ ਪਹਿਲਾਂ, ਟਰੰਪ ਦੇ ਟਵਿੱਟਰ 'ਤੇ ਲਗਭਗ 89 ਮਿਲੀਅਨ ਫਾਲੋਅਰਜ਼ ਸਨ। ਟਰੰਪ ਨੂੰ ਫੇਸਬੁੱਕ ਅਤੇ ਗੂਗਲ ਦੇ ਯੂਟਿਊਬ ਅਕਾਊਂਟ ਤੋਂ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਫੇਸਬੁੱਕ ਦੀ ਪਾਬੰਦੀ 7 ਜਨਵਰੀ, 2023 ਤੱਕ ਚੱਲੇਗੀ, ਜਿਸ ਤੋਂ ਬਾਅਦ ਕੰਪਨੀ ਮੁਅੱਤਲੀ ਦੀ ਸਮੀਖਿਆ ਕਰੇਗੀ ਜਦਕਿ ਯੂਟਿਊਬ ਦੀ ਪਾਬੰਦੀ ਅਨਿਸ਼ਚਿਤ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।